MS Dhoni ਦੇ ਫੈਂਸ ਲਈ Oppo ਲਿਆਈ Reno 4 Pro ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ

Sunday, Sep 20, 2020 - 09:34 PM (IST)

MS Dhoni ਦੇ ਫੈਂਸ ਲਈ Oppo ਲਿਆਈ Reno 4 Pro ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ

ਗੈਜੇਟ ਡੈਸਕ—ਓਪੋ ਨੇ MS Dhoni ਦੇ ਫੈਂਸ ਲਈ ਰੈਨੋ 4 ਪ੍ਰੋ ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ ਪੇਸ਼ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਬਲੂ ਕਲਰ ’ਚ ਲਿਆਂਦੇ ਗੋਏ ਓਪੋ ਰੈਨੋ 4ਪ੍ਰੋ ਗੈਲੇਕਟਿਕ ਫੋਨ ’ਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਦਸਤਖਤ ਹਨ। ਇਸ ਨੂੰ 8ਜੀ.ਬੀ. ਰੈਮ ਅਤੇ 128ਜੀ.ਬੀ. ਦੀ ਇਨਬਿਲਟ ਸਟੋਰੇਜ਼ ਨਾਲ ਲਿਆਂਦਾ ਗਿਆ ਹੈ।

ਓਪੋ ਰੈਨੋ 4ਪ੍ਰੋ ਦੀ ਕੀਮਤ ਤੇ ਉਪਲੱਬਧਤਾ
ਐੱਮ.ਐੱਸ. ਧੋਨੀ ਦੇ ਫੈਂਸ ਲਈ ਇਸ ਫੋਨ ਦੇ ਰਿਟੇਲ ਬਾਕਸ ਨੂੰ ਰੀਡਿਜ਼ਾਈਨ ਕੀਤਾ ਗਿਆ ਹੈ। ਓਪੋ ਦੇ ਇਸ ਸਮਾਰਟਫੋਨ ਦੀ ਕੀਮਤ 34,990 ਰੁਪਏ ਹੈ। ਡਿਵਾਈਸ ਦੇ ਰੀਅਰ ’ਤੇ ਐੱਮ.ਐੱਸ. ਧੋਨੀ ਦੇ ਆਟੋਗ੍ਰਾਫ ਨਾਲ MS Dhoni ਲਿਖਿਆ ਹੋਇਆ ਹੈ। ਗਾਹਕ ਇਸ ਨੂੰ 24 ਸਤੰਬਰ ਤੋਂ ਖਰੀਦ ਸਕਣਗੇ।

ਸਪੈਸੀਫਿਕੇਸ਼ਨਸ

ਡਿਸਪਲੇਅ 6.5 ਇੰਚ (1080x2400 ਪਿਕਸਲ) ਫੁੱਲ ਐੱਚ.ਡੀ.+
ਪ੍ਰੋਸੈਸਰ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 720ਜੀ
ਰੈਮ 8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ’ਤੇ ਆਧਾਰਿਤ ਕਲਰ ਓ.ਐੱਸ. 7.2
ਕਵਾਡ ਰੀਅਰ ਕੈਮਰਾ ਸੈਟਅਪ 48MP(ਪ੍ਰਾਈਮਰੀ ਸੈਂਸਰ)+8MP (ਅਲਟਰਾ-ਵਾਇਡ)+ 2MP(ਮੈਕ੍ਰੋ)+ 2MP (ਮੋਨੋਕ੍ਰੋਮ ਸੈਂਸਰ)
ਖਾਸ ਫੀਚਰਜ਼ 65ਵਾਟ ਸੁਪਰ ਵੂਕ 2.0 ਫਾਸਟ ਚਾਰਜਿੰਗ
ਬੈਟਰੀ 4,000 mAh
ਕੁਨਕੈਟੀਵਿਟੀ 4G LTE, Wi-Fi, ਬਲੂਟੁੱਥ, ਮਾਈਕ੍ਰੋ ਯੂ.ਐੱਸ. ਪੋਰਟ

 


author

Karan Kumar

Content Editor

Related News