ਪਾਵਰ ਬੈਂਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਧਿਆਨ ’ਚ ਰੱਖੋ ਇਹ ਗੱਲਾਂ

12/10/2019 10:20:36 AM

ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਯੂਜ਼ਰਜ਼ ਨੂੰ ਸਿਰਫ ਇਕੋ ਮੁੱਦਾ ਸਭ ਤੋਂ ਜ਼ਿਆਦਾ ਸਤਾਉਣ ਲੱਗਾ ਹੈ, ਉਹ ਹੈ ਫੋਨ ਦੇ ਪੁਰਾਣੇ ਹੁੰਦਿਆਂ ਹੀ ਇਸ ਦੀ ਬੈਟਰੀ ਦਾ ਸਮੇਂ ਤੋਂ ਪਹਿਲਾਂ ਹੀ ਘੱਟ ਹੋਣਾ ਜਾਂ ਖਤਮ ਹੋ ਜਾਣਾ। ਦੱਸ ਦੇਈਏ ਕਿ ਫੋਨ ਜਦੋਂ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਦਾ ਬੈਟਰੀ ਬੈਕਅਪ ਵੀ ਘਟ ਜਾਂਦਾ ਹੈ। ਇਸ ਸਮੱਸਿਆ ਦਾ ਉਪਾਅ ਯੂਜ਼ਰਜ਼ ਪਾਵਰ ਬੈਂਕ ਰਾਹੀਂ ਕੱਢਦੇ ਹਨ।
ਸਫਰ ਦੌਰਾਨ ਵੀ ਪਾਵਰ ਬੈਂਕ ਕਾਫੀ ਕੰਮ ਆਉਂਦੇ ਹਨ ਪਰ ਇਨ੍ਹਾਂ ਨੂੰ ਖਰੀਦਣ ਵੇਲੇ ਯੂਜ਼ਰਜ਼ ਨੂੰ ਇਹ ਗੱਲ ਸਤਾਉਂਦੀ ਹੈ ਕਿ ਪਾਵਰ ਬੈਂਕ ਕਿਹੜਾ ਖਰੀਦਿਆ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਵਰ ਬੈਂਕ ਖਰੀਦਣ ਵੇਲੇ ਕਿਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ—

PunjabKesari

ਪਾਵਰ ਬੈਂਕ ਦੀ ਸਮਰੱਥਾ
ਪਾਵਰ ਬੈਂਕ ਖਰੀਦਣ ਵੇਲੇ ਸਭ ਤੋਂ ਪਹਿਲਾਂ ਦੇਖੋ ਕਿ ਜਿਹੜਾ ਪਾਵਰ ਬੈਂਕ ਤੁਸੀਂ ਪਸੰਦ ਕੀਤਾ ਹੈ, ਉਸ ਦੀ ਬੈਟਰੀ ਸਮਰੱਥਾ ਫੋਨ ਦੀ ਬੈਟਰੀ ਸਮਰੱਥਾ ਤੋਂ ਘੱਟੋ-ਘੱਟ ਤਿੰਨ ਗੁਣਾ ਜ਼ਿਆਦਾ ਹੋਵੇ। ਉਦਾਹਰਣ ਵਜੋਂ ਜੇ ਤੁਹਾਡੇ ਕੋਲ 3,500 ਤੋਂ 4,000 ਐੱਮ. ਏ. ਐੱਚ. ਦੀ ਬੈਟਰੀ ਵਾਲਾ ਸਮਾਰਟਫੋਨ ਹੈ ਤਾਂ ਤੁਹਾਨੂੰ 10,000 ਐੱਮ. ਏ. ਐੱਚ. ਸਮਰੱਥਾ ਵਾਲਾ ਪਾਵਰ ਬੈਂਕ ਖਰੀਦਣਾ ਚਾਹੀਦਾ ਹੈ ਤਾਂ ਜੋ ਤੁਸੀਂ ਲੋੜ ਪੈਣ 'ਤੇ 2-3 ਵਾਰ ਫੋਨ ਚਾਰਜ ਕਰ ਸਕੋ।

PunjabKesari

ਆਊਟਪੁਟ ਵੋਲਟੇਜ ਦਾ ਰੱਖੋ ਧਿਆਨ
ਹਮੇਸ਼ਾ ਧਿਆਨ ਰੱਖੋ ਕਿ ਪਾਵਰ ਬੈਂਕ ਦਾ ਆਊਟਪੁਟ ਵੋਲਟੇਜ ਤੁਹਾਡੇ ਫੋਨ ਦੇ ਬਰਾਬਰ ਹੀ ਹੋਵੇ। ਜ਼ਿਆਦਾਤਰ ਪਾਵਰ ਬੈਂਕਸ ਵਿਚ 2 ਆਊਟਪੁਟ ਪੋਰਟਸ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਫੋਨ ਤੇ ਦੂਜਾ ਟੈਬਲੇਟ ਲਈ ਹੁੰਦਾ ਹੈ।
ਜ਼ਿਆਦਾ ਆਊਟਪੁਟ ਵਾਲੇ ਪੋਰਟ ਤੋਂ ਫੋਨ ਚਾਰਜ ਕਰਨ 'ਤੇ ਫੋਨ ਦੀ ਬੈਟਰੀ 'ਤੇ ਮਾੜਾ ਅਸਰ ਪੈ ਸਕਦਾ ਹੈ। ਇਸੇ ਲਈ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ।

PunjabKesari

ਫਾਸਟ ਚਾਰਜਿੰਗ ਦੀ ਸੁਪੋਰਟ ਵਾਲਾ ਪਾਵਰਬੈਂਕ
ਜੇ ਤੁਹਾਡਾ ਫੋਨ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ ਤਾਂ ਤੁਸੀਂ ਇਸ ਨਵੀਂ ਫਾਸਟ ਚਾਰਜਿੰਗ ਤਕਨੀਕ ਨੂੰ ਸੁਪੋਰਟ ਕਰਨ ਵਾਲੇ ਪਾਵਰ ਬੈਂਕ ਦੀ ਵੀ ਵਰਤੋਂ ਕਰ ਸਕਦੇ ਹੋ ਪਰ ਜੇ ਤੁਹਾਡਾ ਫੋਨ ਪੁਰਾਣਾ ਹੈ ਅਤੇ ਫਾਸਟ ਚਾਰਜਿੰਗ ਨੂੰ ਸੁਪੋਰਟ ਨਹੀਂ ਕਰਦਾ ਤਾਂ ਆਮ ਪਾਵਰ ਬੈਂਕ ਖਰੀਦਣਾ ਹੀ ਸਹੀ ਰਹੇਗਾ।


Related News