ਜਲਦ ਹੀ ਮੈਟਰੋ ਯਾਤਰੀ ਸਮਾਰਟਵਾਚ ਤੋਂ ਕਰ ਸਕਣਗੇ ਭੁਗਤਾਨ

Thursday, Jun 22, 2017 - 11:55 AM (IST)

ਜਲਦ ਹੀ ਮੈਟਰੋ ਯਾਤਰੀ ਸਮਾਰਟਵਾਚ ਤੋਂ ਕਰ ਸਕਣਗੇ ਭੁਗਤਾਨ

ਜਲੰਧਰ-ਦਿੱਲੀ ਮੈਟਰੋ ਯਾਤਰੀਆਂ ਦੇ ਲਈ ਸਮਾਰਟਵਾਚ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਦੇ ਲਈ ਡੀ.ਐੱਮ.ਆਰ.ਸੀ. ਨੇ ਆਸਟਰੇਲੀਆ ਦੀ ਸਮਾਰਟਵਾਚ ਕੰਪਨੀ ਲੇਕਸ ਦੇ ਨਾਲ ਕਰਾਰ ਕੀਤਾ ਹੈ ਇਨ੍ਹਾਂ ਵਾਚਜ਼ ਦੇ ਨਾਮ Watch2Pay ਹੋਵੇਗਾ। ਦਿੱਲੀ ਮੈਟਰੋਂ ਰੇਲ ਕਾਰਪੋਰੇਸ਼ਨ ਨੇ ਇਕ ਬਿਆਨ 'ਚ ਕਿਹਾ ਹੈ, '' ਇਹ ਵਾਚ ਆਨਲਾਈਨ ਈ-ਕਾਮਰਸ ਵੈੱਬਸਾਈਟ ਤੋਂ ਖਰੀਦੀ ਜਾ ਸਕਦੀ ਹੈ ਇਹ ਨਵੀਂ ਸਰਵਿਸ ਯਾਤਰੀਆਂ ਦੀ ਦਿੱਲੀ ਮੈਟਰੋਂ ਨੈੱਟਵਰਕ 'ਚ ਪਹਿਲਾਂ ਤੋਂ ਜਿਆਦਾ ਆਸਾਨ ਅਤੇ ਫਾਸਟ ਐਕਸੈਸ  ਦੀ ਸੁਵਿਧਾ ਦੇਵੇਗੀ। ਇਸ ਤੋਂ ਯਾਤਰੀ ਸਮਾਰਟਵਾਚ ਦੀ ਸਕਰੀਨ ਨੂੰ ਮੈਟਰੋ ਸਟੇਸ਼ਨ 'ਚ ਲੱਗੀ AFC ਮਸ਼ੀਨ 'ਤੇ ਟਚ ਕਰ ਅਕਸੈਸ ਕਰ ਸਕਣਗੇ। ਇਸ ਨੂੰ AFC ਮਸ਼ੀਨ 'ਤੇ ਟਚ ਕਰਨ ਨਾਲ ਯਾਤਰੀਆਂ ਸਟੇਸ਼ਨ ਦੇ ਅੰਦਰ ਦਾਖਲ ਹੋ ਸਕਣਗੇ।''
ਸਮਾਰਟਵਾਚ 'ਚ ਹੋਵੇਗਾ ਸਿਮ ਕਾਰਡ-
ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਸਮਾਰਟਵਾਚ 'ਚ ਸਿਮ ਕਾਰਡ ਲਾਇਆ ਜਾਵੇਗਾ। ਇਸ ਨੂੰ ਯੂਜ਼ਰ ਆਪਣਾ ਮਰਜੀ ਨਾਲ ਰੀਮੂਵ ਕਰਕੇ ਦੋਬਾਰਾ ਇਨਸਰਟ ਕਰ ਸਕਦੇ ਹੈ। ਸਮਾਰਟਵਾਚ ਨੂੰ ਮੈਟਰੋ ਕਾਰਡ ਦੀ ਹੀ ਤਰ੍ਹਾਂ ਕਾਊਟਰ ਜਾਂ ਰਿਚਾਰਜ ਕਾਰਡ ਟਰਮੀਨਲ ਤੋਂ ਰਿਚਾਰਜ ਕੀਤਾ ਜਾ ਸਕਦਾ ਹੈ । ਸਾਲ 2015 'ਚ ਆਸਟਰੇਲੀਆ ਦੀ ਇਸ ਸਮਾਰਟਵਾਚ ਕੰਪਨੀ ਨੇ ਹੈਦਰਾਬਾਦ ਮੈਟਰੋ ਰੇਲ ਨਾਲ ਸਮਝੌਤਾ ਕੀਤਾ ਸੀ।
ਕਈ ਡਿਜ਼ਾਇੰਨਾਂ 'ਚ ਉਪਵੱਬਧ ਹੋਵੇਗੀ ਸਮਾਰਟਵਾਚ-
ਇਹ ਸਮਾਰਟਵਾਚ ਕਈ ਅਲੱਗ-ਅੱਲਗ ਡਿਜ਼ਾਇੰਨਾਂ 'ਚ ਉਪਲੱਬਧ ਹੋਵੇਗੀ। ਯੂਜ਼ਰਸ ਆਪਣੇ ਮੁਤਾਬਿਕ ਵਾਚ ਦੀ ਚੁਣ ਸਕਦੇ ਹਨ ਇਸ ਨੂੰ watch2pay.com ਤੋਂ ਖਰੀਦ ਸਕਦੇ ਹਨ।
ਇਸ ਤੋਂ ਪਹਿਲਾਂ ਆਈ ਇਕ ਖਬਰ ਦੇ ਮੁਤਾਬਿਕ ਦਿੱਲੀ ਮੈਟਰੋਂ 'ਚ ਹੁਣ ਯਾਤਰੀ ਡੈਬਿਟ ਅਤੇ ਕ੍ਰੈਡਿਟ ਦੇ ਰਾਹੀਂ ਕੈਸ਼ਲੈਸ ਭੁਗਤਾਨ ਕਰਕੇ ਯਾਤਰਾ ਦਾ ਟੋਕਨ ਲੈ ਸਕਣਗੇ। ਹੈਰੀਟੇਜ ਲਾਈਨ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਮੰਗਲਵਾਰ ਨੂੰ ਡੀ.ਐੱਸ.ਆਰ.ਸੀ. ਦੇ ਪ੍ਰਬੰਧ ਨਿਰਦੇਸ਼ਕ Mangu Singh ਨੇ ਯੋਜਨਾ ਦਾ ਸ਼ੁਰੂ ਕੀਤਾ ਹੈ। ਲਾਲ ਕਿਲ੍ਹਾਂ ਮੈਟਰੋ ਸਟੇਸ਼ਨ ਦਿੱਲੀ ਦਾ ਪਹਿਲਾਂ ਮੈਟਰੋ ਸਟੇਸ਼ਨ ਹੈ ਜਿੱਥੇ ਟੀ.ਵੀ.ਐੱਮ.(ਟੋਕਨ ਵੇਡਿੰਗ ਮਸ਼ੀਨ) ਤੋਂ ਕੈਸ਼ਲੈਸ ਭੁਗਤਾਨ ਦੀ ਸੁਵਿਧਾ ਕੀਤੀ ਗਈ ਹੈ। ਇਸ ਸਟੇਸ਼ਨ 'ਤੇ ਟੀ. ਵੀ. ਐੱਮ. ਤੋਂ ਟੋਕਨ ਖਰੀਦਣ ਦੇ ਇਲਾਵਾ ਯਾਤਰੀ ਸਮਾਰਟ ਕਾਰਡ ਵੀ ਰਿਚਾਰਜ ਕਰ ਸਕਣਗੇ।


Related News