ਇਲੈਕਟ੍ਰਿਕ ਕਾਰ ਬਣਾਉਣ ਲਈ ਪੋਰਸ਼ ਭਰਤੀ ਕਰੇਗੀ 1400 ਕਰਮਚਾਰੀ

Wednesday, Jul 27, 2016 - 01:24 PM (IST)

ਇਲੈਕਟ੍ਰਿਕ ਕਾਰ ਬਣਾਉਣ ਲਈ ਪੋਰਸ਼ ਭਰਤੀ ਕਰੇਗੀ 1400 ਕਰਮਚਾਰੀ

ਜਲੰਧਰਪੋਰਸ਼ ਨੇ ਸਭ ਤੋਂ ਪਹਿਲਾਂ ਟੈਸਲਾ ਦੇ ਮੁਕਾਬਲੇ ''ਚ ਪਿਛਲੇ ਸਾਲ ਆਪਣੀ ਲਗਜ਼ਰੀ ਅਲੈਕਟ੍ਰਿਕ ਕਾਰ ਮਾਡਲ ਈ ਪੇਸ਼ ਕੀਤੀ ਸੀ ਪਰ ਪੋਰਸ਼ ਇਸ ਵੱਖਰੇ ਕਾਂਸੈਪਟ ਨੂੰ ਸੀਰੀਅਸ ਲੈਂਦੇ ਹੋਏ 1400 ਹੋਰ ਕਰਮਚਾਰੀ ਇਸ ਯੂਨਿਟ ''ਚ ਭਰਤੀ ਕਰ ਰਹੀ ਹੈ। ਆਪਣੀ ਬਿਹਤਰੀਨ ਇੰਜੀਰੀਅਰਿੰਗ ਲਈ ਜਾਣੀ ਜਾਂਦੀ ਪੋਰਸ਼ ਹੁਣ ਇਲੈਕਟ੍ਰਿਕ ਕਾਰ ਕਾਂਸੈਪਟ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਪੋਰਸ਼ ਦੇ ਲੇਬਰ ਬੋਸ ਊਵੇ ਹਿਊਐਕ ਨੇ ਇਕ ਪ੍ਰੈੱਸ ਵਾਰਤਾ ''ਚ ਦੱਸਿਆ ਕਿ ਉਨ੍ਹਾਂ ਵੱਲੋਂ ਭਰਤੀ ਕੀਤੇ ਗਏ 1400 ਕਰਮਚਾਰੀ ਮਾਡਲ ਈ ''ਤੇ ਕੰਮ ਕਰਨਗੇ ਤੇ ਇਸ ਤੋਂ ਇਲਾਵਾ 350 ਡਿਜੀਟਲ ਐਕਸਪਰਟ ਮੋਬਿਲਟੀ ਕਾਂਸੈਪਟ ਨੂੰ ਸੈੱਟਅਪ ਕਰਨ ''ਚ ਮਦਦ ਕਰਨਗੇ।


ਪੋਰਸ਼ ਦਾ ਪਲੈਨ ਹੈ ਕਿ 2019 ਤੱਕ ਸੜਕਾਂ ''ਤੇ ਪੋਰਸ਼ ਦੀਆਂ ਇਲੈਕਟ੍ਰਿਕ ਕਾਰਾਂ ਦੌੜਨ ਤੇ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਜੇ ਕੰਪਨੀ ਨੇ ਇਸ ਬਿਜ਼ਨੈੱਸ ''ਚੋਂ ਪ੍ਰੋਫਿਟ ਕਮਾਉਣਾ ਹੈ ਤਾਂ ਉਨ੍ਹਾਂ ਨੂੰ ਹਰ ਸਾਲ 10,000 ਇਲੈਕਟ੍ਰਿਕ ਕਾਰਾਂ ਵੇਚਣੀਆਂ ਹੋਣਗੀਆਂ।


Related News