ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨਸ ਹੋਈ ਲੀਕ

Friday, Nov 08, 2019 - 12:08 AM (IST)

ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨਸ ਹੋਈ ਲੀਕ

ਗੈਜੇਟ ਡੈਸਕ—ਅਜਿਹਾ ਲੱਗ ਰਿਹਾ ਹੈ ਕਿ 2019 ਖਤਮ ਹੋਣ ਤੋਂ ਪਹਿਲਾਂ ਓਪੋ ਕੁਝ ਹੋਰ ਨਵੇਂ ਰੈਨੋ ਫੋਨਸ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲ ਹੀ 'ਚ ਇਹ ਜਾਣਕਾਰੀ ਮਿਲੀ ਸੀ ਕਿ ਕੰਪਨੀ ਦਸੰਬਰ 'ਚ ਭਾਰਤ 'ਚ 64 ਮੈਗਾਪਿਕਸਲ ਅਤੇ 65W ਫਾਸਟ ਚਾਰਜਿੰਗ ਵਾਲੇ Oppo Reno S ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਹੁਣ ਅਜਿਹੀ ਚਰਚਾ ਹੈ ਕਿ ਕੰਪਨੀ ਰੈਨੋ 3 ਨੂੰ ਭਾਰਤ 'ਚ ਜਲਦ ਹੀ ਲਾਂਚ ਕਰ ਸਕਦੀ ਹੈ। ਇਸ 'ਚ ਕਵਾਡ ਕੈਮਰਾ ਸੈਟਅਪ, 90Hz ਡਿਸਪਲੇਅ, 4500 ਐੱਮ.ਏ.ਐੱਚ. ਦੀ ਬੈਟਰੀ ਅਤੇ ਸਨੈਪਡਰੈਗਨ 735 ਪ੍ਰੋਸੈਸਰ ਦਿੱਤੇ ਜਾਣ ਦੀ ਸੰਭਾਵਨਾ ਹੈ।

PunjabKesari

ਚੀਨੀ ਮਾਈਕ੍ਰੋਬਲਾਗਿੰਗ ਵੈੱਬਸਾਈਟ ਵੀਬੋ 'ਚ ਇਕ ਟਿਪਸਟਰ ਨੇ ਓਪੋ ਰੈਨੋ 3 ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਰੈਨੋ 3 ਕੁਝ ਮਹੀਨੇ ਪਹਿਲਾਂ ਲਾਂਚ ਹੋਏ ਰੈਨੋ 2 ਦਾ ਹੀ ਅਪਗ੍ਰੇਡ ਹੋਵੇਗਾ। ਰੈਨੋ 2 'ਚ ਸਨੈਪਡਰੈਗਨ 730ਜੀ ਪ੍ਰੋਸੈਸਰ ਦਿੱਤਾ ਗਿਆ ਸੀ। ਅਜਿਹੇ 'ਚ ਰੈਨੋ 3 'ਚ ਇਕ ਨਵਾਂ ਅਪਡੇਟੇਡ ਪ੍ਰੋਸੈਸਰ ਦਿੱਤਾ ਜਾਵੇਗਾ। ਟਿਪਸਟਰ ਮੁਤਾਬਕ ਇਸ 'ਚ ਸਨੈਪਡਰੈਗਨ 735 ਪ੍ਰੋਸੈਸਰ ਮਿਲੇਗਾ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਇਸ ਫੋਨ 'ਚ ਇੰਟੀਗ੍ਰੇਟੇਡ 5ਜੀ ਮਾਡੇਮ ਵੀ ਮਿਲੇਗਾ।

PunjabKesari

ਮਿਲੀ ਜਾਣਕਾਰੀ ਮੁਤਾਬਕ ਇਸ 'ਚ 6.5 ਇੰਚ FHD+ AMOLED ਡਿਸਪਲੇਅ ਦਿੱਤੀ ਜਾਵੇਗੀ। ਇਸ ਅਪਕਮਿੰਗ ਸਮਾਰਟਫੋਨ 'ਚ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਰੈਨੋ 2 ਦੀ ਤਰ੍ਹਾਂ ਇਸ 'ਚ ਵੀ ਕਵਾਡ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ ਕਵਾਡ ਕੈਮਰਾ ਸੈਟਅਪ 'ਚ 60 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ। ਨਾਲ ਹੀ 8 ਮੈਗਾਪਿਕਸਲ, 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰੇ ਵੀ ਹੋ ਸਕਦੇ ਹਨ। ਉੱਥੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਦੇ ਸ਼ੁਰੂਆਤੀ ਵੇਰੀਐਂਟ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ CNY 3,299 (ਲਗਭਗ 33,000 ਰੁਪਏ) ਹੋ ਸਕਦੀ ਹੈ। ਫਿਲਹਾਲ ਕੰਪਨੀ ਵੱਲੋਂ ਸਮਾਰਟਫੋਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


author

Karan Kumar

Content Editor

Related News