Oppo Reno 7 ਸੀਰੀਜ਼ ’ਚ ਮਿਲੇਗੀ ਇਹ ਖ਼ਾਸ ਲਾਈਟ, ਜਾਣੋ ਕਿਵੇਂ ਕਰੇਗੀ ਕੰਮ
Monday, Jan 31, 2022 - 07:27 PM (IST)

ਗੈਜੇਟ ਡੈਸਕ– ਓਪੋ ਆਪਣੀ Reno 7 ਸੀਰੀਜ਼ ਦੇ ਸਮਾਰਟਫੋਨਾਂ ਨੂੰ ਭਾਰਤ ’ਚ 4 ਫਰਵਰੀ ਨੂੰ ਲਾਂਚ ਕਰਨ ਵਾਲੀ ਹੈ। ਇਨ੍ਹਾਂ ਫੋਨਾਂ ਨੂੰ ਤਿਆਰ ਕਰਨ ’ਚ ਕਾਫੀ ਕੰਮ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਡਿਜ਼ਾਇਨ ਅਤੇ ਫੀਚਰਜ਼ ਵੱਖ-ਵੱਖ ਰੱਖੇ ਗਏ ਹਨ। ਕਈ ਫੀਚਰਜ਼ ਤਾਂ ਇਨ੍ਹਾਂ ’ਚ ਪਹਿਲੀ ਵਾਰ ਵੇਖਣ ਨੂੰ ਮਿਲਣਗੇ।
Oppo Reno 7 ਸੀਰੀਜ਼ ਸਮਾਰਟਫੋਨਾਂ ’ਚ ਪਹਿਲੀ ਵਾਰ ਬ੍ਰੀਥਿੰਗ ਲਾਈਟ ਫੀਚਰ ਦਿੱਤਾ ਜਾਵੇਗਾ। ਇਹ ਲਾਈਟਿੰਗ ਕੈਮਰਾ ਸੈੱਟਅਪ ਦੇ ਚਾਰੇ ਪਾਸੇ ਲਗਾਈ ਗਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਲਾਈਟ ਕਾਰਨ ਹੀ ਜ਼ਿਆਦਾ ਗਾਹਕ ਇਸ ਫੋਨ ਵੱਲ ਆਕਰਸ਼ਿਤ ਹੋਣਗੇ। ਇਹ ਫੀਚਰ ਗੇਮਚੇਂਜਰ ਸਾਬਿਤ ਹੋ ਸਕਦਾ ਹੈ।
ਦੱਸ ਦੇਈਏ ਕਿ ਪਹਿਲਾਂ ਇਹ ਲਈਟ ਫੋਨਾਂ ਦੇ ਫਰੰਟ ’ਚ ਦਿੱਤੀ ਜਾਂਦੀ ਸੀ ਜੋ ਕਿ ਸੈਲਪੀ ਕੈਮਰੇ ਜਿੰਨੀ ਹੁੰਦੀ ਸੀ। ਇਸ ਲਾਈਟ ਦਾ ਮਕਸਦ ਹੈ ਕਿ ਰਾਤ ਦੇ ਸਮੇਂ ਫੋਨ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ। ਇਸਤੋਂ ਇਲਾਵਾ ਨੋਟੀਫਿਕੇਸ਼ਨ ਅਲਰਟ ਲਈ ਵੀ ਇਸਦੀ ਵਰਤੋਂ ਹੋ ਸਕਦੀ ਹੈ।