ਲਾਂਚ ਤੋਂ ਪਹਿਲਾਂ ਟਵਿੱਟਰ 'ਤੇ Iphone 11 ਦੇ ਡਿਜ਼ਾਇਨ ਨੂੰ ਲੈ ਕੇ ਲੋਕਾਂ ਨੇ ਉਡਾਇਆ ਮਜ਼ਾਕ
Tuesday, Sep 10, 2019 - 11:54 PM (IST)

ਗੈਜੇਟ ਡੈਸਕ— ਐਪਲ ਦੇ ਮਸ਼ਹੂਰ ਸਪੈਸ਼ਲ ਈਵੈਂਟ 2019 ਤੋਂ ਠੀਕ ਪਹਿਲਾਂ ਲੋਕਾਂ ਨੇ ਆਉਣ ਵਾਲੇ ਆਈਫੋਨ 11 ਦੇ ਨਵੇਂ ਡਿਜ਼ਾਇਨ ਨੂੰ ਲੈ ਕੇ ਮਾਇਕ੍ਰੋ ਬਲਾਗਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਟ੍ਰੋਲਿੰਗ ਕੀਤੀ। ਲੋਕਾਂ ਨੇ ਫੋਟੋਸ਼ਾਪ 'ਚ ਬਣਾਏ ਗਏ ਮੀਮਸ ਦੇ ਜ਼ਰੀਏ ਆਈਫੋਨ 11 ਦੇ ਕੈਮਰਾ ਡਿਜ਼ਾਇਨ ਦਾ ਮਜ਼ਾਕ ਉਡਾਇਆ ਅਤੇ ਐਪਲ ਕੰਪਨੀ ਦੀ ਟ੍ਰੋਲਿੰਗ ਕੀਤੀ। ਟ੍ਰੋਲਰਸ 'ਚ ਜ਼ਿਆਦਾਤਰ ਲੋਕ ਚੀਨ ਦੇ ਰਹੇ ਜੋ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਦੇ ਚੱਲਦੇ ਆਪਣੀ ਜਲਨ ਤੇ ਗੁੱਸਾ ਜ਼ਾਹਿਰ ਕਰਦੇ ਨਜ਼ਰ ਆਏ।
ਆਈਫੋਨ 11 ਦੇ ਟ੍ਰਿਪਲ ਕੈਮਰਾ ਡਿਜ਼ਾਇਨ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਸੇ ਯੂਜ਼ਰ ਨੇ ਨਾਰੀਅਲ ਫਲ 'ਤੇ ਬਣੇ ਤਿੰਨ ਛੇਕਾਂ ਨਾਲ ਤੁਲਨਾ ਕਰ ਅਤੇ ਉਸ ਨੂੰ ਕੋਕੋਨਟ ਡਿਜ਼ਾਇਨ ਕਹਿ ਦਿੱਤਾ। memfunky ਨਾਂ ਦੇ ਟਵਿਟਰ ਅਕਾਊਂਟ ਨੇ ਬਾਲੀਵੁੱਡ ਐਕਟਰ ਸ਼ਾਹਰੂਖ ਖਾਨ ਦੀ ਤਸਵੀਰ ਲੱਗਾ ਐਪਲ ਆਈਫੋਨ 11 'ਤੇ ਪਾਜਿਟੀਵ ਅੰਦਾਜ 'ਚ ਨਿਸ਼ਾਨਾ ਵਿੰਨ੍ਹਿਦੇ ਹੋਏ ਉਸ ਭਾਵ ਨੂੰ ਪ੍ਰਗਟ ਕੀਤਾ ਜਦੋਂ ਹਰ ਫੋਨਸ ਦੀ ਥਾਂ ਆਈਫੋਨ ਨੂੰ ਦੇਖ ਕੇ ਲੋਕ ਉਸ ਨੂੰ ਆਪਣੇ ਕੋਲ ਰੱਖਣ ਦਾ ਲਾਲਚ ਰੱਖਦੇ ਹਨ।
ਆਰਚੀ ਪਤਨੀ ਨਾਂ ਦੀ ਇਕ ਕਥਿਤ ਟੈਕ ਪੱਤਰਕਾਰ ਨੇ ਇਕ ਅਜੀਬ ਜਿਹਾ ਤਰਕ ਪੇਸ਼ ਕਰਦੇ ਹੋਏ ਕਿਹਾ ਕਿ ਉਹ ਆਈਫੋਨ 11 ਦੇ ਲਾਂਚ ਨੂੰ ਲੈ ਕੇ ਇਸ ਲਈ ਉਤਸਾਹਿਤ ਹੈ ਕਿਉਂਕਿ ਇਸ ਤੋਂ ਬਾਅਦ ਜਲਦ ਹੀ ਪੁਰਾਣੇ ਆਈਫੋਨ 11, ਮਾਡਲਸ ਦੇ ਭਾਅ ਐਕਟਿਵ ਹੋਣਗੇ।