ਕ੍ਰੋਮਬੁਕ ''ਚ ਐਡ ਹੋਇਆ ਪਲੇਅ ਸਟੋਰ : ਅਜੇ ਹੈ ਸੁਧਾਰ ਦੀ ਜ਼ਰੂਰਤ

Friday, Jun 17, 2016 - 05:08 PM (IST)

ਕ੍ਰੋਮਬੁਕ ''ਚ ਐਡ ਹੋਇਆ ਪਲੇਅ ਸਟੋਰ : ਅਜੇ ਹੈ ਸੁਧਾਰ ਦੀ ਜ਼ਰੂਰਤ

ਜਲੰਧਰ : ਕ੍ਰੋਮਬੁਕ ''ਤੇ ਪਲੇਸਟੋਰ ਐਡ ਕਰਨ ਦੀਆਂ ਗੱਲਾਂ ਤਾਂ ਪਿੱਛਲੇ ਇਕ ਸਾਲ ਤੋਂ ਹੋ ਰਹੀਆਂ ਹਨ ਪਰ ਇਸ ਦੇ ਡਿਵੈੱਲਪਮੈਂਟ ਨੂੰ ਲੈ ਕੇ ਕਿਸੇ ਨੇ ਵੀ ਕੋਈ ਆਫਿਸ਼ੀਅਲ ਬਿਆਨ ਨਹੀਂ ਦਿੱਤਾ ਹੈ ਪਰ ਜੇ ਤੁਹਾਡੇ ਕੋਲ ਕ੍ਰੋਮਬੁਕ ਫਲਿਪ ਹੈ ਤਾਂ ਜਲਦ ਤੋਂ ਜਲਦ ਡਿਵੈੱਲਪਰਜ਼ ਚੈਨਲ ''ਚ ਖੁਦ ਨੂੰ ਐਡ ਕਰੋ ਕਿਉਂਕਿ ਡਿਵੈੱਲਪਰਜ਼ ਚੈਨਲ ''ਤੇ ਪਲੇਸਟੋਰ ਅਪਡੇਟ ਨੂੰ ਰੋਲਆਊਟ ਕੀਤਾ ਗਿਆ ਹੈ। ਏਸੂਸ ਕ੍ਰੋਮਬੁਕ ਫਲਿਪ ''ਤੇ ਆਈ ਇਸ ਅਪਡੇਟ ਨਾਲ ਡਿਵੈੱਲਪਰਜ਼ ਵੱਲੋਂ ਕੁਝ ਐਪਸ ਨੂੰ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ''ਚ ਟਵਿਟਰ, ਹੈਂਗਆਊਟ ਆਦਿ ਐਪਸ ਸ਼ਾਮਿਲ ਹਨ। 

 

ਅਫਵਾਹਾਂ ਇਹ ਵੀ ਹਨ ਕਿ ਇਸੇ ਤਰ੍ਹਾਂ ਦੀ ਅਪਡੇਟ ਕ੍ਰੋਮਬੁਕ ਪਿਕਸਲ ਤੇ ਕ੍ਰੋਮਬੁਕ ਆਰ11 ''ਚ ਵੀ ਅਵੇਲੇਬਲ ਹੈ। ਹਾਲਾਂਕਿ ਫਲਿਪ ''ਤੇ ਆਈ ਇਸ ਅਪਡੇਟ ਨੂੰ ਹੋਰ ਸੁਧਾਰ ਦੀ ਜ਼ਰੂਰਤ ਹੈ। ਡਿਵੈੱਲਪਰਜ਼ ਹੋਰ ਕ੍ਰੋਮਬੁਕਸ ਦੇ ਹਾਰਡਵੇਅਰ ਨਾਲ ਕੰਪੈਟੇਬਿਲਟੀ ਨੂੰ ਧਿਆਨ ''ਚ ਰੱਖ ਕੇ ਪਲੇਅ ਸਟੋਰ ਨੂੰ ਕ੍ਰੋਮਬੁਕ ਦਾ ਹਿੱਸਾ ਬਣਾਉਣਗੇ। 


Related News