1500 ਰੁਪਏ ਤੋਂ ਵੀ ਘੱਟ ਕੀਮਤ ''ਚ ਲਾਂਚ ਹੋਇਆ 3 Sim Card ਵਾਲਾ ਫੋਨ
Friday, Apr 04, 2025 - 05:54 PM (IST)

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਜਿੰਨੇ ਵੀ ਮੋਬਾਇਲ ਫੋਨ ਜਾਂ ਸਮਾਰਟਫੋਨ ਆਉਂਦੇ ਹਨ ਉਨ੍ਹਾਂ 'ਚ ਜ਼ਿਆਦਾਤਰ ਡਿਊਲ ਸਿਮ ਦਾ ਸਪੋਰਟ ਮਿਲਦਾ ਹੈ ਪਰ ਹੁਣ ਭਾਰਤੀ ਬਾਜ਼ਾਰ 'ਚ ਇਕ ਅਜਿਹਾ ਫੋਨ ਵੀ ਲਾਂਚ ਹੋ ਗਿਆ ਹੈ ਜਿਸ ਵਿਚ 3 ਸਿਮ ਕਾਰਡ ਇਸਤੇਮਾਲ ਕਰ ਸਕਦੇ ਹੋ। ਇਸ ਫੋਨ ਨੂੰ ਸਮਾਰਟਫੋਨ ਨਿਰਮਾਤਾ ਕੰਪਨੀ ਆਈਟੈੱਲ ਵੱਲੋਂ ਲਾਂਚ ਕੀਤਾ ਗਿਆ ਹੈ। ਫੋਨ ਦਾ ਨਾਂ itel King Signal ਹੈ।
ਜੇਕਰ ਤੁਸੀਂ ਸਿਰਫ ਕਾਲਿੰਗ ਲਈ ਇਕ ਸਸਤਾ ਅਤੇ ਟਿਕਾਊ ਫੀਚਰ ਫੋਨ ਖਰੀਦਣਾ ਚਾਹ ਰਹੇ ਹੋ ਤਾਂ itel King Signal ਵੱਲ ਜਾ ਸਕਦੇ ਹਨ। ਕੰਪਨੀ ਨੇ ਇਸ ਫੋਨ 'ਚ ਨੈੱਟਵਰਕ ਕੁਨੈਕਟੀਵਿਟੀ ਲਈ ਸ਼ਾਨਦਾਰ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ। ਆਈਟੈੱਲ ਦਾ ਇਹ ਸਮਾਰਟਫੋਨ ਲੋਅ ਨੈੱਟਵਰਕ ਕਵਰੇਜ 'ਤੇ 510 ਫੀਸਦੀ ਲੰਬੀ ਕਾਲ ਅਤੇ ਹੋਰ ਬ੍ਰਾਂਡਾਂ ਦੀ ਤੁਲਨਾ 'ਚ 62 ਫੀਸਦੀ ਤੇਜ਼ ਕੁਨੈਕਟੀਵਿਟੀ ਦੇਣ ਦੀ ਸਮਰੱਥਾ ਰੱਖਦਾ ਹੈ।
itel King Signal ਦੀ ਕੀਮਤ
ਕੰਪਨੀ ਵੱਲੋਂ itel King Signal ਨੂੰ 1399 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸਨੂੰ ਕੰਪਨੀ ਨੇ ਕਈ ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਹੈ ਜਿਸ ਵਿਚ ਆਰਮੀ ਗਰੀਨ, ਬਲੈਕ ਅਤੇ ਪਰਪਲ ਰੈੱਡ ਸ਼ਾਮਲ ਹਨ। ਕੰਪਨੀ ਇਸ ਫੀਚਰ ਫੋਨ 'ਚ ਗਾਹਕਾਂ ਨੂੰ 13 ਮਹੀਨਿਆਂ ਦੀ ਵਾਰੰਟੀ ਆਫਰ ਕਰ ਰਹੀ ਹੈ। ਇਸਦੇ ਨਾਲ ਹੀ 111 ਦਿਨਾਂ ਦੇ ਅੰਦਰ ਕੰਪਨੀ ਗਾਹਕਾਂ ਨੂੰ ਬਿਨਾਂ ਕਿਸੇ ਸਵਾਲ ਦੇ ਫ੍ਰੀ ਰਿਪਲੇਸਮੈਂਟ ਗਾਰੰਟੀ ਦੇ ਰਹੀ ਹੈ।
itel King Signal ਦੇ ਫੀਚਰਜ਼
ਫੋਨ 'ਚ 2-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਇਸ ਵਿਚ 1500mAh ਦੀ ਦਮਦਾਰ ਬੈਟਰੀ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਇਸ ਵਿਚ ਚਾਰਜਿੰਗ ਲਈ USB Type C ਚਾਰਜਿੰਗ ਪੋਰਟ ਦਿੱਤਾ ਹੈ। ਆਈਟੈੱਲ ਦਾ ਇਹ ਫੀਚਰ ਫੋਨ ਸੁਪਰ ਬੈਟਰੀ ਮੋਡ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸ ਫੋਨ ਦੇ ਰੀਅਰ 'ਚ VGA ਕੈਮਰਾ ਦਿੱਤਾ ਹੈ। ਇਸ ਫੋਨ 'ਚ ਕੰਪਨੀ ਨੇ ਟਾਰਚ, ਆਟੋ ਕਾਲ ਰਿਕਾਰਡਿੰਗ ਵਰਗੇ ਫੀਚਰਜ਼ ਦਿੱਤੇ ਹਨ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਇਸਦੀ ਸਟੋਰੇਜ ਨੂੰ 32 ਜੀ.ਬੀ. ਤਕ ਵਧਾ ਸਕਦੇ ਹੋ।