7 ਰੀਅਰ ਕੈਮਰੇ ਨਾਲ ਓਪੋ ਲਾਂਚ ਕਰੇਗੀ ਨਵਾਂ ਸਮਾਰਟਫੋਨ

02/25/2020 12:39:14 AM

ਗੈਜੇਟ ਡੈਸਕ—ਓਪੋ ਜਲਦ ਹੀ ਯੂਨੀਕ ਕੈਮਰਾ ਮਾਡਿਊਲ ਨਾਲ ਇਕ ਸਮਾਰਟਫੋਨ ਪੇਸ਼ ਕਰੇਗਾ। ਕੰਪਨੀ ਨੇ ਹਾਲ ਹੀ 'ਚ ਇਕ ਪੇਟੈਂਟ ਫਾਈਲ ਕੀਤਾ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਓਪੋ ਦੇ ਇਸ ਨਵੇਂ ਫੋਨ 'ਚ ਵਨਪਲੱਸ 7ਟੀ ਵਰਗਾ ਕੈਮਰਾ ਮਾਡਿਊਲ ਦਿੱਤਾ ਗਿਆ ਹੈ ਪਰ ਇਸ ਫੋਨ ਦੇ ਰੀਅਰ 'ਚ 7 ਕੈਮਰੇ ਦਿੱਤੇ ਗਏ ਹਨ। ਪੇਟੈਂਟ ਨਾਲ ਦੋ ਸਮਾਰਟਫੋ ਦੇ ਬਾਰੇ 'ਚ ਜਾਣਕਾਰੀ ਮਿਲਦੀ ਹੈ। ਦੋਵਾਂ ਸਮਾਰਟਫੋਨਸ 'ਚ ਕੈਮਰਿਆਂ ਦੀ ਗਿਣਤੀ ਵੱਖ-ਵੱਖ ਹੈ। ਓਪੋ ਦੇ ਇਸ ਸਮਾਰਟਫੋਨ ਦਾ ਡਿਜ਼ਾਈਨ ਨੋਕੀਆ ਦੇ 5 ਕੈਮਰੇ ਵਾਲੇ ਫੋਨ ਨੋਕੀਆ 9 ਪਿਊਰ ਵਿਊ (Nokia 9 PureView) ਨਾਲ ਵੀ ਮਿਲਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਫੋਨ ਓਪੋ ਰੈਨੋ  (Oppo Reno) ਸੀਰੀਜ਼ ਦਾ ਫੋਨ ਹੈ।

PunjabKesari

ਓਪੋ ਫਾਇੰਡ ਐਕਸ2 ਵੀ ਹੋਣ ਵਾਲਾ ਲਾਂਚ
LetsGoDigital ਨੇ ਓਪੋ ਦੇ ਇਨ੍ਹਾਂ ਦੋਵਾਂ ਫੋਨ ਦੀ ਤਸਵੀਰ ਸ਼ੇਅਰ ਕੀਤੀ ਹੈ। ਓਪੋ ਫਾਇੰਡ ਐਕਸ2 (Oppo Find X2) ਦੇ ਬਾਰੇ 'ਚ ਅਜੇ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਫੋਨ 'ਚ 6.5 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਜੋ ਕਵਰਡ ਏਜ ਨਾਲ ਆਉਂਦੀ ਹੈ। ਫੋਨ 'ਚ QHD+ਰੈਜੋਲਿਉਸ਼ਨ ਦਿੱਤਾ ਜਾ ਸਦਕਾ ਹੈ। ਫੋਨ 'ਚ 120Hz ਰਿਫ੍ਰੇਸ਼ ਰੇਟ ਦਿੱਤਾ ਜਾ ਸਕਦਾ ਹੈ। ਫੋਨ 'ਚ ਪੰਚ ਹੋਲ ਡਿਸਪਲੇਅ ਦਿੱਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਕੰਪਨੀ ਨੇ ਹਾਲ ਹੀ 'ਚ ਚੀਨ 'ਚ ਆਯੋਜਿਤ ਕੀਤੇ ਗਏ ਇਕ ਈਵੈਂਟ 'ਚ ਓਪੋ ਰੈਨੋ3 ਸੀਰੀਜ਼ ਲਾਂਚ ਕੀਤੀ ਸੀ। ਓਪੋ ਦਾ ਇਹ ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਰਨ ਕਰਦਾ ਹੈ। ਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਮੈਗਾਪਿਕਸਲ ਰੈਜੋਲਿਉਸ਼ਨ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4025 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ VOOC ਫਲੈਸ਼ ਚਾਰਜ 4.0 ਨਾਲ ਆਉਂਦੀ ਹੈ।


Karan Kumar

Content Editor

Related News