Poco ਦਾ ਪਹਿਲਾ 5ਜੀ ਫੋਨ 19 ਮਈ ਨੂੰ ਹੋਵੇਗਾ ਲਾਂਚ, ਕੰਪਨੀ ਨੇ ਕੀਤੀ ਪੁਸ਼ਟੀ

Saturday, May 15, 2021 - 02:25 PM (IST)

ਗੈਜੇਟ ਡੈਸਕ– ਸ਼ਾਓਮੀ ਦੇ ਸਬ-ਬ੍ਰਾਂਡ ਪੋਕੋ ਦੇ ਪਹਿਲਾ 5ਜੀ ਸਮਾਰਟਫੋਨ POCO M3 Pro 5G ਦੀ ਗਲੋਬਲ ਲਾਂਚਿੰਗ 19 ਮਈ 2021 ਨੂੰ ਹੋਵੇਗੀ। ਇਸੇ ਦਿਨ ਭਾਰਤ ’ਚ ਵੀ POCO M3 Pro 5G ਨੂੰ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੀ ਗਲੋਬਲ ਲਾਂਚਿੰਗ 19 ਮਈ ਦੀ ਸ਼ਾਮ 5 ਵਜੇ ਹੋਵੇਗੀ। ਇਸ ਵਰਚੁਅਲ ਲਾਂਚਿੰਗ ਈਵੈਂਟ ਦਾ ਐਲਾਨ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਰਾਹੀਂ ਕੀਤਾ ਗਿਆ ਹੈ। ਫੋਨ ਨੂੰ ਪਿਛਲੇ ਮਹੀਨੇ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐੱਸ.) ਦੀ ਲਿਸਟਿੰਗ ’ਚ ਸਪਾਟ ਕੀਤਾ ਗਿਆ ਹੈ। 

 

ਸੰਭਾਵਿਤ ਕੀਮਤ ਅਤੇ ਫੀਚਰਜ਼
ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 15,000 ਰੁਪਏ ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ POCO M3 Pro 5G ਸਮਾਰਟਫੋਨ ਨੂੰ MediaTek Dimensity 700 SoC ਪ੍ਰੋਸੈਸਰ ਸੁਪੋਰਟ ਦਿੱਤੀ ਗਈ ਹੈ। ਇਹ ਪੋਕੋ ਐੱਮ 3 ਦਾ ਅਪਗ੍ਰੇਡਿਡ ਮਾਡਲ ਹੋਵੇਗਾ, ਜਿਸ ਨੂੰ ਪਿਛਲੇ ਸਾਲ ਨਵੰਬਰ ’ਚ ਲਾਂਚ ਕੀਤਾ ਗਿਆ ਸੀ। Poco M3 Pro 5G ਸਮਾਰਟਫੋਨ Redmi Note 10 5G ਦਾ ਰੀ-ਬ੍ਰਾਂਡਿਡ ਮਾਡਲ ਹੋਵੇਗਾ। Redmi Note 10 5G ਸਮਾਰਟਫੋਨ ਨੂੰ ਭਾਰਤ ’ਚ ਲਾਂਚ ਨਹੀਂ ਕੀਤਾ ਗਿਆ ਪਰ Redmi Note 10 ਸੀਰੀਜ਼ ਨੂੰ ਭਾਰਤ ਦੇ ਨਾਲ ਗਲੋਬਲੀ ਲਾਂਚ ਕੀਤਾ ਗਿਆ ਸੀ। 


Rakesh

Content Editor

Related News