pinnacle Mod ਨਾਲ ਹੋਰ ਵੀ ਬਿਹਤਰ ਹੋਏ GTA V ਦੇ ਗ੍ਰਾਫਿਕਸ

Wednesday, Dec 02, 2015 - 06:07 PM (IST)

pinnacle Mod ਨਾਲ ਹੋਰ ਵੀ ਬਿਹਤਰ ਹੋਏ GTA V ਦੇ ਗ੍ਰਾਫਿਕਸ

ਜਲੰਧਰ— ਮਾਰਕੀਟ ''ਚ ਕਈ ਤਰ੍ਹਾਂ ਦੀਆਂ ਗੈਮਜ਼ ਅਵੇਲੇਬਲ ਹਨ ਜੋ ਆਪਣੇ ਗ੍ਰਾਫਿਕਸ ਕਾਰਨ ਖੇਡੀਆਂ ਜਾਂਦੀਆਂ ਹਨ ਪਰ ਪੁਰਾਣੇ ਸਮੇਂ ''ਚ GTA ਸਭ ਤੋਂ ਜ਼ਿਆਦਾ ਲੋਕਪ੍ਰਿਅ ਗੇਮ ਦੀ ਕੈਟਾਗਰੀ ''ਚ ਸ਼ਾਮਿਲ ਰਹੀ ਹੈ ਕਿਉਂਕਿ ਇਸ ਨੂੰ ਕੰਪਿਊਟਰ ਅਤੇ ਕੰਸੋਲਸ ਦੇਣ ''ਤੇ ਹੀ ਖੇਡਿਆ ਜਾ ਸਕਦਾ ਹੈ ਅਤੇ ਹੁਣ ਇਸ ਵਿਚ ਸੁਧਾਰ ਕਰਕੇ ਉਸ ਨੂੰ ਹੋਰ ਵੀ ਵਧੀਆ ਢੰਗ ਬਣਾ ਦਿੱਤਾ ਗਿਆ ਹੈ। 
ਇਸ ਨਵੇਂ ਮੋਡ ਦਾ ਨਾਂ Pinnacle ਆਫ GTA V (ਵਰਲਡ ਐਨਹਾਂਸਮੇਂਟ ਪ੍ਰਾਜੈਕਟ) ਰੱਖਿਆ ਗਿਆ ਹੈ। ਇਹ ਗੇਮ ਮਿਸ਼ਨ ਨੂੰ ਬਦਲੇ ਬਿਨਾਂ ਇਸ ਦੀ ਲੁਕ ਅਤੇ ਫੀਲ ਨੂੰ ਬਦਲ ਦਿੰਦੀ ਹੈ। ਇਸ ਵਿਚ ਵੈਦਰ ਸਿਸਟਮ, ਰਿਫਲੈਕਸ਼ਨਜ਼ ਅਤੇ ਸ਼ੈਡੋਜ਼ ''ਚ ਸੁਧਾਰ ਕਰਨ ਦੇ ਨਾਲ ਨਵੇਂ ਟੈਕਸਚਰਜ਼ ਦਿੱਤੇ ਗਏ ਹਨ। ਇਸਦੇ ਵ੍ਹੀਕਲਸ, ਵੇਪਨਸ, ਟਾਪ ਸਪੀਡਸ, ਹੈਂਡਲਿੰਗ ਅਤੇ ਕ੍ਰੈਸ਼ ''ਚ ਵੀ ਗ੍ਰਾਫਿਕਸ ਦੀ ਮਦਦ ਨਾਲ ਸੁਧਾਰ ਕੀਤਾ ਗਿਆ ਹੈ। 
ਇਸ 1GB ਮੈਮਰੀ ਵਾਲੇ Pinnacle mod ਫਾਇਲ ਨੂੰ ਫ੍ਰੀ ''ਚ ਡਾਊਨਲੋਡ ਕੀਤਾ ਜਾ ਸਕਦਾ ਹੈ, ਇਸ ਦੇ ਨਾਲ ਇਸ ਨੂੰ ਇੰਸਟਾਲ ਕਰਨ ਲਈ 10 ਮਿੰਟ ਜ਼ਰੂਰ ਲਗਦੇ ਹਨ। Pinnacle ਦੀ ਮਦਦ ਨਾਲ ਗੇਮ ਦੇ ਫਰੇਮ 30 FPS ਤੋਂ ਵੀ ਤੇਜ਼ ਚੱਲਦੇ ਹਨ ਜਿਸ ਨਾਲ ਗੇਮ ''ਚ ਹਾਈ ਐਂਡ ਗ੍ਰਾਫਿਕਸ ਦੇਖਣ ਨੂੰ ਮਿਲਦੇ ਹਨ।


Related News