ਅਗਲੇ ਹਫਤੇ ਭਾਰਤ ''ਚ ਲਾਂਚ ਹੋ ਸਕਦੈ ਓਪੋ ਦਾ ਇਹ ਸਮਾਰਟਫੋਨ

02/22/2020 6:52:17 PM

ਗੈਜੇਟ ਡੈਸਕ—ਓਪੋ ਏ31 ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਲਾਂਚ ਕੀਤਾ ਗਿਆ ਸੀ। ਫਿਲਹਾਲ ਇਹ ਸਮਾਰਟਫੋਨ ਇੰਡੋਨੇਸ਼ੀਆ 'ਚ ਕਈ ਆਨਲਾਈਨ ਅਤੇ ਆਫਲਾਈਨ ਸਟੋਰਸ 'ਤੇ ਸੇਲ ਲਈ ਉਪਲੱਬਧ ਹੈ। ਹੁਣ ਨਵੀਂ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕੰਪਨੀ ਇਸ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤ 'ਚ ਅਗਲੇ ਹਫਤੇ ਲਾਂਚ ਕੀਤਾ ਜਾ ਸਕਦਾ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਮਾਰਟਫੋਨ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਅਜੇ ਤਕ ਕੋਈ ਆਧਿਕਾਰਿਤ ਟੀਜ਼ਰ ਜਾਰੀ ਨਹੀਂ ਕੀਤਾ ਗਿਆ ਹੈ। ਨਵੀਂ ਰਿਪੋਰਟ 'ਚ ਲਾਂਚ ਡਿਟੇਲ ਤੋਂ ਇਲਾਵਾ ਓਪੋ ਏ31 ਨਾਲ ਮਿਲਣ ਵਾਲੇ ਆਫਰਸ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। 91 ਮੋਬਾਇਲਸ ਦੀ ਰਿਪੋਰਟ ਮੁਤਾਬਕ ਓਪੋ ਏ31 ਨੂੰ ਭਾਰਤ 'ਚ ਅਗਲੇ ਹਫਤੇ 'ਚ ਲਾਂਚ ਕੀਤਾ ਜਾਵੇਗਾ। ਪਬਲੀਕੇਸ਼ਨ ਨੂੰ ਇਹ ਕਥਿਤ ਜਾਣਕਾਰੀ ਇਕ ਰਿਟੇਲ ਆਊਟਲੇਟ ਦੇ ਹਵਾਲੇ ਤੋਂ ਮਿਲੀ ਹੈ। ਲਾਂਚ ਹੋਣ ਤੋਂ ਬਾਅਦ ਗਾਹਕ ਇਸ ਸਮਾਰਟਫੋਨ ਨੂੰ ਫੈਂਟੇਸੀ ਵ੍ਹਾਈਟ ਅਤੇ ਮਿਸਟਰੀ ਬਲੈਕ ਕਲਰ ਆਪਸ਼ਨ 'ਚ ਖਰੀਦ ਸਕਣਗੇ।

ਮਿਲੀ ਜਾਣਕਾਰੀ ਮੁਤਾਬਕ ਓਪੋ ਏ31 ਨੂੰ ਭਾਰਤ 'ਚ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਅਤੇ 6ਜੀ.ਬੀ. ਰੈਮ+128ਜੀ.ਬੀ. ਵਾਲੇ ਦੋ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ। ਫਿਲਹਾਲ ਅਜੇ ਓਪੋ ਦੇ ਇਸ ਅਪਕਮਿੰਗ ਮਿਡ-ਰੇਂਜ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਜੇਕਰ ਇੰਡੋਨੇਸ਼ੀਆਈ ਬਾਜ਼ਾਰ 'ਚ ਜੋ ਕੀਮਤ ਰੱਖੀ ਗਈ ਹੈ ਕਿ ਉਸ ਹਿਸਾਬ ਨਾਲ ਗੱਲ ਕਰੀਏ ਤਾਂ ਇਸ ਦੀ ਕੀਮਤ ਭਾਰਤ 'ਚ 13,500 ਰੁਪਏ ਦੇ ਕਰੀਬ ਹੋ ਸਕਦੀ ਹੈ।

ਨਵੀਂ ਰਿਪੋਰਟ ਮੁਤਾਬਕ ਓਪੋ ਏ31 ਨਾਲ ICICI ਬੈਂਕ ਅਤੇ ਯੈੱਸ ਬੈਂਕ ਦੇ ਗਾਹਕਾਂ ਨੂੰ 5 ਫੀਸਦੀ ਕੈਸ਼ਬੈਕ ਆਫਰ ਹੋਵੇਗਾ। ਨਾਲ ਹੀ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਗਾਹਕਾਂ ਨੂੰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨਾਲ ਗਾਹਕਾਂ ਨੂੰ ਜਿਓ ਵੱਲੋਂ 7,050 ਰੁਪਏ ਦੀ ਵੈਲਿਊ ਦੇ ਬੈਨੀਫਿਟਸ ਮਿਲਣਗੇ। ਓਪੋ ਏ31 ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਹ MediaTek Helio P35 ਪ੍ਰੋਸੈਸਰ ਅਤੇ ਟ੍ਰਿਪਲ ਰੀਅਰ ਕੈਮਰੇ ਨਾਲ ਆਉਂਦਾ ਹੈ।


Karan Kumar

Content Editor

Related News