Portronics ਨੇ ਭਾਰਤ ’ਚ ਲਾਂਚ ਕੀਤੀ Kronos Alpha ਸਮਾਰਟਵਾਚ, ਕੀਮਤ 3,999 ਰੁਪਏ

Friday, Sep 18, 2020 - 10:34 AM (IST)

Portronics ਨੇ ਭਾਰਤ ’ਚ ਲਾਂਚ ਕੀਤੀ Kronos Alpha ਸਮਾਰਟਵਾਚ, ਕੀਮਤ 3,999 ਰੁਪਏ

ਗੈਜੇਟ ਡੈਸਕ– ਪੋਰਟ੍ਰੋਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟਵਾਚ Kronos Alpha ਲਾਂਚ ਕਰ ਦਿੱਤੀ ਹੈ। ਰਾਊਂਡ ਡਾਇਲ ਵਾਲੀ ਇਸ ਸਮਾਰਟਵਾਚ ਨੂੰ ਮੈਟਲ ਬਾਡੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਸਟ੍ਰੈਪ ਸਿਲੀਕਾਨ ਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਿਚ ਐਕਟੀਵਿਟੀ ਟ੍ਰੈਕਰ ਵੀ ਮਿਲਦਾ ਹੈ। Kronos Alpha ਸਮਾਰਟਵਾਚ ਦੀ ਕੀਮਤ 3,999 ਰੁਪਏ ਹੈ ਅਤੇ ਇਸ ਨੂੰ 12 ਮਹੀਨਿਆਂ ਦੀ ਵਾਰੰਟੀ ਨਾਲ ਮੁਹੱਈਆ ਕੀਤਾ ਜਾਵੇਗਾ। ਇਹ ਵਾਚ ਕੰਪਨੀ ਦੀ ਅਧਿਕਾਰਤ ਵੈੱਬਸਾਈਟ (Portronics.com) ਅਤੇ Amazon.in ’ਤੇ ਵਿਕਰੀ ਲਈ ਉਪਲੱਬਧ ਹੋਵੇਗੀ। 

Kronos Alpha ਸਮਾਰਟਵਾਚ ਦੇ ਫੀਚਰਜ਼
- 1.3 ਇੰਚ ਦੀ ਕਲਰ ਐੱਚ.ਡੀ. ਡਿਸਪਲੇਅ ਵਾਲੀ ਇਹ ਵਾਚ ਪੂਰੀ ਤਰ੍ਹਾਂ ਟੱਚ ਪੈਨਲ ਦੀ ਮਦਦ ਨਾਲ ਕੰਮ ਕਰਦੀ ਹੈ। 
- ਇਸ ਵਾਚ ਦਾ ਭਾਰ ਸਿਰਫ 56.1 ਗ੍ਰਾਮ ਹੈ। 
- ਇਹ ਸਮਾਰਟਵਾਚ 5ATM (50m) ਵਾਟਰ-ਰੈਸਿਸਟੈਂਟ ਹੈ। 
- ਇਸ ਵਿਚ 260mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 2 ਹਫ਼ਤਿਆਂ ਤਕ ਦਾ ਸਟੈਂਡਬਾਈ ਟਾਈਮ ਦੇਵੇਗੀ। 
- ਇਸ ਵਾਚ ਨੂੰ ਤੁਸੀਂ Veryfit Pro ਐਪ ਰਾਹੀਂ ਕਿਸੇ ਵੀ ਐਂਡਰਾਇਡ ਜਾਂ iOS ਡਿਵਾਈਸ ਨਾਲ ਆਸਾਨੀ ਨਾਲ ਕੁਨੈਕਟ ਕਰ ਸਕਦੇ ਹੋ। 
- ਵਾਚ ’ਚ ਇਨਡੋਰ/ਆਊਟਡੋਰ ਰਨਿੰਗ, ਸਾਈਕਲਿੰਗ, ਸਪੋਰਟਸ ਅਤੇ ਯੋਗ ਆਦਿ 12 ਸਪੋਰਟਸ ਮੋਡਸ ਦਿੱਤੇ ਗਏ ਹਨ। 
- ਇਸ ਵਿਚ ਇਕ ਬਿਲਟ-ਇਨ ਐਕਟੀਵਿਟੀ ਟ੍ਰੈਕਰ ਵੀ ਮੌਜੂਦ ਹੈ ਜੋ 24 ਘੰਟੇ ਹਾਰਟ ਰੇਟ ਮਾਨੀਟਰ, ਸਲੀਪ ਟ੍ਰੈਕਰ, ਡੇਲੀ ਗੋਲਸ ਅਤੇ ਜ਼ਿਆਦਾ ਦੇਰ ਬੈਠਣ ’ਤੇ ਰਿਮਾਇੰਡਰ ਵੀ ਦਿੰਦਾ ਹੈ। 


author

Rakesh

Content Editor

Related News