ਪੋਰਸ਼ ਨੇ ਭਾਰਤ ’ਚ ਲਾਂਚ ਕੀਤੀ ਮਕਾਨ ਫੇਸਲਿਫਟ ਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ

Saturday, Nov 13, 2021 - 11:13 AM (IST)

ਪੋਰਸ਼ ਨੇ ਭਾਰਤ ’ਚ ਲਾਂਚ ਕੀਤੀ ਮਕਾਨ ਫੇਸਲਿਫਟ ਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ

ਆਟੋ ਡੈਸਕ– ਪੋਰਸ਼ ਇੰਡੀਆ ਨੇ ਭਾਰਤ ’ਚ ਮਕਾਨ ਫੇਸਲਿਫਟ ਅਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ ਈ. ਵੀ. ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ ਕ੍ਰਮਵਾਰ : 83.21 ਲੱਖ ਅਤੇ 1.50 ਕਰੋੜ ਰੁਪਏ ਹੈ।

ਗੱਲ ਜੇ ਟਾਇਕਾਨ ਈ. ਵੀ. ਦੀ ਕਰੀਏ ਤਾਂ ਇਹ ਬੇਹੱਦ ਪਾਵਰਫੁਲ ਸਪੋਰਟਸ ਕਾਰ ਹੈ, ਜਿਸ ਨੂੰ ਕੰਪਨੀ ਨੇ ਟਾਇਕਾਨ, ਟਾਇਕਾਨ 4ਐੱਸ, ਟਰਬੋ ਅਤੇ ਟਰਬੋ ਐੱਸ. ਸਮੇਤ 4 ਵੈਰੀਐਂਟਸ ’ਚ ਪੇਸ਼ ਕੀਤਾ ਹੈ। ਇਸ ਦੇ ਬੇਸ ਵੈਰੀਐਂਟ ਨੂੰ ਛੱਡ ਕੇ ਬਾਕੀ 3 ਵੈਰੀਐਂਟ ’ਚ ਐਕਸਟ੍ਰਾ ਗਰਾਊਂਡ ਕਲੀਅਰੈਂਸ, ਗ੍ਰੇਵਲ ਮੋਡ ਅਤੇ 1200 ਲਿਟਰ ਰੀਅਰ ਕਾਰਗੋ ਸਪੇਸ ਐਡ ਕਰਦਾ ਹੈ। ਇਸ ਰੇਂਜ ਦੀ ਸਭ ਤੋਂ ਪਾਵਰਫੁੱਲ ਕਾਰ ਟਾਇਕਾਨ ਟਰਬੋ ਐੱਸ ਹੈ ਜੋ 761 ਪੀ. ਐੱਸ. ਤੱਕ ਦੀ ਪਾਵਰ ਜਨਰੇਟ ਕਰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 2.9 ਸਕਿੰਟ ’ਚ 0-100 ਕਿਲੋਮੀਟਰ/ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ।

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

PunjabKesari

ਮਕਾਨ ਫੇਸਲਿਫਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ’ਚ ਇਸ ਸਾਲ ਜੁਲਾਈ ’ਚ ਗਲੋਬਲੀ ਸ਼ੋਅਕੇਸ ਕੀਤਾ ਸੀ। ਕੰਪਨੀ ਨੇ ਮਕਾਨ ਨੂੰ 3 ਵੈਰੀਐਂਟ ’ਚ ਪੇਸ਼ ਕੀਤਾ ਗਿਆ ਹੈ, ਮਕਾਨ, ਮਕਾਨ ਐੱਸ ਅਤੇ ਮਕਾਨ ਜੀ. ਟੀ. ਐੱਸ.। ਇਸ ਤੋਂ ਇਲਾਵਾ ਮਕਾਨ ਨੂੰ 14 ਨਵੇਂ ਕਲਰਸ ’ਚ ਪੇਸ਼ ਕੀਤਾ ਗਿਆ ਹੈ। ਇਸ ’ਚ 195 ਕੇ. ਡਬਲਯੂ. ਯਾਨੀ ਕਿ 265 ਪੀ. ਐੱਸ. ਦੀ ਪਾਵਰ ਵਾਲਾ ਟਰਬੋਚਾਰਜ਼ਡ 4-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜਿਸ ਨਾਲ ਇਹ 6.2 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਐਂਟਰੀ ਲੈਵਲ ਮਕਾਨ ਦੀ ਟੌਪ ਸਪੀਡ 232 ਕਿਲੋਮੀਟਰ/ਪ੍ਰਤੀ ਘੰਟਾ ਹੈ।

ਇਹ ਵੀ ਪੜ੍ਹੋ– Yezdi ਮੋਟਰਸਾਈਕਲ ਭਾਰਤ ’ਚ ਕਰ ਰਹੀ ਵਾਪਸੀ, ਜਾਵਾ ਮੋਟਰਸਾਈਕਲ ਨਾਲ ਤੋੜਿਆ ਨਾਤਾ

ਇਸ ਦਾ ਜੀ. ਟੀ. ਐੱਸ. ਵੈਰੀਐਂਟ 4.3 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦਾ ਹੈ। ਇਸ ਵਿਚ 324 ਕੇ. ਡਬਲਯੂ. ਯਾਨੀ ਕਿ 440 ਪੀ. ਐੱਸ. ਦੀ ਪਾਵਰ ਵਾਲਾ 2.9-ਲਿਟਰ ਵੀ6 ਬਾਈਟਰਬੋ ਇੰਜਣ ਆਫਰ ਕੀਤਾ ਗਿਆ ਹੈ। ਗੱਲ ਇਸ ਦੇ ਮਿਡ ਵੈਰੀਐਂਟ ਮਕਾਨ ਐੱਸ ਦੀ ਕਰੀਏ ਤਾਂ ਇਸ ’ਚ 2.9-ਲਿਟਰ ਵੀ6 ਇੰਜਣ ਦਿੱਤਾ ਗਿਆ ਹੈ ਜੋ 280 ਕੇ. ਡਬਲਯੂ. ਯਾਨੀ ਕਿ 380 ਪੀ. ਐੱਸ. ਦੀ ਪਾਵਰ ਜਨਰੇਟ ਕਰਦਾ ਹੈ। ਇਹ 4.6 ਸਕਿੰਟ’ਚ 0-100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।

PunjabKesari

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਇਨ੍ਹਾਂ ਸਾਰੇ ਮਾਡਲਜ਼ ’ਚ ਪੋਰਸ਼ ਦਾ 7-ਸਪੀਡ, ਡਿਊਲ ਕਲੱਚ ਟ੍ਰਾਂਸਮਿਸ਼ਨ ਅਤੇ ਪੋਰਸ਼ ਦਾ ਟ੍ਰੈਕਸ਼ਨ ਮੈਨੇਜਮੈਂਟ ਆਲ-ਵ੍ਹੀਲ ਡ੍ਰਾਈਵ ਸਿਸਟਮ ਸਟੈਂਡਰਡ ਫੀਚਰ ਦੇ ਰੂਪ ’ਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੋਰਸ਼ ਦੇ ਡਾਇਨਾਮਿਕ ਲਾਈਟ ਸਿਸਟਮ ਦੇ ਨਾਲ ਐੱਲ. ਈ. ਡੀ. ਹੈੱਡਲਾਈਟ ਅਤੇ ਸਪੋਰਟੀ ਐਕਸਟੀਰੀਅਰ ਮਿਰਰ ਨੂੰ ਵੀ ਸਟੈਂਡਰਡ ਫੀਚਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ।

ਕੰਪਨੀ ਨੇ ਭਾਰਤ ’ਚ ਟਾਇਕਾਨ ਅਤੇ ਨਿਊ ਮਕਾਨ ਫੇਸਲਿਫਟ ਲਈ ਬੁਕਿੰਗਸ ਵੀ ਓਪਨ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਡਲਿਵਰੀ ਅਗਲੇ ਸਾਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪੋਰਸ਼ ਇੰਡੀਆ ਦੇ ਬ੍ਰਾਂਡ ਹੈੱਡ, ਮਨਾਲਿਟੋ ਵੁਜੀਸਿਕ ਨੇ ਇਸ ਮੌਕੇ ’ਤੇ ਕਿਹਾ ਕਿ ਮਹਾਮਾਰੀ ਨਾਲ ਸਬੰਧਤ ਚੁਣੌਤੀਆਂ ਦੇ ਬਾਵਜੂਦ ਸਾਡੇ ਬ੍ਰਾਂਡ ਨੇ ਮਾਰਕੀਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੋਰਸ਼ ਨੂੰ ਦੇਸ਼ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਲਗਜ਼ਰੀ ਕਾਰ ਬ੍ਰਾਂਡਸ ’ਚੋਂ ਇਕ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਯੂਜ਼ਰ ਨੇ ਸ਼ੇਅਰ ਕੀਤੀਆਂ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ


author

Rakesh

Content Editor

Related News