Paytm ਵਾਲੇਟ ਬਣਿਆ ਹੁਣ ਪੇਮੈਂਟ ਬੈਂਕ, ਮਿਲੇਗਾ 4 ਫੀਸਦੀ ਵਿਆਜ ਤੇ ਕੈਸ਼ਬੈਕ ਆਫਰ ਵੀ
Tuesday, May 23, 2017 - 01:08 PM (IST)
ਜਲੰਧਰ- ਭਾਰਤੀ ਡਿਜੀਟਲ ਪੇਮੈਂਟ ਫਰਮ ਪੇ.ਟੀ.ਐੱਮ. ਨੇ ਪੇਮੈਂਟ ਬੈਂਕ ਲਾਂਚ ਕਰ ਦਿੱਤਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਡਾ ਪੇ.ਟੀ.ਐੱਮ. ਵਾਲੇਟ ਹੁਣ ਤੋਂ ਪੇਮੈਂਟ ਬੈਂਕ ''ਚ ਬਦਲ ਜਾਵੇਗਾ। ਪੇ.ਟੀ.ਐੱਮ. ਨੇ ਆਪਣੇ ਇਕ ਬਿਆਨ ''ਚ ਕਿਹਾ ਹੈ ਕਿ ਅਗਲੇ 3 ਸਾਲਾਂ ''ਚ ਕਪੰਨੀ ਦਾ ਟੀਚਾ 500 ਮਿਲੀਅਨ ਯੂਜ਼ਰਸ ਨੂੰ ਆਪਣੇ ਨਾਲ ਜੋੜਨਾ ਹੈ। ਪੇ.ਟੀ.ਐੱਮ. ਨੇ ਦੱਸਿਆ ਕਿ ਪੇਮੈਂਟ ਬੈਂਕ ਪਹਿਲੇ ਸਾਲ ''ਚ 31 ਬ੍ਰਾਂਚ ਅਤੇ 3000 ਸਰਵਿਸ ਪੁਆਇੰਟਸ ਖੋਲ੍ਹਣ ਦੀ ਤਿਆਰੀ ''ਚ ਹੈ।
ਯੂਜ਼ਰਸ ਨੂੰ ਹੋਣਗੇ ਇਹ ਫਾਇਦੇ-
- ਕੰਪਨੀ ਜਮ੍ਹਾ ਰਾਸ਼ੀ ''ਤੇ ਗਾਹਕਾਂ ਨੂੰ 4 ਫੀਸਦੀ ਦਾ ਵਿਆਜ ਦੇਵੇਗੀ।
- ਪਹਿਲੇ 10 ਲੱਖ ਗਾਹਕਾਂ ਨੂੰ ਖਾਤਾ ਖੁਲ੍ਹਵਾਉਣ ਅਤੇ ਪੇਮੈਂਟ ਬੈਂਕ ''ਚ 25,000 ਰੁਪਏ ਜਮ੍ਹਾ ਕਰਾਉਣ ''ਤੇ ਬੈਂਕ ਗਾਹਕਾਂ ਨੂੰ 250 ਰੁਪਏ ਕੈਸ਼ਬੈਕ ਦੇਵੇਗਾ।
- ਜ਼ੀਰੋ ਬੈਲੇਂਸ ''ਤੇ ਖੁਲ੍ਹ ਸਕੇਗਾ ਅਕਾਊਂਟ
ਕੀ ਹੋਵੇਗਾ ਤੁਹਾਡੇ ਪੇਮੈਂਟ ਬੈਂਕ ਦਾ-
ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਜੇਕਰ ਕੋਈ ਯੂਜ਼ਰ ਆਪਣਾ ਵਾਲੇਟ ਪੇਮੈਂਟ ਬੈਂਕ ''ਚ ਟ੍ਰਾਂਸਫਰ ਨਹੀਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪੇ.ਟੀ.ਐੱਮ. ਬੈਂਕ ਨੂੰ ਸੂਚਿਤ ਕਰਨਾ ਹੋਵੇਗਾ। ਇਸ ਲਈ help@paytm.com ''ਤੇ ਮੇਲ ਕੀਤੀ ਜਾ ਸਕਦੀ ਹੈ। ਅਜਿਹੇ ''ਚ ਜੇਕਰ ਤੁਸੀਂ ਕੰਪਨੀ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਤੁਹਾਡਾ ਵਾਲੇਟ ਪੇਮੈਂਟ ਬੈਂਕ ''ਚ ਟ੍ਰਾਂਸਫਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਯੂਜ਼ਰ ਦੇ ਅਕਾਊਂਟ ''ਚ ਪਿਛਲੇ 6 ਮਹੀਨਿਆਂ ''ਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਇਆ ਹੈ ਤਾਂ ਯੂਜ਼ਰ ਦੀ ਮਨਜ਼ੂਰੀ ਤੋਂ ਬਾਅਦ ਹੀ ਪੀ.ਪੀ.ਬੀ.ਐੱਲ. ''ਚ ਟ੍ਰਾਂਸਫਰ ਕੀਤਾ ਜਾਵੇਗਾ। ਜੇਕਰ ਅੰਕੜਿਆਂ ''ਤੇ ਗੌਰ ਕੀਤਾ ਜਾਵੇ ਤਾਂ ਇਸ ਵਿਚ 21.80 ਕਰੋੜ ਮੋਬਾਇਲ ਵਾਲੇਟ ਇਸਤੇਮਾਲ ਕਰਨ ਵਾਲੇ ਲੋਕ ਜੁੜੇ ਹਨ।
