ਅਚਾਨਕ ਬਦਲ ਗਿਆ ਫ਼ੋਨ ਦਾ Caller App, ਯੂਜ਼ਰਸ ਨੂੰ ਨਹੀਂ ਆਇਆ ਪਸੰਦ, ਹੋ ਰਹੇ ਪਰੇਸ਼ਾਨ
Saturday, Aug 23, 2025 - 10:20 AM (IST)

ਗੈਜੇਟ ਡੈਸਕ- ਪਿਛਲੇ ਕੁਝ ਦਿਨਾਂ 'ਚ ਕਈ ਐਂਡਰਾਇਡ ਯੂਜ਼ਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇ ਫੋਨ ਦਾ ਡਾਇਲਰ ਇੰਟਰਫੇਸ ਅਚਾਨਕ ਬਦਲ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਤਬਦੀਲੀ ਨਾ ਤਾਂ ਕਿਸੇ ਐਪ ਅੱਪਡੇਟ ਨਾਲ ਹੋਈ ਅਤੇ ਨਾ ਹੀ ਕਿਸੇ ਪਰਮਿਸ਼ਨ ਨਾਲ। ਜਿਵੇਂ ਹੀ ਇੰਟਰਨੈੱਟ ਕਨੈਕਟ ਹੋਇਆ, ਲੋਕਾਂ ਨੇ ਦੇਖਿਆ ਕਿ ਉਨ੍ਹਾਂ ਦਾ ਫੋਨ ਐਪ ਆਪਣੇ ਆਪ ਨਵੇਂ ਡਿਜ਼ਾਈਨ 'ਚ ਬਦਲ ਗਿਆ।
ਨਵਾਂ ਡਿਜ਼ਾਇਨ
ਹੁਣ ਕਾਲ ਲੌਗ 'ਚ ਪਹਿਲਾਂ ਵਾਂਗ ਗਰੁੱਪਿੰਗ ਲਿਸਟ ਨਹੀਂ, ਸਗੋਂ ਹਰ ਕਾਲ ਵੱਖਰੇ ਕਾਰਡ ਰੂਪ 'ਚ ਦਿਖਾਈ ਦਿੰਦੀ ਹੈ।
ਕਾਲ ਹਿਸਟਰੀ ਅਤੇ ਫੇਵਰਟ ਕਾਂਟੈਕਟਸ ਨੂੰ ਇਕੋ ਹੋਮ ਟੈਬ 'ਚ ਜੋੜਿਆ ਗਿਆ ਹੈ।
ਫਿਲਟਰ ਸਿਸਟਮ ਜੋੜਿਆ ਗਿਆ ਹੈ, ਜਿਸ ਨਾਲ ਮਿਸਡ ਕਾਲ, ਸਪੈਮ ਅਤੇ ਕਾਂਟੈਕਟਸ ਨੂੰ ਵੱਖਰਾ ਦੇਖਣਾ ਆਸਾਨ ਹੋ ਗਿਆ ਹੈ।
ਇਨ-ਕਾਲ ਸਕ੍ਰੀਨ 'ਤੇ ਵੱਡੇ ਗੋਲ ਅਤੇ ਆਯਤਾਕਾਰ ਬਟਨ ਦਿੱਤੇ ਗਏ ਹਨ।
ਹੁਣ ਯੂਜ਼ਰ ਸਵਾਈਪ ਜਾਂ ਟੈਪ ਕਰਕੇ ਕਾਲ ਰਿਸੀਵ ਜਾਂ ਕੱਟ ਸਕਦੇ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਸਰਵਰ-ਸਾਈਡ ਐਕਟੀਵੇਸ਼ਨ
ਗੂਗਲ ਨੇ ਇਹ ਤਬਦੀਲੀ ਸਰਵਰ-ਸਾਈਡ ਐਕਟੀਵੇਸ਼ਨ ਰਾਹੀਂ ਕੀਤੀ ਹੈ, ਇਸ ਲਈ ਕਿਸੇ ਵੀ ਐਪ ਅੱਪਡੇਟ ਦੀ ਲੋੜ ਨਹੀਂ ਪਈ। Reddit ਅਤੇ X (ਪਹਿਲਾਂ Twitter) 'ਤੇ ਕਈ ਯੂਜ਼ਰਾਂ ਨੇ ਇਸ ਬਦਲਾਅ ਨੂੰ “ਕੰਫਿਊਜ਼ਿੰਗ ਅਤੇ ਗੈਰ-ਜ਼ਰੂਰੀ” ਕਿਹਾ, ਜਦੋਂ ਕਿ ਕੁਝ ਹੋਰਾਂ ਨੇ ਇਸ ਦੀ ਸਾਫ਼-ਸੁਥਰੀ ਤੇ ਮੌਡਰਨ ਲੁੱਕ ਦੀ ਤਾਰੀਫ਼ ਕੀਤੀ।
ਗੂਗਲ ਦੀ ਵਜ੍ਹਾ
ਕੰਪਨੀ ਦਾ ਕਹਿਣਾ ਹੈ ਕਿ ਇਹ ਨਵਾਂ ਡਿਜ਼ਾਇਨ ਯੂਜ਼ਰ ਰਿਸਰਚ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ। 18,000 ਤੋਂ ਵੱਧ ਲੋਕਾਂ ‘ਤੇ ਕੀਤੀ ਗਈ ਸਟਡੀ 'ਚ ਪਤਾ ਲੱਗਿਆ ਕਿ Material 3 Expressive Design ਨਾਲ ਯੂਜ਼ਰ ਜ਼ਰੂਰੀ ਬਟਨ ਤੇ ਜਾਣਕਾਰੀ ਨੂੰ ਤੇਜ਼ੀ ਨਾਲ ਪਛਾਣ ਲੈਂਦੇ ਹਨ। ਗੂਗਲ ਨੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਇਹੀ ਤਬਦੀਲੀ Messages, Contacts, Gmail ਅਤੇ Photos ਵਰਗੀਆਂ ਹੋਰ ਐਪਸ 'ਚ ਵੀ ਦਿੱਖਣਗੇ।
ਕਿਵੇਂ ਮਿਲੇਗਾ ਨਵਾਂ ਇੰਟਰਫੇਸ
ਜੇ ਤੁਹਾਡੇ ਕੋਲ Google Phone ਐਪ ਦਾ ਵਰਜਨ 186 ਹੈ, ਤਾਂ ਤੁਹਾਨੂੰ ਇਹ ਨਵਾਂ ਡਿਜ਼ਾਇਨ ਮਿਲ ਸਕਦਾ ਹੈ।
ਸੈਟਿੰਗਜ਼ 'ਚ ਜਾ ਕੇ ਯੂਜ਼ਰ Gestures ਅਤੇ Navigation ਨੂੰ ਆਪਣੀ ਸੁਵਿਧਾ ਅਨੁਸਾਰ ਸੈਟ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8