Oppo ਨੇ ਭਾਰਤ ’ਚ ਲਾਂਚ ਕੀਤਾ 108MP ਕੈਮਰੇ ਵਾਲਾ ਫੋਨ, ਜਾਣੋ ਕੀਮਤ ਤੇ ਫੀਚਰਜ਼

Friday, Feb 03, 2023 - 02:15 PM (IST)

Oppo ਨੇ ਭਾਰਤ ’ਚ ਲਾਂਚ ਕੀਤਾ 108MP ਕੈਮਰੇ ਵਾਲਾ ਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੀ ਨਵੀਂ ਸਮਾਰਟਫੋਨ ਸੀਰੀਜ਼ Oppo Reno 8 ਦਾ ਭਾਰਤ ’ਚ ਵਿਸਤਾਰ ਕਰ ਦਿੱਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਸੀਰੀਜ਼ ਤਹਿਤ ਇਕ ਹੋਰ ਨਵੇਂ ਫੋਨ Oppo Reno 8T 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਰੇਨੋ 8ਟੀ ਦੇ ਨਾਲ ਕੰਪਨੀ ਨੇ Enco Air 3 ਈਅਰਬਡਸ ਨੂੰ ਵੀ ਲਾਂਚ ਕੀਤਾ ਹੈ। ਨਵੇਂ ਫੋਨ ਦੇ ਨਾਲ ਕੰਪਨੀ ਨੇ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ। ਉੱਥੇ ਹੀ ਫੋਨ ’ਚ 4,800mAh ਦੀ ਬੈਟਰੀ ਅਤੇ ਕਰਵਡ ਡਿਸਪਲੇਅ ਮਿਲਦੀ ਹੈ। 

Oppo Reno 8T 5G ਦੀ ਕੀਮਤ

ਓਪੋ ਰੇਨੋ 8ਟੀ 5ਜੀ ਨੂੰ ਭਾਰਤ ’ਚ ਦੋ ਰੰਗਾਂ- ਸਨਰਾਈਜ਼ ਗੋਲਡ ਅਤੇ ਮਿਡਨਾਈਟ ਬਲੈਕ ’ਚ ਪੇਸ਼ ਕੀਤਾ ਗਿਆ ਹੈ। ਫੋਨ ਸਿੰਗਲ ਸਟੋਰੇਜ ਆਪਸ਼ਨ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਫੋਨ ਨੂੰ ਫਿਲਹਾਲ ਪ੍ਰੀ-ਆਰਡਰ ਲਈ ਉਪਲੱਬਧ ਕੀਤਾ ਗਿਆ ਹੈ। 

Oppo Reno 8T 5G ਦੇ ਫੀਚਰਜ਼

Oppo Reno 8T 5G ਨੂੰ ਐਂਡਰਾਇਡ 13 ਆਧਾਰਿਤ ColorOS 13 ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਕਰਵਡ ਐਮੋਲੇਡ ਡਿਸਪਲੇਅ ਦਾ ਸਪੋਰਟ ਮਿਲਦਾ ਹੈ। ਡਿਸਪਲੇਅ ਦੇ ਨਾਲ 1 ਬਿਲੀਅਮ ਕਲਰ ਅਤੇ 10 ਬਿਟ ਕਲਰ ਡੈਪਥ ਦਾ ਸਪੋਰਟ ਹੈ। ਫੋਨ ’ਚ ਆਕਟਾ ਕੋਰ 6nm ਸਨੈਪਡ੍ਰੈਗਨ 695 ਪ੍ਰੋਸੈਸਰ ਅਤੇ 8GB LPDDR4X ਰੈਮ ਅਤੇ Adreno 619 GPU ਦਾ ਸਪੋਰਟ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ ਪ੍ਰਾਈਮਰੀ ਕੈਮਰਾ ਸੈਂਸਰ 108 ਮੈਗਾਪਿਕਸਲ ਲੈੱਨਜ਼ ਦੇ ਨਾਲ ਆਉਂਦਾ ਹੈ। ਫੋਨ ’ਚ ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ ’ਚ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆਹੈ। ਫੋਨ ’ਚ 4800mAh ਦੀ ਬੈਟਰੀ ਅਤੇ 67 ਵਾਟ SuperVOOC ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।


author

Rakesh

Content Editor

Related News