60 ਹਜ਼ਾਰ ਐਪਸ 'ਚ ਮਿਲਿਆ ਮਾਲਵੇਅਰ, ਤੁਰੰਤ ਚੈੱਕ ਕਰੋ ਆਪਣਾ ਫੋਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Friday, Jun 09, 2023 - 04:59 PM (IST)

60 ਹਜ਼ਾਰ ਐਪਸ 'ਚ ਮਿਲਿਆ ਮਾਲਵੇਅਰ, ਤੁਰੰਤ ਚੈੱਕ ਕਰੋ ਆਪਣਾ ਫੋਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਗੈਜੇਟ ਡੈਸਕ- ਐਂਡਰਾਇਡ ਫੋਨ ਇਕ ਵਾਰ ਫਿਰ ਖ਼ਤਰੇ 'ਚ ਹਨ। ਕਰੀਬ 60 ਹਜ਼ਾਰ ਅਜਿਹੇ ਐਂਡਰਾਇਡ ਐਪਸ ਦੀ ਪਛਾਣ ਹੋਈ ਹੈ ਜਿਨ੍ਹਾਂ 'ਚ ਮਾਲਵੇਅਰ ਹੈ। ਇਸਦੀ ਜਾਣਕਾਰੀ 'ਬਿਟਡਿਫੈਂਡਰ' ਨੇ ਆਪਣੀ ਇਕ ਰਿਪੋਰਟ 'ਚ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ 'ਚ ਮਾਲਵੇਅਰ ਪਿਛਲੇ 6 ਮਹੀਨਿਆਂ ਤੋਂ ਮੌਜੂਦ ਹੈ ਪਰ ਇਸਦੀ ਪਛਾਣ ਨਹੀਂ ਹੋ ਪਾ ਰਹੀ ਸੀ। ਇਨ੍ਹਾਂ ਮਾਲਵੇਅਰ ਨੂੰ ਪੈਸੇ ਠੱਗਣ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

ਬਿਟਡਿਫੈਂਡਰ ਦੀ ਰਿਪੋਰਟ ਮੁਤਾਬਕ, ਐਂਡਰਾਇਡ ਫੋਨ 'ਚ ਮੌਜੂਦ ਇਹ ਮਾਲਵੇਅਰ ਯੂਜ਼ਰਜ਼ ਨੂੰ ਕਿਸੇ ਹੋਰ ਵੈੱਬਸਾਈਟ 'ਤੇ ਰੀ-ਡਾਇਰੈਕਟ ਕਰ ਰਹੇ ਸਨ ਅਤੇ ਉਨ੍ਹਾਂ ਤੋਂ ਬੈਂਕ ਖਾਤਿਆਂ ਨਾਲ ਸੰਬੰਧਿਤ ਜਾਣਕਾਰੀ ਮੰਗਦੇ ਸਨ। ਇਨ੍ਹਾਂ ਐਪਸ 'ਚ ਬੈਂਕਿੰਗ ਟ੍ਰੋਜ਼ਨ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ 60 ਹਜ਼ਾਰ ਤੋਂ ਵੱਧ ਐਪਸ 'ਚ ਐਡਵੇਅਰ ਮੌਜੂਦ ਹੈ ਅਤੇ ਇਹ ਖੇਡ ਘੱਟੋ-ਘੱਟ ਅਕਤੂਬਰ 2022 ਤੋਂ ਚੱਲ ਰਿਹਾ ਹੈ। ਇਸ ਐਡਵੇਅਰ ਨਾਲ ਅਮਰੀਕਾ, ਦੱਖਣ ਕੋਰੀਆ, ਬ੍ਰਾਜ਼ੀਲ, ਜਰਮਨੀ, ਬ੍ਰਿਟੇਨ ਅਤੇ ਫਰਾਂਸ ਦੇ ਯੂਜ਼ਰਜ਼ ਨੂੰ ਟਾਰਗੇਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

ਐਪ 'ਚ ਮੌਜੂਦ ਮਾਵੇਅਰ ਯੂਜ਼ਰਜ਼ ਤੋਂ ਥਰਡ ਪਾਰਟੀ ਐਪਸ ਇੰਸਟਾਲ ਕਰਵਾ ਰਿਹਾ ਸੀ। ਇਨ੍ਹਾਂ 'ਚੋਂ ਕੁਝ ਐਪਸ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ 'ਚ game cracks, games with unlocked features, free VPNs, fake tutorials, YouTube/TikTok without ads, cracked utility programs, PDF viewers और even fake security programs ਵਰਗੇ ਐਪਸ ਦੇ ਨਾਂ ਸ਼ਾਮਲ ਹਨ। 

ਗੂਗਲ ਨੇ ਇਨ੍ਹਾਂ 'ਚੋਂ ਕਈ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਪਰ ਕੁਝ ਐਪਸ ਅਜੇ ਵੀ ਮੌਜੂਦ ਹਨ। ਇਕ ਵਾਰ ਫੋਨ 'ਚ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਯੂਜ਼ਰਜ਼ ਨੂੰ “application is unavailable" ਦਾ ਮੈਸੇਜ ਦਿੰਦੇ ਸਨ ਜਿਸ ਨਾਲ ਲੋਕਾਂ ਨੂੰ ਲਗਦਾ ਸੀ ਕਿ ਐਪ ਫੋਨ 'ਚ ਇੰਸਟਾਲ ਹੀ ਨਹੀਂ ਹੋਇਆ।

ਇਹ ਵੀ ਪੜ੍ਹੋ- ਇੰਸਟਾਗ੍ਰਾਮ ਨੂੰ ਲੈ ਕੇ ਵੱਡਾ ਖੁਲਾਸਾ, ਐਲਗੋਰਿਦਮ ਨੇ ਖੋਲ੍ਹ ਦਿੱਤੀ Meta ਦੀ ਪੋਲ


author

Rakesh

Content Editor

Related News