ਪੈਨਾਸੋਨਿਕ ਨੇ ਲਾਂਚ ਕੀਤੇ Eluga Pulse,Pulse-x ਸਮਾਰਟਫੋਨਜ਼, ਜਾਣੋ ਕੀਮਤ
Thursday, Mar 02, 2017 - 02:52 PM (IST)

ਜਲੰਧਰ- ਪੈਨਾਸੋਨਿਕ ਨੇ ਏਲੁਗਾ ਸੀਰੀਜ਼ ''ਚ ਆਪਣੇ ਦੋ ਨਵੇਂ ਸਮਾਰਟਫੋਨ ਏਲੁਗਾ ਪਲੱਸ ਅਤੇ ਏਲੁਗਾ ਪਲੱਸ ਐਕਸ ਵੀਰਵਾਰ ਨੂੰ ਲਾਂਚ ਕਰ ਦਿੱਤੇ ਹਨ। ਪੈਨਾਸੋਨਿਕ ਏਲੁਗਾ ਪਲੱਸ ਅਤੇ ਪਲੱਸ ਐਕਸ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦੇ ਹਨ ਅਤੇ ਇਹ ਫੋਨ ਅਗਲੇ ਹਫਤੇ ਤੋਂ ਸਾਰੇ ਬ੍ਰਾਂਡ ਆਊਟਲੇਟ ''ਤੇ ਕ੍ਰਮਵਾਰ 9,690 ਰੁਪਏ ਅਤੇ 10,990 ਰੁਪਏ ''ਚ ਉਪਲੱਬਧ ਹੋਣਗੇ।
ਇਨ੍ਹਾਂ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੈਨਾਸੋਨਿਕ ਏਲੁਗਾ ਪਲੱਸ ''ਚ 5 ਇੰਚ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਹੈ, ਜਦ ਕਿ ਏਲੁਗਾ ਪਲੱਸ ਐਕਸ ''ਚ 5.5 ਇੰਚ ਦੀ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਹੈ। ਦੋਵੇਂ ਹੀ ਫੋਨ ਆਸ਼ੀ ਡ੍ਰੈਗਨ ਟ੍ਰੇਲ ਪ੍ਰੋਟੈਕਟਿਵ ਗਲਾਸ ਨਾਲ ਲੈਸ ਹੈ। ਦੋਵੇਂ ਫੋਨਜ਼ ''ਚ 1.25 ਗੀਗਾਹਟਰਜ ਕਵਾਡ-ਕੋਰ ਪ੍ਰੋਸੈਸਰ ਹੈ ਪਰ ਏਲੁਗਾ ਪਲੱਸ ''ਚ 2 ਜੀਬੀ ਰੈਮ ਜਦ ਕਿ ਏਲੁਗਾ ਪਲੱਸ ''ਚ 3 ਜੀਬੀ ਰੈਮ ਹੈ। ਦੋਵੇਂ ਨਵੇਂ ਪੈਨਾਸੋਨਿਕ ਏਲੁਗਾ ਸਮਾਰਟਫੋਨ ''ਚ 16 ਜੀਬੀ ਦੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਦੇ ਰਾਹੀ 128 ਜੀਬੀ ਤੱਕ ਵਧਾ ਸਕਦੇ ਹੋ।
ਗੱਲ ਕਰੀਏ ਕੈਮਰੇ ਦੀ ਤਾਂ ਪੈਨਾਸੋਨਿਕ ਏਲੁਗਾ ਪਲੱਸ ਅਤੇ ਪਲੱਸ ਐਕਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਦੇਸ਼ੌਕੀਨਾਂ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪੈਨਾਸੋਨਿਕ ਏਲੁਗਾ ਪਲੱਸ ''ਚ 2200 ਐੱਮ. ਏ. ਐੱਚ. ਦੀ ਬੈਟਰੀ ਜਦ ਕਿ ਪੈਨਾਸੋਨਿਕ ਏਲੁਗਾ ਪਲੱਸ ਐਕਸ ''ਚ 3000 ਐੱਮ. ਏ. ਐੱਚ. ਦੀ ਵੱਡੀ ਬੈਟਰੀ ਹੈ। ਕਨੈਕਟੀਵਿਟੀ ਲਈ ਇਨ੍ਹਾਂ ਦੋਵਾਂ ਫੋਨਜ਼ ''ਚ 4 ਜੀ ਵੀ. ਓ. ਐੱਲ. ਟੀ. ਈ. ਤੋਂ ਇਲਾਵਾ 3ਜੀ, ਵਾਈ-ਫਾਈ, ਬਲੂਟੁਥ ਅਤੇ ਜੀ. ਪੀ. ਐੱਸ., ਏ-ਜੀ. ਪੀ. ਐੱਸ. ਵਰਗੇ ਫੀਚਰ ਦਿੱਤੇ ਗਏ ਹਨ।