ਗੂਗਲ ਨੇ ਪਲੇਅ ਸਟੋਰ ਤੋਂ ਹਟਾਈ Paytm App, ਜਾਣੋ ਕਿਉਂ ਲੈਣਾ ਪਿਆ ਇਹ ਨਿਰਣਾ

09/18/2020 3:01:28 PM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ਤੋਂ ਪੇ.ਟੀ.ਐੱਮ. ਐਪ (Paytm App) ਅਤੇ ਪੇ.ਟੀ.ਐੱਮ. ਫਰਸਟ ਗੇਮ ਨੂੰ ਹਟਾ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਅਸੀਂ ਅਜਿਹੀਆਂ ਐਪਲੀਕੇਸ਼ਨਾਂ ਨੂੰ ਆਪਣੇ ਪਲੇਟਫਾਰਮ ’ਤੇ ਜਗ੍ਹਾ ਨਹੀਂ ਦੇ ਸਕਦੇ ਜੋ ਗੈਂਬਲਿੰਗ ਅਤੇ ਕਸੀਨੋ ਨੂੰ ਉਤਸ਼ਾਹ ਦਿੰਦੀਆਂ ਹਨ।  ਪੇ.ਟੀ.ਐੱਮ. ਭੁਗਤਾਨ ਅਤੇ ਯੂ.ਪੀ.ਆਈ. ਐਪ One97 Communication Ltd. ਦੁਆਰਾ ਡਿਵੈਲਪ ਕੀਤੀ ਗਈ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ’ਤੇ ਸਰਚ ਕਰਨ ’ਤੇ ਇਹ ਵਿਖਾਈ ਨਹੀਂ ਦੇ ਰਹੀ। ਹਾਲਾਂਕਿ, ਪਹਿਲਾਂ ਤੋਂ ਐਂਡਰਾਇਡ ਸਮਾਰਟਫੋਨਾਂ ’ਚ ਇੰਸਟਾਲ ਹੋਈ ਐਪ ਅਜੇ ਵੀ ਕੰਮ ਕਰ ਰਹੀ ਹੈ। 

ਹਾਲਾਂਕਿ, ਪੇ.ਟੀ.ਐੱਮ. ਭੁਗਤਾਨ ਐਪ ਤੋਂ ਇਲਾਵਾ ਕੰਪਨੀ ਦੁਆਰਾ ਡਿਵੈਲਪ ਕੀਤੀਆਂ ਦੂਜੀਆਂ ਐਪਸ- Paytm for business, Paytm money ਅਤੇ Paytm mall ਆਦਿ ਗੂਗਲ ਪਲੇਅ ਸਟੋਰ ’ਤੇ ਅਜੇ ਵੀ ਉਪਲੱਬਧ ਹਨ। ਕੰਪਨੀ ਵਲੋਂ ਫਿਲਹਾਲ ਇਸ ਐਪ ਦੇ ਗੂਗਲ ਪਲੇਅ ਸਟੋਰ ਤੋਂ ਹਟਾਏ ਜਾਣ ਬਾਰੇ ਕੋਈ ਬਿਆਨ ਨਹੀਂ ਆਇਆ। ਪੇ.ਟੀ.ਐੱਮ. ਨੂੰ ਵਿਜੇ ਸ਼ੇਖਰ ਸ਼ਰਮਾ ਦੀ ਕੰਪਨੀ One97 Communication Ltd. ਚਲਾ ਰਹੀ ਹੈ। ਇਸ ਵਿਚ ਚੀਨ ਦੇ ਅਲੀਬਾਬਾ ਗਰੁੱਪ ਦੀ ਵੀ ਫੰਡਿੰਗ ਲੱਗੀ ਹੈ। 

ਦੱਸ ਦੇਈਏ ਕਿ ਪੇ.ਟੀ.ਐੱਮ. ਐਪ ਦੇ ਭਾਰਤ ’ਚ 50 ਮਿਲੀਅਨ ਐਕਟਿਵ ਯੂਜ਼ਰਸ ਹਨ। ਇਸ ਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਇਕ-ਦੂਜੇ ਨੂੰ ਪੈਸੇ ਭੇਜਣ ਲਈ ਕੀਤੀ ਜਾਂਦੀ ਹੈ ਪਰ ਇਸ ਨੂੰ ਅਚਾਨਕ ਹੁਣ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ।


Rakesh

Content Editor

Related News