ਓਪੋ ਨੇ ਲਾਂਚ ਕੀਤਾ 48 ਮੈਗਾਪਿਕਸਲ ਵਾਲਾ Reno Z ਸਮਾਰਟਫੋਨ
Monday, May 27, 2019 - 11:39 PM (IST)

ਗੈਜੇਟ ਡੈਸਕ—ਓਪੋ ਨੇ ਆਪਣੀ ਰੈਨੋ ਲਾਈਨਅਪ ਨੂੰ ਵਧਾਉਂਦੇ ਹੋਏ ਉਸ 'ਚ ਇਕ ਨਵਾਂ ਸਮਾਰਟਫੋਨ ਜੋੜਿਆ ਹੈ। ਇਸ ਤੋਂ ਪਹਿਲਾਂ ਇਸ ਲਾਈਨਅਪ 'ਚ Reno 10x Zoom ਅਤੇ Reno 5G ਵੇਰੀਐਂਟ ਲਾਂਚ ਕੀਤੇ ਗਏ ਸਨ ਅਤੇ ਹੁਣ ਕੰਪਨੀ ਨੇ ਇਸ ਲਾਈਨਅਪ 'ਚ Reno Z ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਯੂਰੋਪੀਅਨ ਮਾਰਕੀਟ ਲਈ ਲਾਂਚ ਕੀਤਾ ਗਿਆ ਹੈ।
Oppo Reno Z ਦੇ ਸਪੈਸੀਫਿਕੇਸ਼ਨਸ
ਇਹ 6.4 ਇੰਚ OLED ਡਿਸਪਲੇਅ ਨਾਲ ਆਉਂਦਾ ਹੈ ਅਤੇ ਇਸ 'ਚ Snapdragon 710 SoC ਦਿੱਤਾ ਗਿਆ ਹੈ। ਇਸ 'ਚ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਸਿਰਫ ਇਕ ਹੀ ਵੇਰੀਐਂਟ ਦਿੱਤਾ ਗਿਆ ਹੈ। ਸਮਾਰਟਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ 48 ਮੈਗਾਪਿਕਸਲ ਵਾਲਾ Sony IMX586 ਪ੍ਰਾਈਮਰੀ ਕੈਮਰਾ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਿੰਗ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ ਇਸ 'ਚ 3,950 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 20W VOOC 3.0 ਫਾਸਟ ਚਾਰਜਿੰਗ ਨਾਲ ਆਉਂਦਾ ਹੈ। ਇਹ ਐਂਡ੍ਰਾਇਡ 9 ਪਾਈ ਬੇਸਡ ਕੰਪਨੀ ਦੇ ColorOS 'ਤੇ ਰਨ ਕਰਦਾ ਹੈ।
Oppo Reno Z ਦੀ ਕੀਮਤ
ਨਵੇਂ Oppo Reno Z ਨੂੰ €150 ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ ਜੋ ਲਗਭਗ 11,700 ਰੁਪਏ ਹੁੰਦੇ ਹਨ। Phoneradar ਮੁਤਾਬਕ ਇਹ ਯੂਰੋਪੀਅਨ ਮਾਰਕੀਟ ਸੇਲ ਲਈ ਜੂਨ 'ਚ ਉਪਲੱਬਧ ਹੋਵੇਗਾ। ਗਾਹਕ ਇਸ ਸਮਾਰਟਫੋਨ ਨੂੰ Ocean Green ਅਤੇ Jet Black ਕਲਰ 'ਚ ਖਰੀਦ ਸਕਦੇ ਹਨ। ਹਾਲਾਂਕਿ ਇਸ ਦੇ ਬਾਰੇ 'ਚ ਫਿਲਹਾਲ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਕਿ ਇਹ ਹੋਰ ਮਾਰਕੀਟ 'ਚ ਕਦੋ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਆਪਣੀ ਰੈਨੋ ਲਾਈਨਅਪ ਨੂੰ 28 ਮਈ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਓਪੋ ਨੇ ਕੱਲ ਦਿੱਲੀ 'ਚ ਇਕ ਲਾਂਚ ਈਵੈਂਟ ਆਯੋਜਿਤ ਕੀਤਾ ਹੈ ਜਿਸ ਦੇ ਤਹਿਤ ਕੰਪਨੀ ਆਪਣੇ ਦੋ ਸਮਾਰਟਫੋਨ ਓਪੋ ਰੈਨੋ ਅਤੇ Oppo Reno 10x Zoom ਲਾਂਚ ਕਰਨ ਵਾਲੀ ਹੈ।