Poco ਲਿਆ ਰਹੀ ਸਸਤਾ ਸਮਾਰਟਫੋਨ, 10 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ ਕੀਮਤ
Thursday, Jul 23, 2020 - 11:01 AM (IST)

ਗੈਜੇਟ ਡੈਸਕ– ਪੋਕੋ ਜਲਦੀ ਹੀ ਭਾਰਤ ’ਚ ਸਸਤਾ ਸਮਾਰਟਫੋਨ Poco C3 ਲਾਂਚ ਕਰ ਸਕਦੀ ਹੈ। ਹੈਂਡਸੈੱਟ ਦਾ ਨਾਂ ਅਤੇ ਮਾਡਲ ਨੰਬਰ ਦਾ ਪਤਾ Bluetooth SIG ਸਰਟੀਫਿਕੇਸ਼ਨ ਵੈੱਬਸਾਈਟ ਤੋਂ ਲੱਗਾ ਹੈ। ਬਲੂਟੂਥ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਹੁਣ ਅਜਿਹਾ ਕਿਹਾ ਜਾ ਸਕਦਾ ਹੈ ਕਿ ਕੰਪਨੀ ਇਸ ਫੋਨ ਨੂੰ ਅਗਲੇ ਮਹੀਨੇ ਲਾਂਚ ਕਰ ਦੇਵੇ। ਮੰਨਿਆ ਜਾ ਰਿਹਾ ਹੈ ਕਿ ਪੋਕੋ ਇੰਡੀਆ ਨੇ ਭਾਰਤ ’ਚ ਵੱਖ-ਵੱਖ ਸੈਗਮੈਂਟਸ ’ਚ ਆਪਣੇ ਸਮਾਰਟਫੋਨ ਲਾਂਚ ਕਰਨ ਦੀ ਪਲਾਨਿੰਗ ਕਰ ਲਈ ਹੈ।
10 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ ਕੀਮਤ
ਪਿਛਲੇ ਸਾਲ ਕੰਪਨੀ ਨੇ 17,499 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ Poco X2 ਸਮਾਰਟਫੋਨ ਲਾਂਚ ਕੀਤਾ ਸੀ। ਉਥੇ ਹੀ ਹੁਣ ਕੁਝ ਦਿਨ ਪਹਿਲਾਂ ਬਾਜ਼ਾਰ ’ਚ Poco M2 Pro ਦੀ ਵੀ ਐਂਟਰੀ ਹੋਈ ਹੈ। ਇਹ ਫੋਨ 13,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦਾ ਹੈ। Poco X2 ਅਤੇ M2 ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲਾ Poco C3 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਫਿਲਹਾਲ Poco C3 ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।