Paytm ਵੋਡਾਫੋਨ ਕੈਸ਼ਬੈਕ ਆਫਰ, ਮਿਲਣਗੇ 2500 ਰੁਪਏ ਤਕ ਦੇ ਫਾਇਦੇ

02/11/2020 3:36:17 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ ਅਤੇ ਆਨਲਾਈਨ ਪੇਮੈਂਟ ਤੇ ਈ-ਕਾਮਰਸ ਪਲੇਟਫਾਰਮ Paytm ਵਿਚਾਲੇ ਸਾਂਝੇਦਾਰੀ ਹੋਈ ਹੈ। ਇਸ ਸਾਂਝੇਦਾਰੀ ਤਹਿਤ ਗਾਹਕਾਂ ਨੂੰ ਨਵੇਂ ਆਫਰ ਮਿਲ ਰਹੇ ਹਨ। ਨਵੇਂ ਪੇ.ਟੀ.ਐੱਮ. ਕੈਸ਼ਬੈਕ ਤਹਿਤ ਗਾਹਕਾਂ ਨੂੰ ਬਿੱਲ ਪੇਮੈਂਟ ’ਤੇ 2,500 ਰੁਪਏ ਤਕ ਦੀ ਸੇਵਿੰਗ ਹੋਵੇਗੀ। ਇਹ ਆਫਰ ਵੋਡਾਫੋਨ ਨੰਬਰ ਨੂੰ ਰੀਚਾਰਜ ਕਰਨ ’ਤੇ ਹੀ ਲਾਗੂ ਹੋਵੇਗਾ। ਇਸ ਪੇ.ਟੀ.ਐੱਮ. ਆਫਰ ਤਹਿਤ ਪੇ.ਟੀ.ਐੱਮ. ਨੇ ਆਪਣੀ ਵੈੱਬਸਾਈਟ ’ਤੇ ਡੈਡੀਕੇਟਿਡ ਵੈੱਬਪੇਜ ਸ਼ੋਅ ਕੀਤਾ ਹੈ। ਇਹ ਆਫਰ ਪੇ.ਟੀ.ਐੱਮ. ਦੇ ਨਵੇਂ ਅਤੇ ਪੁਰਾਣੇ ਗਾਹਕਾਂ ਲਈ ਹੈ। ਆਓ ਜਾਣਦੇ ਹਾਂ ਪੇ.ਟੀ.ਐੱਮ.ਆਫਰ ਦੇ ਫਾਇਦਿਆਂ ਬਾਰੇ...

ਪੇ.ਟੀ.ਐੱਮ. ਰਾਹੀਂ ਵੋਡਾਫੋਨ ਨੰਬਰ ਰੀਚਾਰਜ ਕਰਨ ’ਤੇ ਗਹਕਾਂ ਨੂੰ 15 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ Paytm Movie, Flight, Bus ਅਤੇ Paytm First ਦੇ 2,485 ਰੁਪਏ ਦੇ ਵਾਊਚਰ ਮਿਲਣਗੇ। ਦੱਸ ਦੇਈਏ ਕਿ ਵੋਡਾਫੋਨ ਪੇ.ਟੀ.ਐੱਮ. ਕੈਸ਼ਬੈਕ ਆਫਰ ਸਿਰਫ ਸਿਲੈਕਟਿਡ ਗਾਹਕਾਂ ਲਈ ਹੈ। ਇਸ ਦੇ ਨਾਲ ਹੀ ਆਫਰ ਦੌਰਾਨ ਇਕ ਯੂਜ਼ਰ ਇਸ ਆਫਰ ਦਾ ਫਾਇਦਾ ਇਕ ਹੀ ਵਾਰ ਲੈ ਸਕਦਾ ਹੈ। ਇਸ ਦੇ ਨਾਲ ਹੀ ਸਭ ਤੋਂ ਮਹੱਤਵਪੂਰਨ ਹੈ ਕਿ ਇਸ ਆਫਰ ਲਈ ਗਾਹਕਾਂ ਨੂੰ ਘੱਟੋ-ਘੱਟ 149 ਰੁਪਏ ਦਾ ਰੀਚਾਰਜ ਕਰਾਉਣਾ ਹੋਵੇਗਾ। ਪੇ.ਟੀ.ਐੱਮ. ਨੇ ਇਹ ਵੀ ਸਾਫ ਕੀਤਾ ਹੈ ਕਿ ਉਸ ਦਾ ਇਹ ਕੈਸ਼ਬੈਕ ਆਫਰ ਸਿਰਫ ਲਿਮਟਿਡ ਸਮੇਂ ਲਈ ਹੈ। 

ਵੋਡਾਫੋਨ ਪੇ.ਟੀ.ਐੱਮ. ਕੈਸ਼ਬੈਕ ਆਫਰ ਲਈ ਪੇ.ਟੀ.ਐੱਮ. ਗਾਹਕਾਂ ਨੂੰ ਕੋਡ ਅਪਲਾਈ ਕਰਨਾ ਹੋਵੇਗਾ। ਇਸ ਕੈਸ਼ਬੈਕ ਲਈ ਨਵੇਂ ਪੇ.ਟੀ.ਐੱਮ. ਯੂਜ਼ਰ ਨੂੰ “VODANEW2500” ਪ੍ਰੋਮੋਕੋਡ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪੇ.ਟੀ.ਐੱਮ. ਦੇ ਪੁਰਾਣੇ ਗਾਹਕਾਂ ਨੂੰ “VODA2500” ਪ੍ਰੋਮੋਕੋਡ ਇਸਤੇਮਾਲ ਕਰਨਾ ਹੋਵੇਗਾ। ਇਸ ਪ੍ਰੋਮੋਕੋਡ ਨੂੰ ਇਸਤੇਮਾਲ ਕਰਦੇ ਹੋਏ ਟ੍ਰਾਂਜੈਕਸ਼ਨ ਕਰਨ ’ਤੇ ਗਾਹਕਾਂ ਨੂੰ ਪੇ.ਟੀ.ਐੱਮ. 24 ਘੰਟਿਆਂ ਦੇ ਅੰਦਰ ਰਿਵਾਰਡ ਸੈਂਡ ਕਰ ਦੇਵੇਗੀ। ਪੇ.ਟੀ.ਐੱਮ. ਦੇ ਨਵੇਂ ਅਤੇ ਪੁਰਾਣੇ ਗਾਹਕਾਂ ਲਈ ਇਸ ਆਫਰ ’ਚ ਕੁਝ-ਕੁਝ ਭਿੰਨਤਾ ਹੈ। ਪੇ.ਟੀ.ਐੱਮ. ਦੇ ਨਵੇਂ ਗਾਹਕਾਂ ਨੂੰ 30 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਉਥੇ ਹੀ ਪੇ.ਟੀ.ਐੱਮ. ਦੇ ਪੁਰਾਣੇ ਗਾਹਕਾਂ ਨੂੰ 15 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਕੈਸ਼ਬੈਕ ਤਹਿਤ ਮਿਲਣ ਵਾਲੇ ਦੂਜੇ ਫਾਇਦੇ ਦੋਵਾਂ ਨਵੇਂ ਅਤੇ ਪੁਰਾਣੇ ਗਾਹਕਾਂ ਲਈ ਇਕੋ ਜਿਹੇ ਹਨ। 


Related News