ਜਲਦ ਲਾਂਚ ਹੋ ਸਕਦੈ Poco F2 Pro ਸਮਾਰਟਫੋਨ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

05/04/2020 1:01:30 AM

ਗੈਜੇਟ ਡੈਸਕ—ਪੋਕੋ ਦੇ ਇੰਡੀਪੈਂਡੇਂਟ ਬ੍ਰੈਂਡ ਬਣਾਉਣ ਤੋਂ ਬਾਅਦ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਪੋਕੋ ਐੱਫ2 ਪ੍ਰੋ ਸਮਾਰਟਫੋਨ ਨੂੰ ਬਾਜ਼ਾਰ 'ਚ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਪੋਕੋ ਐੱਫ1 ਦੀ ਕਾਮਯਾਬੀ ਤੋਂ ਬਾਅਦ ਲੋਕ Poco F2 Pro ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਹ ਸਮਾਰਟਫੋਨ ਸਨੈਪਡਰੈਗਨ 865 ਚਿਪਸੈੱਟ ਅਤੇ 5ਜੀ ਸਪੋਰਟ ਨਾਲ ਆ ਸਕਦਾ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ ਯੂਰੋਪੀਅਨ ਮਾਰਕੀਟ 'ਚ 649 ਯੂਰੋ (ਕਰੀਬ 53,500 ਰੁਪਏ) ਹੋਵੇਗੀ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਫੋਨ ਦੇ ਬੇਸ ਵੇਰੀਐਂਟ ਨੂੰ ਪੁਰਤਗਾਲ 'ਚ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਜਾਵੇਗਾ ਜਿਸ ਦੀ ਕੀਮਤ 649 ਯੂਰੋ (ਕਰੀਬ 53,500 ਰੁਪਏ) ਰੱਖੀ ਜਾਵੇਗੀ। ਉੱਥੇ ਦੂਜੇ 8ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 749 ਯੂਰੋ (ਕਰੀਬ 62,000 ਰੁਪਏ) ਹੋ ਸਕਦੀ ਹੈ।


Karan Kumar

Content Editor

Related News