OnePlus 3 ਤੇ 5 ਸੀਰੀਜ਼ ਨੂੰ Andriod 9 Pie ਮਿਲਣ ''ਚ ਹੋਵੇਗੀ ਦੇਰੀ, ਕੰਪਨੀ ਦੇ CEO ਨੇ ਕੀਤਾ ਕੰਫਰਮ
Tuesday, Oct 16, 2018 - 04:38 PM (IST)
ਗੈਜੇਟ ਡੈਸਕ- ਵਨਪਲੱਸ ਸਾਫਟਵੇਅਰ ਅਪਡੇਟ ਰਿਲੀਜ ਕਰਨ ਦੇ ਮਾਮਲੇ 'ਚ ਸਭ ਤੋਂ ਬਿਹਤਰੀਨ ਬਰਾਂਡ ਮੰਨਿਆ ਜਾਂਦਾ ਹੈ। ਕੰਪਨੀ ਸਮੇਂ-ਸਮੇਂ 'ਚ ਸੁਧਾਰਾਂ ਦੇ ਨਾਲ ਲੇਟੈਸਟ ਪੈਚ ਅਪਡੇਟ ਰੋਲ-ਆਊਟ ਕਰਦੇ ਰਹਿੰਦੀ ਹੈ। ਇਹੀ ਨਹੀਂ ਕੰਪਨੀ ਲੇਟੈਸਟ ਐਂਡ੍ਰਾਇਡ ਵਰਜ਼ਨ ਨੂੰ ਵੀ ਜਲਦ ਹੀਂ ਜਲਦ ਰਿਲੀਜ ਕਰਦੀ ਹੈ।
ਵਨਪਲੱਸ ਦੇ CEO Pete Lau ਨੇ ਆਪਣੇ ਵੀਬੋ ਅਕਾਊਂਟ 'ਚ ਕੀਤੇ ਇਕ ਪੋਸਟ ਦੇ ਰਾਹੀਂ ਕੰਫਰਮ ਕੀਤਾ ਹੈ ਕਿ ਸਮਾਰਟਫੋਨ ਨੂੰ ਐਂਡ੍ਰਾਇਡ 9 ਪਾਈ ਅਪਡੇਟ ਮਿਲਣ 'ਚ ਹੁਣ ਕੁਝ ਸਮੇਂ ਲੱਗ ਸਕਦਾ ਹੈ। Lau ਨੇ ਕਿਹਾ ਹੈ ਕਿ ਸਮਾਰਟਫੋਨ ਨੂੰ ਐਂਡ੍ਰਾਇਡ 9 ਪਾਈ ਅਪਡੇਟ ਜਰੂਰ ਮਿਲੇਗੀ, ਪਰ ਉਨ੍ਹਾਂ ਦੀ ਸਾਫਟਵੇਅਰ ਟੀਮ ਹੁਣ ਵੀ ਸਾਫਟਵੇਅਰ 'ਤੇ ਕੰਮ ਕਰ ਰਹੀ ਹੈ ਤੇ ਜਲਦੀ ਹੀ ਇਸ ਨੂੰ ਸਮਾਰਟਫੋਨ ਲਈ ਰੋਲ-ਆਊਟ ਕੀਤਾ ਜਾਵੇਗੀ।
ਕੰਪਨੀ ਵਨਪਲੱਸ 6 ਲਈ ਐਂਡ੍ਰਾਇਡ 9 ਪਾਈ ਦਾ ਸਟੇਬਲ ਵਰਜ਼ਨ ਰੋਲ-ਆਊਟ ਕਰ ਚੁੱਕੀ ਹੈ ਤੇ ਵਨਪਲਸ 6T ਨੂੰ ਐਂਡ੍ਰਾਇਡ 9 ਪਾਈ ਦੇ ਨਾਲ ਹੀ ਲਾਂਚ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਇੱਥੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੰਪਨੀ ਨਾ ਸਿਰਫ ਆਪਣੇ ਲੇਟੈਸਟ ਸਮਾਰਟਫੋਨ 'ਚ ਇਹ ਅਪਡੇਟਸ ਦਿੰਦੀ ਹੈ ਸਗੋਂ ਆਪਣੇ ਪੁਰਾਣੇ ਡਿਸਕੰਟੀਨਿਊ ਹੋਏ ਸਮਾਰਟਫੋਨਸ ਲਈ ਵੀ ਅਪਡੇਟ ਰਿਲੀਜ ਕਰਦੀ ਹੈ। ਕੰਪਨੀ ਅੱਜ ਵੀ ਆਪਣੇ ਪੁਰਾਣੇ ਵਨਪਲੱਸ 3, ਵਨਪਲੱਸ 3“, ਵਨਪਲੱਸ 5 ਤੇ ਵਨਪਲੱਸ 5“ ਲਈ ਅਪਡੇਟ ਰੋਲ-ਆਊਟ ਕਰਦੀ ਰਹਿੰਦੀ ਹੈ।
