'X' 'ਚ ਵੀ ਆਉਣ ਵਾਲਾ ਹੈ ਪੇਮੈਂਟ ਫੀਚਰ, G-Pay, Paytm ਤੇ PhonePe ਦੀ ਹੋਵੇਗੀ ਛੁੱਟੀ
Thursday, Sep 21, 2023 - 05:53 PM (IST)
ਗੈਜੇਟ ਡੈਸਕ- ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿਟਰ) 'ਚ ਜਲਦ ਪੇਮੈਂਟ ਕਰਨ ਦੀ ਸਹੂਲਤ ਮਿਲ ਸਕਦੀ ਹੈ। ਕੰਪਨੀ ਦੀ ਸੀ.ਈ.ਓ. ਲਿੰਡਾ ਯਾਕਾਰਿਨੋ ਦੀ ਪੋਸਟ 'ਚ ਨਵੇਂ ਫੀਚਰ ਨੂੰ ਲੈ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਯਾਕਾਰਿਨੋ ਦੁਆਰਾ ਪੋਸਟ ਕੀਤੀ ਗਈ ਵੀਡੀਓ ਪੁਸ਼ਟੀ ਕਰਦੀ ਹੈ ਕਿ ਆਡੀਓ, ਵੀਡੀਓ, ਮੈਸੇਜਿੰਗ, ਪੇਮੈਂਟ ਅਤੇ ਬੈਂਕਿੰਗ ਸਹੂਲਤਾਂ ਜਲਦ ਹੀ ਸੋਸ਼ਲ ਮੀਡੀਆ ਐਪ 'ਚ ਆ ਰਹੀਆਂ ਹਨ। ਦੱਸ ਦੇਈਏ ਕਿ ਹਾਲ ਹੀ 'ਚ ਵਟਸਐਪ ਨੇ ਪੇਮੈਂਟ ਸਹੂਲਤ ਤਹਿਤ ਹੁਣ ਕ੍ਰੈਡਿਟ ਕਾਰਡ ਪੇਮੈਂਟ ਦਾ ਵੀ ਸਪੋਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ
ਗੂਗਲ ਪੇਅ ਦੀ ਤਰ੍ਹਾਂ 'ਐਕਸ' ਤੋਂ ਕਰ ਸਕੋਗੇ ਪੇਮੈਂਟ
ਨਵੇਂ ਫੀਚਰ ਦਾ ਐਲਾਨ ਕਰਦੇ ਹੋਏ ਯਾਕਾਰਿਨੋ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਐਕਸ 'ਤੇ ਆਉਣ ਵਾਲੇ ਫੀਚਰਜ਼ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਪੋਸਟ 'ਚ ਲਿਖਿਆ ਹੈ ਕਿ ਐਕਸ 'ਤੇ ਕੀ ਆਉਣ ਵਾਲਾ ਹੈ ਇਸਦਾ ਸੰਕੇਤ। ਦੇਖੋ ਇਸ ਵਿਚ ਕੀ-ਕੀ ਹੈ? ਦੋ ਮਿੰਟ ਲੰਬੀ ਇਸ ਵੀਡੀਓ 'ਚ ਉਨ੍ਹਾਂ ਵੱਖ-ਵੱਖ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜੋ ਐਕਸ 'ਤੇ ਆਉਣ ਵਾਲੀਆਂ ਹਨ।
ਵੀਡੀਓ ਮੁਤਾਬਕ, ਪੇਮੈਂਟ ਕਰਨ ਤੋਂ ਇਲਾਵਾ ਵੀਡੀਓ ਕਾਲਿੰਗ ਦੀ ਸਹੂਲਤ ਵੀ ਜਲਦ ਹੀ ਪਲੇਟਫਾਰਮ 'ਤੇ ਮੁਹੱਈਆ ਕੀਤੀ ਜਾ ਸਕਦੀ ਹੈ। ਹੁਣ ਤਕ ਤੁਸੀਂ ਸਿਰਫ ਐਕਸ 'ਤੇ ਟੈਕਸਟ ਰਾਹੀਂ ਦੂਜਿਆਂ ਨਾਲ ਜੁੜ ਸਕਦੇ ਹੋ ਪਰ ਹੁਣ ਵੀਡੀਓ ਕਾਲਿੰਗ ਤੋਂ ਲੈ ਕੇ ਪੇਮੈਂਟ ਕਰਨ ਤਕ ਅਤੇ ਨੌਕਰੀ ਲੱਭਣ ਵਰਗੇ ਕੰਮ ਐਕਸ ਦੀ ਮਦਦ ਨਾਲ ਕੀਤੇ ਜਾ ਸਕਣਗੇ।
ਇਹ ਵੀ ਪੜ੍ਹੋ- Whatsapp 'ਚ ਆਇਆ ਨਵਾਂ ਫੀਚਰ, Paytm ਤੇ G-Pay ਦੀ ਤਰ੍ਹਾਂ ਕਰ ਸਕੋਗੇ ਪੇਮੈਂਟ
a hint of what’s to come. who's in? https://t.co/TYEevYJlfL pic.twitter.com/G0DTLeHQic
— Linda Yaccarino (@lindayaX) September 20, 2023
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
Everything App ਬਣੇਗਾ ਐਕਸ
ਐਲੋਨ ਮਸਕ ਇਕ ਅਜਿਹਾ ਐਪ ਬਣਾਉਣ ਦੇ ਆਪਣੇ ਸਾਲਾਂ ਪੁਰਾਣੇ ਸੁਫ਼ਨੇ ਨੂੰ ਸਾਕਾਰ ਕਰਨ ਦੇ ਕਰੀਬ ਨਜ਼ਰ ਆ ਰਹੇ ਹਨ। ਕਈ ਵਾਰ ਉਨ੍ਹਾਂ ਨੇ ਐਕਸ ਨੂੰ ਇਕ 'ਐਵਰੀਥਿੰਗ ਐਪ' ਬਣਾਉਣ ਦੀ ਗੱਲ ਕੀਤੀ ਹੈ। ਯਾਨੀ ਇਕ ਹੀ ਐਪ ਦੀ ਵਰਤੋਂ ਕਰਕੇ ਲੋਕ ਭੁਗਤਾਨ ਕਰ ਸਕਦੇ ਹਨ, ਆਪਣੀ ਰਾਏ ਸ਼ੇਅਰ ਕਰ ਸਕਦੇ ਹਨ, ਦੂਜਿਆਂ ਨਾਲ ਜੁੜ ਸਕਦੇ ਹਨ। ਐਲੋਨ ਮਸਕ ਨੇ ਜਦੋਂ ਪਿਛਲੇ ਸਾਲ ਟਵਿਟਰ ਨੂੰ ਖਰੀਦਿਆ ਸੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਐਵਰੀਥਿੰਗ ਐਪ 'ਚ ਬਦਲ ਦੇਣਗੇ, ਜਿਸਦਾ ਉਨ੍ਹਾਂ ਨੇ ਲੰਬੇ ਸਮੇਂ ਤੋਂ ਸੁਫ਼ਨਾ ਦੇਖਿਆ ਹੈ।
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8