IMC 2020: 30 ਕਰੋੜ 2ਜੀ ਗਾਹਕਾਂ ਨੂੰ ਸਮਾਰਟਫੋਨ ’ਤੇ ਲਿਆਉਣ ਲਈ ਜਲਦ ਬਣੇ ਠੋਸ ਨੀਤੀ : ਮੁਕੇਸ਼ ਅੰਬਾਨੀ

Tuesday, Dec 08, 2020 - 12:30 PM (IST)

IMC 2020: 30 ਕਰੋੜ 2ਜੀ ਗਾਹਕਾਂ ਨੂੰ ਸਮਾਰਟਫੋਨ ’ਤੇ ਲਿਆਉਣ ਲਈ ਜਲਦ ਬਣੇ ਠੋਸ ਨੀਤੀ : ਮੁਕੇਸ਼ ਅੰਬਾਨੀ

ਗੈਜੇਟ ਡੈਸਕ– ਇੰਡੀਆ ਮੋਬਾਇਲ ਕਾਂਗਰਸ 2020 ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਅੱਜ ਯਾਨੀ 8 ਦਸੰਬਰ ਨੂੰ IMC 2020 ਦਾ ਪਹਿਲਾ ਦਿਨ ਹੈ। ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਇੰਡੀਆ ਮੋਬਾਇਲ ਕਾਂਗਰਸ ਦਾ ਆਯੋਜਨ ਵਰਚੁਅਲ ਤੌਰ ’ਤੇ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਚਾਰ ਸਾਲਾਂ ਤੋਂ ਭਾਰਤ ’ਚ ਇੰਡੀਆ ਮੋਬਾਇਲ ਕਾਂਗਰਸ ਦਾ ਆਯੋਜਨ ਹੋ ਰਿਹਾ ਹੈ। IMC 2020 10 ਦਸੰਬਰ 2020 ਤਕ ਚੱਲੇਗਾ। 

ਇਹ ਵੀ ਪੜ੍ਹੋ– IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ

IMC 2020 ਦੇ ਪਹਿਲੇ ਦਿਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਭਾਰਤ ’ਚ 30 ਕਰੋੜ 2ਜੀ ਫੋਨ ਗਾਹਕਾਂ ਨੂੰ ਸਮਾਰਟਫੋਨ ’ਤੇ ਲਿਆਉਣ ਲਈ ਨੀਤੀਗਤ ਦਖ਼ਲ ਦੀ ਵਕਾਲਤ ਕੀਤੀ ਹੈ। ਅੰਬਾਨੀ ਨੇ ਮੰਗਲਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ 2020 (IMC 2020) ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਨਾਲ 2ਜੀ ਗਾਹਕ ਵੀ ਡਿਜੀਟਲ ਬਦਲਾਵਾਂ ਦਾ ਲਾਭ ਲੈ ਸਕਣਗੇ। 

ਇਹ ਵੀ ਪੜ੍ਹੋ– ਟਾਟਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਜ਼ਬਰਦਸਤ ਆਫਰ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਦੁਨੀਆ ’ਚ ਭਾਰਤ ਸਭ ਤੋਂ ਬਿਹਤਰ ਤਰੀਕੇ ਨਾਲ ‘ਡਿਜੀਟਲ ਨਾਲ ਜੁੜਿਆ’ ਦੇਸ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਅੱਜ ਵੀ 30 ਕਰੋੜ ਗਾਹਕ 2ਜੀ ’ਚ ਫਸੇ ਹਨ ਅਤੇ ਉਨ੍ਹਾਂ ਨੂੰ ਸਮਾਰਟਫੋਨ ’ਤੇ ਲਿਆਉਣ ਲਈ ਨੀਤੀਗਤ ਦਖ਼ਲ ਦੀ ਲੋੜ ਹੈ। ਸਮਾਰਟਫੋਨ ਜ਼ਰੀਏ ਇਹ ਗਾਹਕ ਵੀ ਡਿਜੀਟਲ ਲੈਣ-ਦੇਣ ’ਚ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ’ਚ 5ਜੀ ਨੈੱਟਵਰਕ ਨੂੰ ਤੇਜ਼ੀ ਨਾਲ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਜੀਓ ਦੇਸ਼ ’ਚ 5ਜੀ ਕ੍ਰਾਂਤੀ ਦੀ ਅਗਵਾਈ ਕਰੇਗੀ। ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਸੇਬੀਕੰਡਕਟਰ ਦੇ ਨਿਰਮਾਣ ਕੇਂਦਰ ਦੇ ਰੂਪ ’ਚ ਵੀ ਵਿਕਸਿਤ ਕੀਤਾ ਜਾ ਸਕਦਾ ਹੈ। ਅੰਬਾਨੀ ਨੇ ਕਿਹਾ ਕਿ ਅਸੀਂ ਵੱਡੇ ਆਯਾਤ ’ਤੇ ਨਿਰਭਰ ਨਹੀਂ ਰਹਿ ਸਕਦੇ। 


author

Rakesh

Content Editor

Related News