CES 2017 : ਪੈਨਾਸੋਨਿਕ ਨੇ ਲਾਂਚ ਕੀਤਾ LUMIX GH5 ਮਿਰਰਲੈੱਸ ਕੈਮਰਾ
Thursday, Jan 05, 2017 - 01:50 PM (IST)

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਪੈਨਾਸੋਨਿਕ ਨੇ ਲਾਸ ਵੇਗਾਸ ''ਚ ਚੱਲ ਰਹੇ ਟੈੱਕ ਈਵੈਂਟ ਸੀ.ਈ.ਐੱਸ. 2017 ''ਚ ਆਪਣਾ ਨਵਾਂ ਫਲੈਗਸ਼ਿਪ ਕੈਮਰਾ ਪੇਸ਼ ਕੀਤਾ ਹੈ। ਲੁਮਿਕਸ GH5 ਨਾਂ ਨਾਲ ਪੇਸ਼ ਹੋਇਆ ਇਹ ਕੈਮਰਾ ਮਾਈਕ੍ਰੋ ਫੋਰ ਥਰਡ ਸਿਸਟਮ ''ਤੇ ਆਧਾਰਿਤ ਹੈ ਜਿਸ ਦੀ ਕੀਮਤ 1999.99 ਡਾਲਰ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੈਮਰਾ ਮਾਰਚ 2017 ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।
ਪੈਨਾਸੋਨਿਕ ਦੇ ਇਸ ਕੈਮਰੇ ''ਚ ਮੈਗਨੀਸ਼ੀਅਮ ਐਲਾਏ ਡਾਈ-ਕਾਸਟ ਫਰੰਟ ਅਤੇ ਰਿਅਰ ਪੈਨਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਕੈਮਰਾ ਡਸਟ ਅਤੇ ਫ੍ਰੀਜ਼ਪਰੂਫ ਹੈ। ਕੈਮਰੇ ''ਚ ਡਬਲ ਐੱਸ.ਡੀ. ਕਾਰਡ ਸਲਾਟ ਦਿੱਤਾ ਗਿਆ ਹੈ। ਇਸ ਕੈਮਰੇ ''ਚ ਲਾਰਜ ਲਾਈਵ ਵਿਊ ਫਾਇੰਡਰ ਅਤੇ 3.2-ਇੰਚ ਦੀ ਫ੍ਰੀ ਐਂਗਲ ਰਿਅਰ ਸਕਰੀਨ ਵੀ ਦਿੱਤੀ ਗਈ ਹੈ ਜਿਸ ਦੇ ਆਸਪੈੱਕਟ ਰੇਸ਼ਿਓ 3:2 ਹੈ ਅਤੇ ਇਸ ਦਾ ਰੈਜ਼ੋਲਿਊਸ਼ਨ 1620k-ਡਾਟ ਹਾਈ ਰੈਜ਼ੋਲਿਊਸ਼ਨ ਹੈ। ਇਸ ਦੇ ਨਾਲ ਹੀ ਤੁਸੀਂ ਇਸ ਕੈਮਰੇ ਨਲ 6k ਫੋਟੋ 30fps ਅਤੇ 4k ਫੋਟੋ 60fps ''ਤੇ ਲੈ ਸਕਦੇ ਹੋ। ਇਸ ਡਿਵਾਈਸ ''ਚ ਤੁਹਾਨੂੰ ਵਾਈ-ਫਾਈ ਅਤੇ ਬਲੂਟੁਥ ਕੁਨੈਕਟੀਵਿਟੀ ਆਪਸ਼ਨ ਵੀ ਮਿਲ ਰਿਹਾ ਹੈ।
ਕੈਮਰੇ ''ਚ ਇਕ ਨਵਾਂ ਡਿਜੀਟਲ ਲਾਈਵ MOS ਸੈਂਸਰ ਵੀ ਦਿੱਤਾ ਗਿਆ ਹੈ ਜੋ ਕੈਮਰੇ ਦੇ ਪਿਕਸਲ ਕਾਊਂਟ ਨੂੰ ਕਰੀਬ 25 ਫੀਸਦੀ ਤੱਕ ਵਧਾ ਦਿੰਦਾ ਹੈ। ਇਸ ਵਿਚ ਇਕ ਨਵਾਂ ਇਮੇਜ ਸੈਂਸਰ ਵੀਨਸ ਇੰਜਣ ਵੀ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਕੈਮਰੇ ''ਚ ਮਲਟੀ-ਪਿਕਸਲ ਲੁਮਿਨਾਂਸ ਜਨਰੇਸ਼ਨ ਵੀ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਇੰਟੈਲੀਜੈਂਸ ਡਿਟੇਲ ਪ੍ਰੋਸੈਸਿੰਗ, ਤਿੰਨ ਡਾਈਮੈਂਸ਼ਨ ਕਲਰ ਕੰਟਰੋਲ ਅਤੇ ਹਾਈ ਪ੍ਰਿਸੀਸ਼ਨ ਮਲਟੀ ਪ੍ਰੋਸੈਸ NR ਵੀ ਦਿੱਤਾ ਗਿਆ ਹੈ।