ਪੀ.ਓ.ਆਈ. ਸਥਿਤੀ ਬਿਹਤਰ, ਨਿਯਮਾਂ ਦਾ ਪਾਲਨ ਕਰ ਰਹੀਆਂ ਹਨ ਵੋਡਾਫੋਨ ਤੇ ਆਈਡੀਆ : ਟਰਾਈ

01/27/2017 1:31:55 PM

ਜਲੰਧਰ- ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਪੁਆਇੰਟ ਆਫ ਇੰਟਰਕੁਨੈਕਟ (ਪੀ.ਓ.ਆਈ.) ਦੀ ਸਥਿਤੀ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਮੋਬਾਇਲ ਕੰਪਨੀਆਂ ਵੋਡਾਫੋਨ ਅਤੇ ਆਈਡੀਆ ਸੈਲੂਲਰ ਦੇ ਸਾਰੇ ਸਰਕਿਲਾਂ ''ਚ ਨਿਯਮਾਂ ਦਾ ਪਲਨ ਕਰ ਰਹੀਆਂ ਹਨ ਜਦੋਂਕਿ ਭਾਰਤੀ ਏਅਰਟੈੱਲ ਦੇ ਅੱਜ ਸਰਕਿਲਾਂ ''ਚ ''ਕਾਲ ਆਵਾਜਾਈ ਦਾ ਦਬਾਅ'' ਮਨਜ਼ੂਰੀ ਪੱਧਰ ਤੋਂ ਕਿਤੇ ਉੱਪਰ ਹੈ। ਪੀ.ਓ.ਆਈ. ਸਥਿਤੀ ਬਾਰੇ ਪੁੱਛੇ ਜਾਣ ''ਤੇ ਟਰਾਈ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਇਹ ਪਹਿਲਾਂ ਦੇ ਮੁਕਾਬਲੇ ਬਹੁਤ ਬਿਹਤਰ ਹੈ। ਜ਼ਿਕਰਯੋਗ ਹੈ ਕਿ ਪੀ.ਓ.ਆਈ. ਦਾ ਮੁੱਦਾ ਮੌਜੂਦਾ ਦੂਰਸੰਚਾਰ ਕੰਪਨੀਆਂ ਅਤੇ ਨਵੀਂ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਵਿਚਾਲੇ ਵਿਵਾਦ ਦਾ ਮੁੱਖ ਵਿਸ਼ਾ ਰਿਹਾ ਹੈ। 
ਸ਼ਰਮਾ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਪੀ.ਓ.ਆਈ. ਕੰਜੈਸ਼ਨ ਦਾ ਪੱਧਰ ਵੋਡਾਫੋਨ ਅਤੇ ਆਈਡੀਆ ਲਈ ਬਹੁਤ ਬਿਹਤਰ ਸਥਿਤੀ ''ਚ ਹੈ। ਏਅਰਟੈੱਲ ਦੇ ਲਿਹਾਜ ਨਾਲ ਵੀ ਇਸ ਵਿਚ ਕਾਫੀ ਸੁਧਾਰ ਹੋਇਆ ਹੈ ਪਰ ਕੁਝ ਸਰਕਿਲਾਂ ''ਚ ਕੰਜੈਕਸ਼ ਲੈਵਲ ਤੈਅ ਸੀਮਾ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਨੇ 16 ਜਨਵਰੀ ਨੂੰ ਕਿਹਾ ਸੀ ਕਿ ਰਿਲਾਇੰਸ ਜੀਓ ਤੋਂ ਏਅਰਟੈੱਲ ਨੈੱਟਵਰਕ ''ਤੇ ਹਰ 1000 ਫੋਨ ਕਾਲਾਂ ''ਚੋਂ 175 ਕਾਲਾਂ ਨਹੀਂ ਲੱਗ ਰਹੀਆਂ ਹਨ ਜਦੋਂਕਿ ਨਿਯਮਾਂ ਅਨੁਸਾਰ ਪੰਜ ਤੋਂ ਜ਼ਿਆਦਾ ਕਾਲਾਂ ਫੇਲ ਨਹੀਂ ਹੋਣੀਆਂ ਚਾਹੀਦੀਆਂ। ਟਰਾਈ ਦੇ ਅੰਕੜਿਆਂ ਦੇ ਹਵਾਲੇ ਤੋਂ ਉਨ੍ਹਾਂ ਕਿਹਾ ਕਿ ਵੋਡਾਫੋਨ ਅਤੇ ਆਈਡੀਆ ਸੈਲੂਲਰ ਸਾਰੇ ਸਰਕਿਲਾਂ ''ਚ ਤੈਅ ਨਿਯਮਾਂ ਦਾ ਪਾਲਨ ਕਰ ਰਹੀਆਂ ਹਨ।

Related News