ਪਾਸਵਰਡ ਮੈਨੇਜਰ ਵੀ ਨਹੀਂ ਰਹੇ ਭਰੋਸੇ ਯੋਗ, 1Password ਦੇ ਸਰਵਰ ''ਚ ਲੱਗੀ ਸੰਨ੍ਹ

10/25/2023 5:38:03 PM

ਗੈਜੇਟ ਡੈਸਕ- ਤੁਹਾਡੇ 'ਚੋਂ ਕਈ ਲੋਕ ਡਿਜੀਟਲ ਪਾਸਵਰਡ ਮੈਨੇਜਰ ਦਾ ਇਸਤੇਮਾਲ ਕਰਦੇ ਹੋਣਗੇ। ਅੱਜ ਸਾਰਿਆਂ ਕੋਲ ਘੱਟੋ-ਘੱਟ 10 ਪਾਸਵਰਡ ਹਨ ਪਰ ਇਨ੍ਹਾਂ ਨੂੰ ਯਾਦ ਰੱਖਣਾ ਬਹੁਤ ਮੁਸ਼ਕਿਲ ਕੰਮ ਹੈ। ਅਜਿਹੇ 'ਚ ਲੋਕਾਂ ਨੇ ਪਾਸਵਰਡ ਮੈਨੇਜਰ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਪਰ ਪਾਸਵਰਡ ਮੈਨੇਜਰ 'ਤੇ ਵੀ ਸੁਰੱਖਿਅਥ ਨਹੀਂ ਹਨ। ਬਾਜ਼ਾਰ 'ਚ ਮੌਜੂਦ ਤਮਾਮ ਪਾਸਵਰਡ ਮੈਨੇਜਰ ਪਾਸਵਰਡ ਨੂੰ ਸੁਰੱਖਿਅਤ ਰੱਖਣ ਦਾ ਦਾਅਵਾ ਕਰਦੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ। ਇਕ ਪ੍ਰਸਿੱਧ ਪਾਸਵਰਡ ਮੈਨੇਜਰ ਦੇ ਡਾਟਾ ਲੀਕ ਨੇ ਪਾਸਵਰਡ ਮੈਨੇਜਰ ਦੀ ਸਕਿਓਰਿਟੀ ਦੀ ਪੋਲ ਖੋਲ੍ਹ ਦਿੱਤੀ ਹੈ। 

1Password ਦੇ ਸਰਵਰ 'ਚ ਸੰਨ੍ਹ

1Password ਕਾਫੀ ਪ੍ਰਸਿੱਧ ਪਾਸਵਰਡ ਮੈਨੇਜਰ ਹੈ। ਇਸਨੂੰ ਕਰੀਬ ਇਕ ਲੱਖ ਬਿਜ਼ਨੈੱਸ ਇਸਤੇਮਾਲ ਕਰਦੇ ਹਨ। ਰਿਪੋਰਟ ਮੁਤਾਬਕ, 29 ਸਤੰਬਰ 2023 ਨੂੰ 1Password ਦਾ ਡਾਟਾ ਲੀਕ ਹੋਇਆ ਹੈ ਜਿਸ ਵਿਚ ਹਜ਼ਾਰਾਂ ਲੋਕਾਂ ਦੇ ਪਾਸਵਰਡ ਲੀਕ ਹੋਏ ਹਨ, ਹਾਲਾਂਕਿ ਕੰਪਨੀ ਨੇ ਕਿਸੇ ਵੀ ਤਰ੍ਹਾਂ ਦੇ ਪਾਸਵਰਡ ਅਤੇ ਡਾਟਾ ਲੀਕ ਤੋਂ ਸਾਫ ਇਨਕਾਰ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਮਿਲੀ ਸੀ ਜਿਸਦੀ ਜਾਂਚ 'ਚ ਅਸੀਂ ਪਾਇਆ ਕਿ ਯੂਜ਼ਰਜ਼ ਦਾ ਡਾਟਾ ਲੀਕ ਨਹੀਂ ਹੋਇਆ।

1Password ਨੇ ਕਿਹਾ ਹੈ ਕਿ ਹੈਕਿੰਗ ਤੋਂ ਬਾਅਦ ਹੈਕਰ ਕੁਕੀਜ਼ ਡਾਟਾ ਲੈਣ 'ਚ ਸਫਲ ਰਿਹਾ ਹੈ ਜੋ ਕਿ ਉਸਨੂੰ ਇਕ ਕੰਪਨੀ ਦੇ ਹੀ ਆਈ.ਟੀ ਕਰਮਚਾਰੀ ਦੀ ਮਦਦ ਨਾਲ ਮਿਲਿਆ ਹੈ। ਕੰਪਨੀ ਮੁਤਾਬਕ, ਉਸ ਹੈਕਿੰਗ ਤੋਂ ਬਾਅਦ ਉਸਦੇ ਸਕਿਓਰਿਟੀ ਸਿਸਟਮ Okta ਨੇ ਅਲਰਟ ਕੀਤਾ ਜਿਸਤੋਂ ਬਾਅਦ ਐਡਮਿਨ ਨੇ ਐਕਸੈਸ ਨੂੰ ਤੁਰੰਤ ਬਲਾਕ ਕੀਤਾ।


Rakesh

Content Editor

Related News