ਨਵੇਂ ਵਰਜ਼ਨ ''ਚ ਲਾਂਚ ਹੋਣਗੀਆਂ ਪੋਰਸ਼ ਦੀਆਂ ਇਹ ਸਪੋਰਟਸ ਕਾਰਾਂ

Monday, Jul 25, 2016 - 04:59 PM (IST)

ਨਵੇਂ ਵਰਜ਼ਨ ''ਚ ਲਾਂਚ ਹੋਣਗੀਆਂ ਪੋਰਸ਼ ਦੀਆਂ ਇਹ ਸਪੋਰਟਸ ਕਾਰਾਂ
ਜਲੰਧਰ- ਪਿਛਲੇ ਸਾਲ ਦਸੰਬਰ ''ਚ ਪੋਰਸ਼ ਨੇ 718 ਟੈਗ ਦੇ ਨਾਲ ਬਾਕਸਟਰ ਅਤੇ ਕੇਮੈਨ ਦਾ ਐਲਾਨ ਕੀਤਾ ਸੀ। ਜਨਵਰੀ ''ਚ 718 ਬਾਕਸਟਰ ਅਤੇ ਅਪ੍ਰੈਲ ''ਚ 718 ਕੇਮੈਨ ਨੂੰ ਲਾਂਚ ਕੀਤਾ ਗਿਆ ਅਤੇ ਪੋਰਸ਼ ਇਨ੍ਹਾਂ ਦੋਵਾਂ ਕਾਰਾਂ ਦੇ ਨਵੇਂ ਵਰਜ਼ਨ ਨੂੰ ਇਸ ਸਾਲ ਲਾਂਚ ਕਰੇਗੀ। ਜ਼ਿਕਰਯੋਗ ਹੈ ਕਿ 718 ਬਾਕਸਟਰ ਅਤੇ 718 ਕੇਮੈਨ ਕੰਪਨੀ ਦੀ ਹੈਰਿਟੇਜ ਕਾਰ 550 ਸਪਾਈਡਰ ਦਾ ਨਵਾਂ ਵਰਜ਼ਨ ਹੈ। 
 
5.1 ਸੈਕਿੰਡ ''ਚ ਫੜ੍ਹ ਲੈਂਦੀ ਹੈ 0-100 ਦੀ ਰਫਤਾਰ
718 ਬਾਕਸਟਰ ਅਤੇ 718 ਕੇਮੈਨ ਦੋਵੇਂ ਮਿਡ-ਇੰਜਣ ਸਪੋਰਟਸ ਕਾਰਾਂ ਹਨ ਜੋ 2 ਲੀਟਰ 4 ਸਿਲੰਡਰ ਟਰਬੋਚਾਰਜਰਡ ਇੰਜਣ ਦੇ ਨਾਲ ਆਉਂਦੀ ਹੈ। ਦੋਵਾਂ ਕਾਰਾਂ ''ਚ ਲੱਗਾ ਇੰਜਣ 300 ਪੀ.ਐੱਸ. ਅਤੇ 380 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਮਾਡਲਸ ਦੀ ਜਿਥੋਂ ਤੱਕ ਗੱਲ ਹੈ ਤਾਂ 6-ਸਪੀਡ ਸਟੈਂਡਰਡ ਮੈਨੁਅਲ ਗਿਅਰਬਾਕਸ ਤੋਂ ਇਲਾਵਾ 7 ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਆਪਸ਼ਨ ਵੀ ਉਪਲੱਬਧ ਹਨ। ਦਾਅਵਾ ਹੈ ਕਿ ਦੋਵੇਂ ਕਾਰਾਂ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 5.1 ਸੈਕਿੰਡ ''ਚ ਫੜ੍ਹ ਲੈਂਦੀ ਹੈ ਅਤੇ ਇਨ੍ਹਾਂ ਦੀ ਟਾਪ ਸਪੀਡ 275 ਕਿਲੋਮੀਟਰ ਪ੍ਰਤੀ ਘੰਟਾ ਹੈ। 
 
ਟਰਬੋ ਪਾਵਰ ਬੂਸਟਰ ਨੂੰ ਵੀ ਭਾਰਤ ''ਚ ਕੀਤਾ ਗਿਆ ਹੈ ਲਾਂਚ
ਦੋਵੇਂ ਕਾਰਾਂ ਐੱਸ ਵੇਰੀਅੰਟ ਦੇ ਨਾਲ ਵੀ ਆਉਂਦੀਆਂ ਹਨ ਜਿਨ੍ਹਾਂ ''ਚ ਹਾਈ ਪਰਫਾਰਮੈਂਸ 2.5 ਲੀਟਰ ਇੰਜਣ ਲੱਗਾ ਹੈ। ਇਨ੍ਹਾਂ ''ਚ 350 ਪੀ.ਐੱਸ. ਅਤੇ 420 ਐੱਨ.ਐੱਮ. ਦਾ ਟਾਰਕ ਮਿਲਦਾ ਹੈ। ਇਨ੍ਹਾਂ ਦੀ ਟਾਪ ਸਪੀਡ 285 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਵੇਰੀਅੰਟ 4.2 ਸੈਕਿੰਡ ''ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੇ ਹਨ।

Related News