Panasonic ਨੇ ਭਾਰਤ ''ਚ ਪੇਸ਼ ਕੀਤੀ ਨਵੀਂ ਵਾਸ਼ਿੰਗ ਮਸ਼ੀਨ ਸੀਰੀਜ਼

Tuesday, Jul 31, 2018 - 05:33 PM (IST)

Panasonic ਨੇ ਭਾਰਤ ''ਚ ਪੇਸ਼ ਕੀਤੀ ਨਵੀਂ ਵਾਸ਼ਿੰਗ ਮਸ਼ੀਨ ਸੀਰੀਜ਼

ਜਲੰਧਰ-ਪੈਨਾਸੋਨਿਕ ਇੰਡੀਆ ਨੇ ਹਾਲ ਹੀ ਭਾਰਤ 'ਚ ਆਪਣੀ ਇਕ ਨਵੀਂ ਟਾਪ ਲੋਡਿੰਗ ਵਾਸ਼ਿੰਗ ਮਸ਼ੀਨ ਸੀਰੀਜ਼ ਲਾਂਚ ਕਰ ਦਿੱਤੀ ਹੈ। ਇਹ ਨਵੀਂ ਸੀਰੀਜ਼ 'ਸਟੇਨ ਮਾਸਟਰ ਪਲੱਸ' ਦੇ ਨਾਂ ਨਾਲ ਆਉਂਦੀ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 20,000 ਰੁਪਏ ਹੈ, ਜਿਸ 'ਚ ਵੱਧ ਤੋਂ ਵੱਧ ਇਸ ਨੂੰ 60,000 ਰੁਪਏ ਤੱਕ ਦੀ ਕੀਮਤ ਨਾਲ ਖਰੀਦ ਸਕਦੇ ਹਾਂ। ਇਸ ਵਾਸ਼ਿੰਗ ਮਸ਼ੀਨ ਦੇ 18 ਵੱਖ-ਵੱਖ ਮਾਡਲ ਹਨ, ਜੋ ਕਿ ਵੱਖ-ਵੱਖ ਕਲਰ ਵੇਰੀਐਂਟਸ 'ਚ ਮੌਜੂਦ ਹਨ। ਇਨ੍ਹਾਂ 'ਚ ਵਾਈਟ, ਚਾਰਕੋਲ ਗ੍ਰੇ, ਰੈੱਡ ਅਤੇ ਫਿਲੋਰ ਬਲੂ ਕਲਰ ਆਦਿ ਸ਼ਾਮਿਲ ਹਨ।

 

ਡਿਜ਼ਾਈਨ-
ਇਸ ਮਸ਼ੀਨ ਦੇ ਡਿਜ਼ਾਈਨ ਬਾਰੇ ਗੱਲ ਕਰੀਏ ਤਾਂ ਇਸ ਦੇ ਗਲਾਸ ਲਿਡ ਦੇ ਰਾਹੀਂ ਆਰ-ਪਾਰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾ ਅੰਦਰ ਧੁਲਾਈ ਹੋ ਰਹੀਂ ਹੈ। ਇਸ 'ਚ ਇਕ ਵਾਟਰਪਰੂਫ ਯੂਜ਼ਰ ਪੈਨਲ ਵੀ ਦਿੱਤਾ ਗਿਆ ਹੈ ਅਤੇ ਇਸ ਦੇ ਵਾਸ਼ਰ ਲਿਡਸ ਟਫੇਂਡ ਗਲਾਸ ਤੋਂ ਬਣੇ ਹਨ, ਜਿਨ੍ਹਾਂ ਦਾ ਵਜ਼ਨ 60 ਕਿਲੋਗ੍ਰਾਮ ਤੱਕ ਹੈ।


ਫੀਚਰਸ-
ਇਹ ਨਵੀਂ ਟਾਪ ਲੋਡਿੰਗ ਵਾਸ਼ਿੰਗ ਮਸ਼ੀਨਾਂ ਕਈ ਖਾਸ ਫੀਚਰਸ ਨਾਲ ਉਪਲੱਬਧ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਗੱਲ ਕਰੀਏ Econavi ਤਕਨਾਲੋਜੀ ਦੀ ਤਾਂ ਇਹ ਅਸਲ 'ਚ ਲਾਂਡਰੀ ਮਤਲਬ ਕੱਪੜਿਆਂ ਦੇ ਲੋਡ ਅਤੇ ਵਾਟਰ ਟੈਂਪਰੇਚਰ ਨੂੰ ਡਿਟੇਕਟ ਕਰਦੀ ਹੈ, ਜਿਸ ਦੇ ਹਿਸਾਬ ਨਾਲ ਐਨਰਜੀ, ਵਾਟਰ ਅਤੇ ਧੁਲਾਈ ਦੇ ਸਮੇਂ ਆਟੋਮੈਟੀਕਲੀ ਐਡਜਸਟ ਕੀਤੇ ਜਾਂਦੇ ਹਨ।


ਇਸ ਤੋਂ ਇਲਾਵਾ ਇਨ੍ਹਾਂ 'ਚ ਇਕ ਐਕਟਿਵ ਫੋਮ ਤਕਨਾਲੌਜੀ ਦਿੱਤੀ ਗਈ ਹੈ, ਜਿਸ ਦੇ ਲਈ ਕੰਪਨੀ ਦੇ ਮੁਤਾਬਕ ਇਸ ਤੋਂ ਮਿੱਟੀ, ਪਸੀਨੇ ਅਤੇ ਵੱਖ- ਵੱਖ ਤਰ੍ਹਾਂ ਦੇ ਦਾਗਾਂ ਨੂੰ ਆਸਾਨੀ ਨਾਲ ਹਟਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਬਿਲਟ ਇਨ ਹੀਟਰ ਦਿੱਤਾ ਗਿਆ ਹੈ, ਜਿਸ ਦੇ ਲਈ ਕੰਪਨੀ ਮੁਤਾਬਕ ਇਸ 'ਚ ਹਾਟ ਵਾਸ਼ ਨਾਲ 99.9% ਬੈਕਟੀਰੀਆ ਰੀਮੂਵ ਹੋ ਜਾਂਦੇ ਹਨ।ਇਨ੍ਹਾਂ ਵਾਸ਼ਿੰਗ ਮਸ਼ੀਨਾਂ 'ਚ ਇਕ Aqua Spin Rinse ਫੀਚਰ ਵੀ ਦਿੱਤਾ ਗਿਆ ਹੈ, ਜੋ ਕਿ ਇਸ ਗੱਲ ਨੂੰ ਯਕੀਨਨ ਬਣਾਉਂਦਾ ਹੈ ਕਿ ਕੱਪੜਿਆ ਤੋਂ ਡਿਟਰਜੈਂਟ ਪੂਰੀ ਤਰ੍ਹਾਂ ਨਾਲ ਹਟ ਜਾਂਦਾ ਹੈ ਅਤੇ ਇਸ ਦੇ ਨਾਲ ਇਹ ਹੋਰ ਮਸ਼ੀਨਾਂ ਦੇ ਮੁਕਾਬਲੇ 25% ਤੱਕ ਪਾਣੀ ਦੀ ਬੱਚਤ ਹੁੰਦੀ ਹੈ।
 


Related News