ਭਾਰਤ ’ਚ ਜਲਦ ਆ ਰਿਹੈ Poco ਦਾ ਨਵਾਂ 5G ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ

02/12/2022 11:49:18 AM

ਗੈਜੇਟ ਡੈਸਕ– ਸਮਾਰਟਫੋਨ ਕੰਪਨੀ ਪੋਕੋ ਜਲਦ ਹੀ ਆਪਣੇ ਨਵੇਂ 5ਜੀ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਫੋਨ ਨੂੰ Poco M4 Pro 5G ਨਾਂ ਨਾਲ 15 ਫਰਵਰੀ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਫੋਨ ਸ਼ਾਓਮੀ ਅਤੇ ਰੈੱਡਮੀ ਨੋਟ 11 5ਜੀ ਦਾ ਰੀਬ੍ਰਾਂਡਿਡ ਵਰਜ਼ਨ ਹੋਵੇਗਾ।

Poco M4 Pro 5G ਦੀ ਸੰਭਾਵਿਤ ਕੀਮਤ
ਯੂਰਪੀ ਬਾਜ਼ਾਰ ’ਚ Poco M4 Pro 5G ਸਮਾਰਟਫੋਨ ਨੂੰ 199 ਯੂਰੋ (ਕਰੀਬ 16,959 ਰੁਪਏ) ’ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਭਾਰਤ ’ਚ ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,000 ਰੁਪਏ ਤੋਂ ਘੱਟ ਹੋ ਸਕਦੀ ਹੈ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ।

Poco M4 Pro 5G  ਦੇ ਸੰਭਾਵਿਤ ਫੀਚਰਜ਼

ਡਿਸਪਲੇਅ    - 6.6 ਇੰਚ ਦੀ FHD, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਡਾਈਮੈਂਸਿਟੀ 810
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 12.5
ਰੀਅਰ ਕੈਮਰਾ    - 50MP (ਪ੍ਰਾਈਮਰੀ)+8MP (ਅਲਟਰਾ ਵਾਈਡ)
ਫਰੰਟ ਕੈਮਰਾ    - 16MP
ਬੈਟਰੀ    - 5,000mAh (33W ਫਾਸਟ ਚਾਰਜਿੰਗ ਦੀ ਸਪੋਰਟ) 
ਕੁਨੈਕਟੀਵਿਟੀ    - 5G, 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਸਪੋਰਟ


Rakesh

Content Editor

Related News