ਵਿਅਕਤੀ ਦੇ ਚੰਗੇ ਜਾਂ ਬੁਰੇ ਸੁਭਾਅ ਬਾਰੇ ਪਤਾ ਲਗਾਏਗਾ ਨਵਾਂ ਮਾਡਲ

Saturday, Jun 25, 2016 - 05:38 PM (IST)

ਵਿਅਕਤੀ ਦੇ ਚੰਗੇ ਜਾਂ ਬੁਰੇ ਸੁਭਾਅ ਬਾਰੇ ਪਤਾ ਲਗਾਏਗਾ ਨਵਾਂ ਮਾਡਲ
ਲੰਡਨ- ਖੋਜਕਾਰਾਂ ਨੇ ਇਹ ਅਧਿਐਨ ਕਰਨ ਲਈ ਗਣਿਤ ਆਥਾਰਿਤ ਇਕ ਨਵਾਂ ਮਾਡਲ ਤਿਆਰ ਕੀਤਾ ਹੈ ਜੋ ਇਹ ਪਤਾ ਲਗਾਉਂਦਾ ਹੈ ਕਿ ਕੁਝ ਲੋਕਾਂ ਦਾ ਸੁਭਾਅ ਅਨੁਵਾਂਸ਼ਿਕ ਰੂਪ ਨਾਲ ਬਹੁਤ ਚੰਗਾ ਅਤੇ ਕੁਝ ਦਾ ਬੁਰਾ ਕਿਉਂ ਹੁੰਦਾ ਹੈ।
ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਐਕਜੀਟਿਅਰ ਦੀ ਸਾਸ਼ਾ ਡੇਲ ਅਤੇ ਉਨ੍ਹਾਂ ਦੇ ਅੰਤਰਾਰਸ਼ਟਰੀ ਸਹਿਯੋਗੀਆਂ ਨੇ ਵੱਖ-ਵੱਖ ਪ੍ਰਜਾਤੀਆਂ ਦੇ ਸਮਾਜਿਕ ਆਚਰਣ ਦਾ ਅਧਿਐਨ ਕਰਨ ਲਈ ਗਣਿਤ ਦੇ ਆਧਾਰ ''ਤੇ ਇਕ ਮਾਡਲ ਤਿਆਰ ਕੀਤਾ ਹੈ। ਇਹ ਮਾਡਲ ਬਣਾਉਣ ਦਾ ਉਦੇਸ਼ ਸਮਾਜਿਕਤਾ ਦੇ ਵਿਕਾਸ ਬਾਰੇ ਜਾਣਕਾਰੀ ਨੂੰ ਵਿਆਪਕ ਕਰਨਾ ਹੈ। 
ਖੋਜਕਾਰਾਂ ਨੇ ਦੱਸਿਆ ਕਿ ਜੀਵ ਵਿਗਿਆਨੀ ਲੰਬੇ ਸਮੇਂ ਤੋਂ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਕਿਉਂ ਕੁਝ ਪ੍ਰਾਣੀ ਆਪਮੀ ਜਾਨ ਦੀ ਕੀਮਤ ''ਤੇ ਬਹੁਤ ਉਦਾਰ ਸੰਚਾਰਨ ਕਰਦੇ ਹਨ। ਉਦਾਹਰਣ ਦੇ ਤੌਰ ''ਤੇ ਮਜ਼ਦੂਰ ਮੱਖੀਆਂ ਮਹਾਰਾਨੀ ਮੱਖੀ ਲਈ ਆਪਣੀ ਜਾਨ ਕਿਉਂ ਦੇ ਦਿੰਦੀਆਂ ਹਨ। ਵਿਗਿਆਨਕ ਹੁਣ ਤੱਕ ਹਾਲਾਂਕਿ ਅਨੁਵਾਂਸ਼ਿਕ ਬਹੁਰੂਪਤਾ (ਜਨੈਟਿਕ ਪਾਲਿਮਾਫਰਿਜ਼) ਦੀ ਭੂਮਿਕਾ ਬਾਰੇ ਨਹੀਂ ਦੱਸ ਪਾਏ ਸੀ। ਇਸਸਵਾਲ ਦਾ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਕਿ ਕੁਝ ਲੋਕਾਂ ਦਾ ਆਚਰਣ ਅਨੁਵਾਂਸ਼ਿਕ ਰੂਪ ਨਾਲ ਦੂਜਿਆਂ ਦੀ ਮਦਦ ਕਰਨ ਵਾਲਾ ਕਿਉਂ ਹੁੰਦਾ ਹੈ ਅਤੇ ਕੁਝ ਲੋਕ ਦੂਜਿਆਂ ਦੀ ਉਦਾਰਤਾ ਦੀ ਆਪਣੇ ਲਈ ਵਰਤੋਂ ਕਿਉਂ ਕਰਦੇ ਹੋ। 
ਹੁਣ ਉਨ੍ਹਾਂ ਦਾ ਦਾਅਵਾ ਹੈ ਕਿ ਵਿਰਾਸਤ ''ਚ ਮਿਲਣ ਵਾਲੀ ਅਨੁਵਾਂਸ਼ਿਕ ਪ੍ਰਵਿਰਤੀਆਂ ਲੋਕਾਂ ਦੇ ਸੁਭਾਅ ''ਤੇ ਅਸਰ ਪਾ ਸਕਦੀਆਂ ਹਨ। ਇਹ ਪ੍ਰਵਿਰਤੀਆਂ ਸਮਾਜਿਕ ਸੰਬੰਧਾਂ ਤੋਂ ਲੈ ਕੇ ਉਨ੍ਹਾਂ ਦੇ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਰਿਸ਼ਤਿਆਂ ਅਤੇ ਹੋਰ ਗੱਲਾਂ ਤੱਕ ਦੇ ਬਾਰੇ ''ਚ ਸਹੀ ਪੂਰਵਅਨੁਮਾਨ ਜਾਹਿਰ ਕਰਦੀਆਂ ਹਨ। ਡੇਲ ਮੁਤਾਬਕ ਹੁਣ ਅਸੀਂ ਇਹ ਦੱਸ ਸਕਦੇ ਹਾਂ ਕਿ ਤੁਸੀਂ ਉਸ ਸਥਿਤੀ ''ਚ ਕਿਵੇਂ ਆਉਂਦੇ ਹੋ ਜਦੋਂ ਤੁਹਾਡੇ ਅੰਦਰ ਦੂਜਿਆਂ ਨਾਲ ਚੰਗਾ ਕਰਨ ਦੀ ਅਨੁਵਾਂਸ਼ਿਕ ਆਧਾਰਿਤ ਪ੍ਰਵਿਰਤੀ ਦਾ ਪੱਧਰ ਖਤਮ ਹੋ ਜਾਂਦਾ ਹੈ। 
ਸਵੀਡਨ ਸਥਿਤ ਸਟਾਕਹੋਮ ਯੂਨੀਵਰਸਿਟੀ ਦੇ ਓਲੋਫ ਲੀਮਰ ਨੇ ਦੱਸਿਆ ਕਿ ਅਸੀਂ ਅਜਿਹਾ ਮਾਡਲ ਤਿਆਰ ਕੀਤਾ ਹੈ ਜੋ ਆਚਰਣ ਸੰਬੰਧੀ ਪ੍ਰਭਾਅ ਦੇ ਨਾਲ-ਨਾਲ ਇਕ ਆਮ ਢਾਂਚੇ ਦੇ ਅੰਦਰ ਇਸ ਗੁੱਥੀ ਨੂੰ ਸੁਲਝਾਉਣ ''ਚ ਮਦਦਗਾਰ ਹੋਵੇਗਾ। ਅਧਿਐਨ ਦੇ ਨਤੀਜੇ ਪੀ.ਐੱਲ.ਓ.ਐੱਸ. ਕੰਪਿਊਟੇਸ਼ਨਲ ਬਾਇਓਲਾਜੀ ਜਰਨਲ ''ਚ ਪ੍ਰਕਾਸ਼ਿਤ ਹੋਏ ਹਨ।

Related News