12 ਦਸੰਬਰ ਤੋਂ ਨਵੀਂ ਦਿੱਲੀ ''ਚ ਸ਼ੁਰੂ ਹੋਵੇਗਾ AI ਸਮਿਟ 2023, PM ਮੋਦੀ ਨੇ ਦਿੱਤਾ ਸੱਦਾ

Saturday, Dec 09, 2023 - 04:14 PM (IST)

12 ਦਸੰਬਰ ਤੋਂ ਨਵੀਂ ਦਿੱਲੀ ''ਚ ਸ਼ੁਰੂ ਹੋਵੇਗਾ AI ਸਮਿਟ 2023, PM ਮੋਦੀ ਨੇ ਦਿੱਤਾ ਸੱਦਾ

ਗੈਜੇਟ ਡੈਸਕ- 12 ਦਸੰਬਰ ਨੂੰ ਨਵੀਂ ਦਿੱਲੀ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਿਖਰ ਸੰਮੇਲਨ 2023 'ਤੇ ਗਲੋਬਲ ਸਾਂਝੇਦਾਰੀ (AI Summit 2023) ਈਵੈਂਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਸਮਿਟ ਤਕਨਾਲੋਜੀ ਦੇ ਖੇਤਰ 'ਚ ਭਾਰਤ ਦੀਆਂ ਉਪਲੱਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਇਸ ਈਵੈਂਟ ਲਈ ਪੀ.ਐੱਮ. ਮੋਦੀ ਨੇ ਦੇਸ਼ ਦੀ ਸਾਰੀ ਜਨਤਾ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਿਟ ਭਾਰਤ ਦੇ ਤਕਨਾਲੋਜੀ ਖੇਤਰ 'ਚ ਵਿਕਾਸ ਨੂੰ ਉਤਸ਼ਾਹ ਦੇਵੇਗਾ। 

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

3 ਦਿਨਾਂ ਤਕ ਚੱਲੇਗਾ ਏ.ਆਈ. ਸਮਿਟ

ਏ.ਆਈ. ਸਮਿਟ 12 ਦਸੰਬਰ ਤੋਂ 14 ਦਸੰਬਰ ਤਕ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ 'ਚ ਹੋਵੇਗਾ। ਪੀ.ਐੱਮ. ਮੋਦੀ ਨੇ ਲਿੰਕਡਇਨ 'ਤੇ ਪੋਸਟ ਕਰਕੇ ਲੋਕਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਏ.ਆਈ. ਅਤੇ ਇਨੋਵੇਸ਼ਨ ਦੇ ਖੇਤਰ 'ਚ ਤਰੱਕੀ ਦਾ ਜਸ਼ਨ ਮਨਾਉਣ ਲਈ ਇਕ ਆਕਰਸ਼ਕ ਮੌਕਾ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਗਲੋਬਲ ਪਾਰਟਨਰਸ਼ਿਪ ਆਨ ਆਰਟੀਫੀਸ਼ੀਅਲ ਇੰਟੈਲੀਜੈਂਸ (ਜੀ.ਪੀ.ਏ.ਆਈ.) ਵਰਗੇ ਪਲੇਟਫਾਰਮ ਜਿਸਦਾ ਭਾਰਤ ਕੋ-ਫਾਊਂਡਰ ਹੈ, ਇਹ ਬਹੁਤ ਮਹੱਤਵਪੂਰਨ ਹੈ। ਜੀ.ਪੀ.ਏ.ਆਈ., ਏ.ਆਈ. ਦੇ ਵਿਕਾਸ ਅਤੇ ਮਾਰਗਦਰਸ਼ਨ ਕਰਨ ਲਈ 28 ਮੈਂਬਰ ਦੇਸ਼ ਅਤੇ ਯੂਰਪੀ ਸੰਘ ਨੂੰ ਆਪਣੇ ਮੈਂਬਰਾਂ ਦੇ ਰੂਪ 'ਚ ਲਿਆਉਂਦਾ ਹੈ। 

ਪੀ.ਐੱਮ. ਮੋਦੀ ਨੇ ਪੋਸਟ 'ਚ ਲਿਖਿਆ ਕਿ ਅਸੀਂ ਅਜਿਹੇ ਸਮੇਂ 'ਚ ਜੀਅ ਰਹੇ ਹਾਂ ਜਿੱਥੇ ਇਨੋਵੇਸ਼ਨ ਨੇ ਉਨ੍ਹਾਂ ਚੀਜ਼ਾਂ ਨੂੰ ਹਕੀਕਤ 'ਚ ਬਦਲ ਦਿੱਤਾ ਹੈ, ਜਿਸਦੀ ਅਸੀਂ ਕਲਪਨਾ ਕਰ ਸਕਦੇ ਸੀ। ਇਸ ਵਿਕਾਸ ਅਤੇ ਤਰੱਕੀ ਦੀ ਦੌੜ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਏ.ਆਈ. ਦੀ ਵਰਤੋਂ ਕਈ ਤਰ੍ਹਾਂ ਦੇ ਖੇਤਰਾਂ 'ਚ ਕੀਤੀ ਜਾ ਰਹੀ ਹੈ, ਜਿਵੇਂ ਕਿ ਸਿਹਤ, ਸਿੱਖਿਆ, ਅਰਥਵਿਵਸਥਾ ਅਤੇ ਸੁਰੱਖਿਆ ਆਦਿ 'ਚ।

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9-10 ਸਾਲਾਂ 'ਚ ਭਾਰਤ ਨੇ ਤਕਨੀਕ ਦੀ ਮਦਦ ਨਾਲ ਬਹੁਤ ਤਰੱਕੀ ਕੀਤੀ ਹੈ। ਭਾਰਤ ਨੇ ਕੁਝ ਹੀ ਸਾਲਾਂ 'ਚ ਉਹ ਹਾਸਿਲ ਕਰ ਲਿਆ ਹੈ, ਜੋ ਹੋਰ ਦੇਸ਼ਾਂ ਨੂੰ ਹਾਸਿਲ ਕਰਨ 'ਚ ਇਕ ਪੀੜ੍ਹੀ ਲੱਗ ਗਈ। ਇਸ ਤਰੱਕੀ ਦਾ ਸਿਹਰਾ ਇੰਟਰਨੈੱਟ ਕੁਨੈਕਟੀਵਿਟੀ ਅਤੇ ਡਿਜੀਟਲ ਇੰਕਲੂਜ਼ਨ ਲਈ ਸਕੇਲੇਬਲ ਮਾਡਲ ਦੇ ਨਾਲ-ਨਾਲ ਮੋਬਾਲ ਦੀ ਫਾਸਟ ਸਪੀਡ ਵਾਲੀ ਪਹੁੰਚ ਨੂੰ ਦਿੱਤਾ ਜਾ ਸਕਦਾ ਹੈ। ਇਨ੍ਹਾਂ ਤਕਨੀਕਾਂ ਨੇ ਭਾਰਤ ਦੇ ਨਾਗਰਿਕਾਂ ਨੂੰ ਡਿਜੀਟਲ ਦੁਨੀਆ 'ਚ ਸ਼ਾਮਲ ਹੋਣ ਅਤੇ ਲਾਭ ਲੈਣ 'ਚ ਮਦਦ ਕੀਤੀ ਹੈ। ਭਾਰਤ ਨੂੰ ਏ.ਆਈ. ਦੇ ਖੇਤਰ 'ਚ ਵੀ ਇਸੇ ਤਰ੍ਹਾਂ ਦੀ ਤਰੱਕੀ ਕਰਨੀ ਚਾਹੀਦੀ ਹੈ। ਭਾਰਤ ਨੂੰ ਏ.ਆਈ. ਦੀ ਵਰਤੋਂ ਕਰਕੇ ਆਪਣੇ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਨੀ ਚਾਹੀਦਾ ਹੈ। 

ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ

ਸਟਾਰਟਅਪ ਹੋਣਗੇ ਸ਼ਾਮਲ

ਇਸ ਸਮਿਟ 'ਚ ਕਰੀਬ 150 ਤੋਂ ਜ਼ਿਆਦਾ ਸਪੀਕਰਜ਼ ਸ਼ਾਮਲ ਹੋਣਗੇ ਅਤੇ ਆਪਣੀ ਰਾਏ ਯੂਜ਼ਰਜ਼ ਦੇ ਨਾਲ ਸਾਂਝੀ ਕਰਨਗੇ। ਤਿੰਨ ਦਿਨਾਂ ਤਕ ਚੱਲਣ ਵਾਲੇ ਇਸ ਪ੍ਰੋਗਰਾਮ 'ਚ ਕਰੀਬ 150 ਤੋਂ ਜ਼ਿਆਦਾ ਏ.ਆਈ. ਸਟਾਰਟਅਪ ਵੀ ਸ਼ਾਮਲ ਹੋਣਗੇ। ਇਸਤੋਂ ਇਲਾਵਾ ਏ.ਆਈ. ਪ੍ਰੋਡਕਟਸ ਦੀ ਪ੍ਰਦਰਸ਼ਨੀ ਲਗਾਉਣ ਦੀ ਵੀ ਤਿਆਰੀ ਹੈ। 

ਇਹ ਵੀ ਪੜ੍ਹੋ- ਤੂਫ਼ਾਨੀ ਰਫ਼ਤਾਰ ਵਾਲੀ ਨਵੀਂ Lamborghini Revuelto ਭਾਰਤ 'ਚ ਲਾਂਚ, ਕੀਮਤ ਜਾਣ ਉੱਡ ਜਾਣਗੇ ਹੋਸ਼


author

Rakesh

Content Editor

Related News