Pebble ਨੇ ਨਵਾਂ ਪਾਵਰਬੈਂਕ ਭਾਰਤ ''ਚ ਕੀਤਾ ਲਾਂਚ

Thursday, Mar 29, 2018 - 01:46 PM (IST)

Pebble ਨੇ ਨਵਾਂ ਪਾਵਰਬੈਂਕ ਭਾਰਤ ''ਚ ਕੀਤਾ ਲਾਂਚ

ਜਲੰਧਰ-ਮੋਬਾਇਲ ਐਕਸੈਸਰੀ ਬਣਾਉਣ ਵਾਲੀ ਮਸ਼ਹੂਰ ਕੰਪਨੀ Pebble ਨੇ ਹਾਲ ਹੀ ਨਵਾਂ ਪਾਵਰ ਬੈਕ ਭਾਰਤ 'ਚ ਲਾਂਚ ਕਰ ਦਿੱਤਾ ਹੈ,ਜੋ ਕਿ Pebble Pico ਨਾਂ ਨਾਲ ਆਉਦਾ ਹੈ। ਇਸ ਕੈਟਾਗਿਰੀ 'ਚ ਸਭ ਤੋਂ ਛੋਟਾ 10,000mAh ਪਾਵਰ ਬੈਂਕ ਹੈ। ਇਹ ਪਾਵਰ ਬੈਕ ਸੁਪਰ ਇੰਟੇਲੀਜੇਂਟ, ਅਡੈਪਟਿਵ ਫਾਸਟ ਚਾਰਜ਼ਿੰਗ ਟੈਕਨਾਲੌਜੀ ਨਾਲ Pebble Pico ਇਕ ਆਦਰਸ਼ ਗੈਜੇਟ ਹੈ। ਇਹ ਪਾਵਰ ਬੈਂਕ ਵਿਸ਼ੇਸ 10-Way ਸਰਕਿਟ ਪ੍ਰੋਟੈਕਸ਼ਨ ਸਿਸਟਮ ਨਾਲ ਆਉਦਾ ਹੈ, ਜੋ ਚਾਰਜ਼ਿੰਗ ਨੂੰ ਟ੍ਰੈਕ ਕਰਨ ਦੇ ਲਈ ਇਕ ਡਿਜੀਟਲ ਕੈਪੇਸਿਟੀ ਇੰਡੀਕੇਟਰ ਪ੍ਰਦਾਨ ਕਰਦਾ ਹੈ। 

 

Image result for Pebble Pico

 

ਸਪੈਸੀਫਿਕੇਸ਼ਨ-
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਪਾਵਰ ਬੈਂਕ ਸਾਈਜ਼ 'ਚ ਛੋਟਾ ਹੈ ਅਤੇ ਪਾਵਰ ਵੱਧ ਦਿੰਦਾ ਹੈ। ਇਹ ਡਿਵਾਈਸ ਪਾਮ-ਸਾਈਜ਼ , ਵਿਸ਼ੇਸ ਸੁਰੱਖਿਆ ਫਾਇਦੇ ਜਿਵੇ ਵੱਧ ਵੋਲਟੇਜ ਸੁਰੱਖਿਆ, ਸ਼ਾਰਟ ਸਰਕਟ ਪ੍ਰੋਟੈਕਸ਼ਨ, ਡਿਸਚਾਰਜ ਸੁਰੱਖਿਆ ਤੋਂ ਉੱਪਰ ਅਤੇ ਮੌਜੂਦਾ ਸੁਰੱਖਿਆ ਨਾਲ 2 ਡਿਵਾਈਸਿਜ਼ ਨੂੰ ਇਕੋ ਸਮੇਂ ਚਾਰਜ ਕਰਨ ਲਈ ਸਮਰੱਥ ਹੈ। ਡਿਵਾਈਸ A+ ਲੀ-ਆਈਨ ਬੈਟਰੀ ਸੈੱਲਜ਼ ਸਮੱਰਥਨ ਪਾਵਰ ਬੈਂਕ ਡਿਊਲ USB 2.1A ਆਉਟਪੁੱਟ ਮੌਜੂਦ ਹਨ, ਜੋ ਸਮਾਰਟਫੋਨ, ਟੈਬਲੇਟ, ਕੈਮਰੇ ਅਤੇ ਆਈਪੈਡ ਨੂੰ ਸਪੋਰਟ ਕਰਦਾ ਹੈ। ਡਿਵਾਈਸ 'ਚ ਫਾਸਟ-ਚਾਰਜ਼ਿੰਗ DC 5v-1A ਅਤੇ  DC 5V-2.1A USB ਆਉਟਪੁੱਟ ਨਾਲ ਪਾਵਰ ਬੈਂਕ  DC5V-2A ਫਾਸਟ ਚਾਰਜ਼ਿੰਗ ਨਾਲ ਆਉਦਾ ਹੈ। 

 

Image result for Pebble Pico

 

ਕੀਮਤ ਅਤੇ ਉਪਲੱਬਧਤਾ-
ਇਹ ਪਾਵਰ ਬੈਂਕ ਬਲੈਕ ਅਤੇ ਵਾਈਟ ਕਲਰ ਆਪਸ਼ਨਜ਼ 'ਚ 2,750 ਰੁਪਏ ਰੀਟੇਲ ਪ੍ਰਾਈਸ ਨਾਲ 
ਉਪਲੱਬਧ ਹੈ। ਡਿਵਾਈਸ ਨੂੰ ਮਸ਼ਹੂਰ ਈ-ਕਾਮਰਸ ਪੋਰਟੇਲਸ ਜਿਵੇ ਅਮੇਜ਼ਨ ਜਾਂ Pebble ਦੀ ਆਧਿਕਾਰਕ ਵੈੱਬਸਾਈਟ (pebblecart.com) 'ਤੇ 1,599 ਰੁਪਏ ਦੀ ਕੀਮਤ ਨਾਲ ਖਰੀਦਿਆਂ ਜਾ ਸਕਦਾ ਹੈ।


Related News