ਅੱਜ ਤੋਂ ਭਾਰਤ ''ਚ ਪੈਨਾਸੋਨਿਕ Eluga Ray Max ਅਤੇ Eluga Ray x ਦੀ ਵਿਕਰੀ ਹੋਵੇਗੀ ਸ਼ੁਰੂ
Monday, Apr 17, 2017 - 10:29 AM (IST)

ਜਲੰਧਰ- ਪੈਨਾਸੋਨਿਕ ਏਲੁਗਾ ਰੇ ਮੈਕਸ ਅਤੇ ਏਲੁਗਾ ਰੇ ਐਕਸ ਦੀ ਵਿਕਰੀ ਅੱਜ ਤੋਂ ਭਾਰਤ ''ਚ ਸ਼ੁਰੂ ਹੋਵੇਗੀ। ਇਹ ਫੋਨ ਫਲਿੱਪਕਾਰਟ ''ਤੇ ਮਿਲਣਗੇ। ਏਲੁਗਾ ਰੇ ਮੈਕਸ 32 ਜੀ. ਬੀ. ਅਤੇ 64 ਜੀ. ਬੀ. ਦੇ ਦੋ ਸਟੋਰੇਜ ਵੇਰੀਅੰਟ ''ਚ ਆਉਂਦਾ ਹੈ। ਜਿੰਨ੍ਹਾਂ ਦੀ ਕੀਮਤ ਕ੍ਰਮਵਾਰ, 11,499 ਰੁਪਏ ਅਤੇ 12,499 ਰੁਪਏ ਹੈ। ਇਹ ਫੋਨ ਗੋਲਡ ਅਤੇ ਰੋਜ਼ ਗੋਲਡ ਕਲਰ ਵੇਰੀਅੰਟ ''ਚ ਮਿਲੇਗਾ। ਪੈਨਾਸੋਨਿਕ ਏਲੁਗਾ ਰੇ ਮੈਕਸ ਦੀ ਕੀਮਤ ਕੰਪਨਮੀ ਨੇ 8,999 ਰੁਪਏ ਰੱਖੀ ਹੈ ਅਤੇ ਇਹ ਫੋਨ ਗੋਲਡ, ਰੋਜ਼ ਗੋਲਡ ਕਲਰ ਅਤੇ ਸਪੇਸ ਗ੍ਰੇ ਕਲਰ ਨੇਰੀਅੰਟ ''ਚ ਉਪਲੱਬਧ ਹੋਵੇਗਾ।
ਇਨ੍ਹਾਂ ਦੋਵੇਂ ਪੈਨਾਸੋਨਿਕ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ ਅਰਬਾ ਵਰਚੁਅਲ ਅਸਿਸਟੇਂਟ ਨਾਲ ਆਉਣਾ। ਸਭ ਤੋਂ ਪਹਿਲਾਂ ਲਾਂਚ ਦੇ ਸਮੇਂ ਪੈਨਾਸੋਨਿਕ ਏਲੁਗਾ ਰੇ ਮੈਕਸ ਅਤੇ ਏਲੁਗਾ ਰੇ ਮੈਕਸ ''ਚ ਇਕ ਹਫਤੇ ਬਾਅਦ ਅਰਬਾ ਅਸਿਸਟੇਂਟ ਅਪਡੇਟ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਕੰਪਨੀ ਨੇ ਸਾਨੂੰ ਦੱਸਿਆ ਕਿ ਇਹ ਫੀਚਰ ਫੋਨ ਨਾਲ ਹੀ ਜਾਵੇਗਾ। ਪੈਨਾਸੋਨਿਕ ਦੇ ਮੁਤਾਬਕ ਅਰਬਾ ਵਰਚੁਅਲ ਅਸਿਸਟੇਂਟ ਮਸ਼ੀਨ ਲਰਨਿੰਗ ''ਤੇ ਕੰਮ ਕਰਦਾ ਹੈ। ਇਹ ਯੂਜ਼ਰ ਦੇ ਹਿਸਾਬ ਤੋਂ ਸਿੱਖਦਾ ਹੈ ਅਤੇ ਜਾਂਦੇ ਸਮੇਂ ਨਾਲ ਉਸ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਸੁਝਾਵ ਦਿੰਦਾ ਹੈ। ਯੂਜ਼ਰ ਫੇਜ਼ 2 ਅਤੇ ਫੀਚਰ ਦੀ ਉਮੀਦ ਕਰ ਸਕਦੇ ਹੈ। ਅਰਬਾ ਅਸਿਸਟੇਂਟ ਹੁਣ ਜੋ ਕੁਝ ਵੀ ਸਿਖਾਏਗਾ ਉਸ ਨੂੰ ਪੈਨਾਸੋਨਿਕ ਦੇ ਆਉਣ ਵਾਲੇ ਸਮਾਰਟਫੋਨ ਦਾ ਹਿੱਸਾ ਬਣਾਇਆ ਜਾਵੇਗਾ।
ਸਭ ਤੋਂ ਪਹਿਲਾਂ ਗੱਲ ਪੈਨਾਸੋਨਿਕ ਏਲੁਗਾ ਰੇ ਮੈਕਸ ਦੀ। ਇਹ ਡਿਊਲ ਸਿਮ ਸਮਾਰਟਫੋਨ ਐਂਡਰਾਇਡ 6.0 ''ਤੇ ਚੱਲਦਾ ਹੈ। ਇਸ ''ਚ 5.2 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੈ। ਜਿਸ ''ਤੇ ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਮੌਜੂਦ ਹੈ। ਹੈਂਡਸੈੱਟ ''ਚ ਕਵਾਲਕਮ ਸਨੈਪਡ੍ਰੈਗਨ ਚਿੱਪਸੈੱਟ ਨਾਲ 4 ਜੀ. ਬੀ. ਰੈਮ ਦਿੱਤੀ ਗਈ ਹੈ।
ਪੈਨਾਸੋਨਿਕ ਏਲੁਗਾ ਰੇ ਮੈਕਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਸ ਨਾਲ ਮੌਜੂਦ ਹੈ ਡਿਊਲ ਐੱਲ. ਈ. ਡੀ. ਫਲੈਸ਼ ਫਰੰਟ ਪੈਨਲ ''ਤੇ ਫਲੈਸ਼ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਹੈਂਡਸੈੱਟ ''ਚ ਹੋਮ ਬਟਨ ਫਿੰਗਰਪ੍ਰਿੰਟ ਸੈਂਸਰ ਵੀ ਹੈ, ਏਲੁਗਾ ਰੇ ਮੈਕਸ ਲਈ ਤੁਹਾਨੂੰ 32 ਜੀ. ਬੀ/64 ਜੀ. ਬੀ. ਸਟੋਰੇਜ ਦਾ ਆਪਸ਼ਨ ਮਿਲੇਗਾ, ਅਤੇ ਤੁਸੀਂ ਚਾਹੋ ਤਾਂ 128 ਜੀ. ਬੀ. ਤੱਕ ਦਾ ਮਾਈਕ੍ਰੋ ਐਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਕਨੈਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁਥ ਅਤੇ ਮਾਈਕ੍ਰੋ-ਯੂ. ਐੱਸ. ਬੀ. ਸ਼ਾਮਿਲ ਹੈ। ਬੈਟਰੀ 3000 ਐੱਮ. ਏ. ਐੱਚ. ਦੀ ਹੈ, ਜੋ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜ਼ਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਵੀ ਫੋਨ ਦਾ ਹਿੱਸਾ ਹੈ।
ਈਵੈਂਟ ''ਚ ਕੰਪਨੀ ਨੇ ਪੈਨਾਸੋਨਿਕ ਏਲੁਗਾ ਰੇ ਮੈਕਸ ਨੂੰ ਵੀ ਪੇਸ਼ ਕੀਤਾ। ਇਹ ਡਿਊਲ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ''ਚ 5.5 ਇੰਚ ਦਾ ਫੁੱਲ ਐੱਚ. ਡੀ. (720x1280 ਪਿਕਸਲ) ਹੈ। ਹੈਂਡਸੈੱਟ ''ਚ 1.3 ਗੀਗਾਹਟਰਜ਼ ਚਿੱਪਸੈੱਟ ਨਾਲ 3 ਜੀ. ਬੀ. ਰੈਮ ਦਿੱਤੇ ਗਏ ਹਨ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਇੰਟੀਗ੍ਰੇਡਡ ਹੈ।ਪੈਨਾਸੋਨਿਕ ਏਲੁਗਾ ਰੇ ਐਕਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇਨਬਿਲਟ ਸਟੋਰੇਜ 32 ਜੀ. ਬੀ. ਹੈ ਅਤੇ ਤੁਸੀਂ 64 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਬੈਟਰੀ 4000 ਐੱਮ. ਏ. ਐੱਚ. ਦੀ ਹੈ।