ਕੀ ਹੁਣ ਵੀਡੀਓ ਐਡਿਟਿੰਗ ਦੀ ਦੌੜ ''ਚੋਂ ਬਾਹਰ ਹੋਣਗੇ ਪੀ. ਸੀ.
Wednesday, Dec 02, 2015 - 10:00 AM (IST)

ਜਲੰਧਰ : ਅਡੋਬ ਪ੍ਰੀਮੀਅਰ ਇਕ ਅਜਿਹਾ ਸਾਫਟਵੇਅਰ ਹੈ, ਜਿਸ ਦਾ ਨਾਂ ਲੈਂਦੇ ਹੀ ਦਿਮਾਗ ''ਚ ਵੀਡੀਓ ਐਡਿਟਿੰਗ ਦਾ ਹੀ ਖਿਆਲ ਆਉਂਦਾ ਹੈ ਪਰ ਇਹ ਸਾਫਟਵੇਅਰ ਪੀ. ਸੀ. ''ਤੇ ਹੀ ਚਲਦਾ ਸੀ। ਅਡੋਬ ਨੇ 2014 ''ਚ ਇਸ ਸਾਫਟਵੇਅਰ ਨੂੰ ਸਮਾਰਟਫੋਨ ''ਚ ਪੇਸ਼ ਕਰਦੇ ਹੋਏ ਆਈ. ਓ. ਐੱਸ. ਯੂਜ਼ਰਜ਼ ਨੂੰ ਐਪ ਦੇ ਤੌਰ ''ਤੇ ਪੇਸ਼ ਕੀਤਾ। ਇਸ ਤੋਂ ਬਾਅਦ ਵੀ ਵੱਡੀ ਗਿਣਤੀ ''ਚ ਸਮਾਰਟਫੋਨਜ਼ ਦੀ ਵਰਤੋਂ ਕਰਨ ਵਾਲੇ ਇਸ ਐਪ ਤੋਂ ਵਾਂਝੇ ਸਨ। ਹੁਣ ਅਡੋਪ ਨੇ ਇਹ ਕਮੀ ਵੀ ਦੂਰ ਕਰ ਦਿੱਤੀ ਹੈ ਤੇ ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਲਈ ਅਡੋਪ ਪ੍ਰੀਮੀਅਰ ਕਲਿੱਪ ਪੇਸ਼ ਕਰ ਦਿੱਤਾ ਹੈ। ਹਾਲਾਂਕਿ ਇਸ ਐਪ ''ਚ ਪੀ. ਸੀ. ਸਾਫਟਵੇਅਰ ਦੀ ਤਰ੍ਹਾਂ ਜ਼ਿਆਦਾ ਫੀਚਰ ਤਾਂ ਨਹੀਂ ਹਨ ਪਰ ਇਸ ਐਪ ਨਾਲ ਸਾਧਾਰਨ ਵੀਡੀਓ ਐਡੀਟਿੰਗ ਦਾ ਆਨੰਦ ਮਾਣ ਹੀ ਸਕਦੇ ਹੋ।
ਪ੍ਰੀਮੀਅਰ ਕਲਿੱਪ ਵੀਡੀਓ ਐਡੀਟਰ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਵੀਡੀਓ ਨੂੰ ਐਡਿਟ ਕਰ ਸਕਦੇ ਹੋ ਤੇ ਐਡਿਟ ਕੀਤੀ ਵੀਡੀਓ ਨੂੰ ਸ਼ੇਅਰ ਕਰਨਾ ਵੀ ਕਾਫੀ ਆਸਾਨ ਹੈ। ਐਂਡਰÎਾਇਡ ਯੂਜ਼ਰ ਇਸ ਨੂੰ ਹਜ਼ਾਰਾਂ ਦੀ ਗਿਣਤੀ ''ਚ ਡਾਊਨਲੋਡ ਕਰ ਰਹੇ ਹਨ, ਜਿਸ ਤਰ੍ਹਾਂ ਇਹ ਐਪ ਆਈ. ਓ. ਐੱਸ. ਡਿਵਾਈਸ ''ਚ ਕੰਮ ਕਰਦਾ ਹੈ, ਠੀਕ ਉਸੇ ਤਰ੍ਹਾਂ ਐਂਡਰਾਇਡ ''ਚ ਵੀ ਪ੍ਰੀਮੀਅਰ ਕਲਿੱਪ ਐਪ ਦੇ ਨਾਲ ਵੀਡੀਓ ਦੀ ਲੁੱਕ ਬਦਲੀ ਜਾ ਸਕਦੀ ਹੈ ਤੇ ਵੀਡੀਓ ਐਡਿਟ ਕਰਦੇ ਸਮੇਂ ਮਿਊਜ਼ਿਕ ਨੂੰ ਵੀ ਐਡ ਕੀਤਾ ਜਾ ਸਕਦਾ ਹੈ। ਇਸ ''ਚ ਅਡਾਪ ਕੈਪਚਰ ਨਾਲ ਤੁਸੀਂ ਵੀਡੀਓਜ਼ ਦਾ ਰੰਗ ਵੀ ਬਦਲ ਸਕਦੇ ਹੋ।
ਇਹ ਵੀਡੀਓ ਐਡੀਟਰ ਐਪ ਸਟੋਰ ''ਤੇ ਮੁਫਤ ਮੁਹੱਈਆ ਹੈ ਪਰ ਜੇ ਤੁਸੀਂ ਇਸ ਦਾ ਡੈਸਕਟਾਪ ਵਰਜਨ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਅਲੱਗ ਤੋਂ ਸਬਸਕ੍ਰਿਪਸ਼ਨ ਲੈਣੀ ਹੋਵੇਗੀ। ਪ੍ਰੀਮੀਅਰ ਕਲਿੱਪ ''ਚ ਐਡਿਟ ਕੀਤੀ ਹੋਈ ਵੀਡੀਓ ਨੂੰ ਡੈਸਕਟਾਪ ਵਰਜਨ ''ਤੇ ਆਸਾਨੀ ਨਾਲ ਲਿੰਕ ਕੀਤਾ ਜਾ ਸਕਦਾ ਹੈ।
ਅਡੋਬ ਪ੍ਰੀਮੀਅਰ ਕਲਿੱਪ ਦੇ ਮੁੱਖ ਫੀਚਰ
1. ਸਲੋਅ ਮੋਸ਼ਨ ਇਫੈਕਟ।
2. ਆਸਾਨੀ ਨਾਲ ਫੋਟੋਆਂ ਤੇ ਵੀਡੀਓ ਕਲਿੱਪਸ ਅਸੈਂਬਲ ਹੋ ਜਾਂਦੀਆਂ ਹਨ।
3. ਵੀਡੀਓ ਨੂੰ ਵੱਖ-ਵੱਖ ਲਾਈਟ ਸ਼ੇਡਜ਼ ਦਿੱਤੀ ਜਾ ਸਕਦੀ ਹੈ।।
4. ਆਪਣਾ ਮਨ ਪਸੰਦ ਮਿਊਜ਼ਿਕ ਕਿਸੇ ਵੀ ਕਲਿੱਪ ''ਚ ਐਡ ਕਰ ਸਕਦੇ ਹੋ।
5. ਫੇਸਬੁੱਕ, ਟਵਿਟਰ ਤੇ ਯੂ ਟਿਊਬ ''ਤੇ ਇਨਸਟੈਂਟ ਸ਼ੇਅਰ ਦਾ ਫੀਚਰ।