Oppo Reno 4 ''ਚ ਮਿਲੇਗੀ ਸਭ ਤੋਂ ਤੇਜ਼ ਚਾਰਜਿੰਗ ਤਕਨੀਕ, ਮਿੰਟਾਂ ''ਚ ਚਾਰਜ ਹੋਵੇਗੀ ਬੈਟਰੀ

05/29/2020 6:06:20 PM

ਗੈਜੇਟ ਡੈਸਕ— ਸਮਾਰਟਫੋਨ ਕੰਪਨੀ ਓਪੋ ਵਲੋਂ ਹੁਣ ਤਕ ਰੇਨੋ 4 ਸੀਰੀਜ਼ ਦੀ ਲਾਂਚ ਤਾਰੀਕ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਕਈ ਲੀਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। TENAA ਦੀ ਲਿਸਟਿੰਗ ਨਾਲ ਇਸ ਸੀਰੀਜ਼ ਦੇ ਡਿਵਾਈਸਿਜ਼ ਓਪੋ ਰੇਨੋ 4 ਅਤੇ ਓਪੋ ਰੇਨੋ 4 ਪ੍ਰੋ ਦੇ ਫੀਚਰਜ਼ ਵੀ ਸਾਹਮਣੇ ਆ ਗਏ ਹਨ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਡਿਵਾਈਸਿਜ਼ 'ਚ 65 ਵਾਟ ਚਾਰਜਿੰਗ ਤਕਨੀਕ ਦੇਖਣ ਨੂੰ ਮਿਲੇਗੀ ਅਤੇ ਹੁਣ ਕੰਪਨੀ ਵਲੋਂ ਵੀਬੋ 'ਤੇ ਪੁਸ਼ਟੀ ਕੀਤੀ ਗਈ ਹੈ ਕਿ ਇਨ੍ਹਾਂ ਡਿਵਾਈਸਿਜ਼ 'ਚ ਤੇਜ਼ ਚਾਰਜਿੰਗ ਤਕਨੀਕ ਦਿੱਤੀ ਜਾਵੇਗੀ। 

ਸਭ ਤੋਂ ਤੇਜ਼ ਚਾਰਜਿੰਗ ਤਕਨੀਕ 65 ਵਾਟ ਸੁਪਰ ਵੂਕ 2.0 ਓਪੋ ਵਲੋਂ ਹੁਣ ਤਕ ਸਿਰਫ ਫਲੈਗਸ਼ਿੱਪ ਡਿਵਾਈਸਿਜ਼ ਜਿਵੇਂ ਓਪੋ ਰੇਨੋ ਏਸ, ਫਾਇੰਡ ਐਕਸ 2 ਸੀਰੀਜ਼ ਅਤੇ ਓਪੋ ਏਸ 2 'ਚ ਹੀ ਦੇਖਣ ਨੂੰ ਮਿਲੀ ਹੈ। ਇਸ ਤਰ੍ਹਾਂ ਓਪੋ ਰੇਨੋ 4 ਅਤੇ ਓਪੋ ਰੇਨੋ 4 ਪ੍ਰੋ ਪਹਿਲਾਂ ਨਾਨ-ਫਲੈਗਸ਼ਿੱਪ ਪ੍ਰੋਸੈਸਰ ਵਾਲੇ ਡਿਵਾਈਸ ਹੋਣਗੇ ਜਿਨ੍ਹਾਂ 'ਚ ਦੁਨੀਆ ਦੀ ਸਭ ਤੋਂ ਤੇਜ਼ ਚਾਰਜਿੰਗ ਤਕਨੀਕ ਹੋਵੇਗੀ। ਦੋਵਾਂ ਹੀ ਫੋਨਜ਼ 'ਚ ਕੰਪਨੀ 4,000 ਐੱਮ.ਏ.ਐੱਚ. ਦੀ ਬੈਟਰੀ ਦੇ ਸਕਦੀ ਹੈ।


Rakesh

Content Editor

Related News