12 ਮਈ ਨੂੰ ਲਾਂਚ ਹੋ ਸਕਦੈ Poco F2 ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

Friday, May 08, 2020 - 01:28 AM (IST)

12 ਮਈ ਨੂੰ ਲਾਂਚ ਹੋ ਸਕਦੈ Poco F2 ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ—ਪੋਕੋ ਦੇ ਇੰਡੀਪੇਡੈਂਟ ਬ੍ਰੈਂਡ ਬਣਾਉਣ ਤੋਂ ਬਾਅਦ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਪੋਕੋ ਐੱਫ2 ਸਮਾਰਟਫੋਨ ਨੂੰ ਬਾਜ਼ਾਰ 'ਚ 12 ਮਈ ਨੂੰ ਲਾਂਚ ਕੀਤਾ ਜਾ ਸਕਦਾ ਹੈ। ਪੋਕੋ ਐੱਫ1 ਦੀ ਕਾਮਯਾਬੀ ਤੋਂ ਬਾਅਦ ਲੋਕ ਪੋਕੋ ਐੱਫ2 ਦਾ ਕਾਫੀ ਲੰਬੇ ਸਮੇਂ ਤੋਂ ਇਤਜ਼ਾਰ ਕਰ ਰਹੇ ਹਨ। ਇਹ ਸਮਾਰਟਫੋਨ ਸਨੈਪਡਰੈਗਨ 865 ਚਿਪਸੈਟ ਅਤੇ 5ਜੀ ਚਿਪਸੈਟ ਨਾਲ ਆ ਸਕਦਾ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ ਯੂਰਪੀਅਨ ਮਾਰਕੀਟ 'ਚ 649 ਯੂਰੋ (ਕਰੀਬ 53,500 ਰੁਪਏ) ਹੋਵੇਗੀ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਫੋਨ ਦੇ ਬੇਸ ਵੇਰੀਐਂਟ ਨੂੰ ਪੁਰਤਗਾਲ 'ਚ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਜਾਵੇਗਾ ਜਿਸ ਦੀ ਕੀਮਤ 649 ਯੂਰੋ (ਕਰੀਬ 53,500 ਰੁਪਏ) ਰੱਖੀ ਜਾਵੇਗੀ। ਉੱਥੇ ਦੂਜੇ ਵੇਰੀਐਂਟ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 749 ਯੂਰੋ (ਕਰੀਬ 62,000 ਰੁਪਏ) ਤਕ ਹੋ ਸਕਦੀ ਹੈ।


author

Karan Kumar

Content Editor

Related News