ਪੈਨਾਸੋਨਿਕ ਨੇ ਲਾਂਚ ਕੀਤਾ ਨਵਾਂ ਡੀ. ਜੇ ਟੈਕਨਿਕਸ ਹੈੱਡਫੋਨ

05/27/2016 12:05:58 PM

ਜਲੰਧਰ— ਜਾਪਾਨੀ ਇਲੈਟ੍ਰਾਨਿਕਸ ਨਿਰਮਾਤਾ ਪੈਨਾਸੋਨਿਕ ਕਾਰਪੋਰੇਸ਼ਨ ਨੇ ਆਪਣਾ ਨਵਾਂ DJ ਟੈੱਕਨਿਕਸ ਹੈੱਡਫੋਨਸ DJ 1200 ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਹ ਨਵਾਂ ਮਾਡਲ ਸ਼ਕਤੀਸ਼ਾਲੀ ਆਵਾਜ਼ ਦੇਣ ਦੇ ਨਾਲ ਨਾਲ ਇਹ ਹੈੱਡਫੋਨਸ ਸਵਿੰਗ ਆਰਮ ਸਿਸਟਮ  ਦੇ ਨਾਲ ਆਇਆ ਹੈ ਅਤੇ ਇਹ ਫ੍ਰੀ-ਸਟਾਇਲ ਮਾਨਟਰਿੰਗ ਲਈ ਹੈ। ਇਸ ਹੈੱਡਫ਼ੋਨ ਦੀ ਕੀਮਤ Rs.12,999 ਹੈ। ਇਹ ਹੈੱਡਫੋਨਸ ਪੈਨਾਸੋਨਿਕ ਦੇ ਆਉਟਲੇਟਸ ''ਤੇ ਉਪਲੱਬਧ ਹੈ।
 
 
ਇਸ ਹੈੱਡਫੋਨਸ ਦੇ ਫੀਚਰ ਬਾਰੇ ਗੱਲ ਕਰੀਏ ਤਾਂ ਇਹ 41mm ਦੇ ਡ੍ਰਾਈਵਰ ਯੂਨਿਟਸ ਨਾਲ ਲੈੱਸ ਹੈ ਇਸ ਦੇ ਨਾਲ ਹੀ ਇਸ ''ਚ neodymium magnets ਅਤੇ 1500mW ਦੀ ਇਨਪੁੱਟ ਕਪੈਸਿਟੀ ਨਾਲ ਆਇਆ ਹੈ। ਇਸ ਨਾਲ ਹੀ ਇਸ ''ਚ 24K ਗੋਲਡ ਪਲੇਟੇਡ ਪਲਗ ਅਤੇ ਇਕ ਲੰਬਾ ਕਾਪਰ ਦੇ ਕਲੈਡ ਐਲੂਮੀਨੀਅਮ ਵਾਇਰ ਦਿੱਤੀ ਗਈ ਹੈ।
 
ਇਸ ਦੇ ਲਾਂਚ ਦੌਰਾਨ ਪੈਨਾਸੋਨਿਕ ਇੰਡਿਆ ਦੇ ਪ੍ਰੋਡਕਟ ਹੈੱਡ ਗੌਰਵ ਘਾਰਵੀ ਨੇ ਕਿਹਾ ਕਿ, “ਪੈਨਾਸੋਨਿਕ ਦੇ ਇਹ ਹੈੱਡਫੋਨਸ ਆਪਣੇ ਆਪ ''ਚ ਸਹੀ ''ਚ ਸ਼ਾਨਦਾਰ ਹੈੱਡਫੋਨਸ ਹਨ ਜੋ ਤੁਹਾਨੂੰ ਸ਼ਾਨਦਾਰ ਆਡੀਓ-ਕੁਆਲਿਟੀ ਦੇ ਨਾਲ ਮਿਲ ਰਹੇ ਹਨ।  DJ 1200 ਸੁਪੀਰਿਅਰ ਆਡੀਓ ਅਤੇ ਹਾਈ- ਫਰੀਕੁਇੰਸੀ ਰੇਂਜ ਨਾਲ, ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਤੁਸੀਂ ਕਿਸੇ ਵੀ ਇਕ ਬਿਟ ਨੂੰ ਮਿਸ ਨਹੀਂ ਕਰੋਗੇ। ਹਾਲ ਹੀ ''ਚ ਕੰਪਨੀ ਨੇ ਆਪਣੇ RP-86300 ਹੈੱਡਫੋਨਸ ਵੀ ਲਾਂਚ ਕੀਤੇ ਸਨ, ਜਿਨ੍ਹਾਂ ਦੀ ਕੀਮਤ Rs.1,400 ਸੀ। ਇਸ ''ਚ ਤੁਹਾਨੂੰ 30mm ਦੇ ਡ੍ਰਾਈਵਰ ਮਿਲੇ ਸਨ, ਨਾਲ ਹੀ ਇਨ੍ਹਾਂ ਦਾ ਡਿਜ਼ਾਈਨ ਵੀ ਕਾਫ਼ੀ ਵਧੀਆ ਸੀ। ਤੁਸੀਂ ਇਸਨੂੰ ਆਸਾਨੀ ਨਾਲ ਕੈਰੀ ਕਰ ਸਕਦੇ ਹੋ।

Related News