44MP ਸੈਲਫੀ ਕੈਮਰੇ ਵਾਲਾ Oppo Reno 3 Pro ਭਾਰਤ ’ਚ ਲਾਂਚ, ਜਾਣੋ ਕੀਮਤ

03/02/2020 2:33:18 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣਾ ਨਵਾਂ ਸਮਾਰਟਫੋਨ Oppo Reno 3 Pro ਭਾਰਤ ’ਚ ਲਾਂਚ ਕਰ ਦਿੱਤਾ ਹੈ। ਰੇਨੋ ਸੀਰੀਜ਼ ਦੇ ਇਸ ਨਵੇਂ ਸਮਾਰਟਫੋਨ ਦਾ ਸਭ ਤੋਂ ਖਾਸ ਫੀਚਰ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਮਿਲਣ ਵਾਲਾ 44 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 44 ਮੈਗਾਪਿਕਸਲ ਸੈਲਪੀ ਕੈਮਰੇ ਵਾਲਾ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ। ਸੈਲਫੀ ਲਈ 44 ਮੈਗਾਪਿਕਸਲ ਸੈਂਸਰ ਤੋਂ ਇਲਾਵਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਫੋਨ ’ਚ ਦਿੱਤਾ ਗਿਆ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਪ੍ਰੀਮੀਅਮ ਕੈਟਾਗਿਰੀ ’ਚ ਲਾਂਚ ਕੀਤਾ ਹੈ ਅਤੇ ਖਾਸ ਇਨੋਵੇਸ਼ੰਸ ਦੇ ਨਾਲ ਇਸ ਮਾਡਲ ਨੂੰ ਲੈ ਕੇ ਆਈ ਹੈ। 

PunjabKesari

ਇੰਨੀ ਹੈ ਕੀਮਤ
ਓਪੋ ਨੇ ਇਸ ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,990 ਰੁਪਏ ਰੱਖੀ ਹੈ। ਇਸ ਤੋਂ ਇਲਾਵਾ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 32,990 ਰੁਪਏ ਰੱਖੀ ਗਈ ਹੈ। ਫੋਨ ਨੂੰ ਐਮਾਜ਼ੋਨ ਅਤੇ ਫਲਿਪਕਾਰਟ ਤੋਂ ਇਲਾਵਾ ਆਫਲਾਈਨ ਸਟੋਰਾਂ ਤੋਂ ਵੀ ਖਰੀਦਿਆ ਜਾ ਸਕੇਗਾ। ਭਾਰਤ ’ਚ ਇਸ ਡਿਵਾਈਸ ਨੂੰ ਆਰੋਰਲ ਬਲਿਊ, ਮਿਡਨਾਈਟ ਬਲੈਕ ਅਤੇ ਸਕਾਈ ਵਾਈਟ ਕਲਰ ਆਪਸ਼ੰਸ ’ਚ ਉਤਾਰਿਆ ਗਿਆ ਹੈ। ਫੋਨ ਦੀ ਸੇਲ 6 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। 

PunjabKesari
 
ਫੀਚਰਜ਼
ਓਪੋ ਦੇ ਨਵੇਂ ਫੋਨ ’ਚ 6.4 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਡਿਊਲ ਹੋਲ-ਪੰਚ ਸੈਲਫੀ ਕੈਮਰਾ ਸੈੱਟਅਪ ਡਿਸਪਲੇਅ ਦੇ ਟਾਪ-ਲੈਫਟ ’ਚ ਦਿੱਤਾ ਗਿਆ ਹੈ। ਬੈਕ ਪੈਨਲ ’ਤੇ ਮਿਲਣ ਵਾਲਾ ਕਵਾਡ ਰੀਅਰ ਕੈਮਰਾ ਮਡਿਊਲ ਵੀ ਅਪਰ ਲੈਫਟ ਕਾਰਨਰ ’ਚ ਦਿੱਤਾ ਗਿਆ ਹੈ ਅਤੇ ਸੈਂਸਰ ਵਰਟਿਕਲ ਦਿੱਤੇ ਗਏ ਹਨ। ਨਾਲ ਹੀ ਇਸ ਦੇ ਕੈਮਰੇ ’ਚ ਵੀਡੀਓ ਬੋਕੇਹ ਮੋਡ ਵੀ ਦਿੱਤਾ ਗਿਆ ਹੈ, ਜੋ ਵੀਡੀਓ ’ਚ ਵੀ ਬੈਕਗ੍ਰਾਊਂਡ ਬਲੱਰ ਕਰ ਦਿੰਦਾ ਹੈ। ਇਸ ਵਿਚ ਅਲਟਰਾ ਸਟੇਡੀ ਵੀਡੀਓ 2.0 ਫੀਚਰ ਦਿੱਤਾ ਗਿਆ ਹੈ, ਜਿਸ ਵਿਚ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦੀ ਮਦਦ ਨਾਲ ਸਟੇਬਲ ਵੀਡੀਓ ਸ਼ੂਟ ਕੀਤੀ ਜਾ ਸਕੇਗੀ। ਫੋਨ ਮੀਡੀਆਟੈੱਕ ਹੇਲੀਓ ਪੀ95 ਪ੍ਰੋਸੈਸਰ ਨਾਲ ਲੈਸ ਹੈ, ਜਿਸ ਨੂੰ 2.2 ਗੀਗਾਹਰਟਜ਼ ’ਤੇ ਕਲਾਕ ਕੀਤਾ ਗਿਆ ਹੈ ਅਤੇ ਇਸ ਵਿਚ ਏ.ਪੀ.ਯੂ. 2.0 ਬਿਹਤਰ ਫੋਟੋਗ੍ਰਾਫੀ ਲਈ ਮਿਲਦਾ ਹੈ। ਫੋਨ ’ਚ ਡਾਰਕ ਮੋਜ, ਮਲਟੀ ਯੂਜ਼ਰ ਮੋਡ ਅਤੇ ਥ੍ਰੀ ਫਿੰਗਰ ਸਕਰੀਨਸ਼ਾਟਸ ਫੀਚਰ ਵੀ ਦਿੱਤੇ ਗਏ ਹਨ। 

PunjabKesari

ਡਿਵਾਈਸ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੈਮਰਾ ਸੈੱਟਅਪ ’ਚ 64 ਮੈਗਾਪਿਕਸਲ ਦੇ ਮੇਨ ਸੈਂਸਰ ਤੋਂ ਇਲਾਵਾ 13 ਮੈਗਾਪਿਸਲ ਦਾ ਟੈਲੀਫੋਟੋ ਸ਼ੂਟਰ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਅਤੇ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸ਼ੂਟਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 5x ਹਾਈਬ੍ਰਿਡ ਜ਼ੂਮ ਅਤੇ 20x ਡਿਜੀਟਲ ਜ਼ੂਮ ਨੂੰ ਸੁਪੋਰਟ ਕਰਦਾ ਹੈ। ਸੈਲਫੀ ਲਈ 44 ਮੈਗਾਪਿਕਸਲ ਦੇ ਮੇਨ ਸੈਂਸਰ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਫੋਨ ’ਚ ਮਿਲੇਗਾ। ਨਾਲ ਹੀ ਇਹ ਸਮਾਰਟਫੋਨ ‘ਅਲਟਰਾ ਨਾੀਟ ਸੈਲਫੀ ਮੋਡ’ ਵੀ ਆਫਰ ਕੇਰਗਾ, ਜਿਸ ਦੀ ਮਦਦ ਨਾਲ ਘੱਟ ਰੋਸ਼ਨੀ ’ਚ ਮਲਟੀਪਲ ਸ਼ਾਟਸ ਲੈ ਕੇ ਬਿਹਤਰ ਫੋਟੋ ਕਲਿੱਕ ਕੀਤੀ ਜਾ ਸਕੇਗੀ। Oppo Reno 3 Pro ’ਚ 30 ਵਾਟ ਸੁਪਰ ਵੂਕ ਫਾਸਟ ਚਾਰਜਰ ਸੁਪੋਰਟ ਦੇ ਨਾਲ 4025mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਦਦ ਨਾਲ 20 ਮਿੰਟ ’ਚ 50 ਫੀਸਦੀ ਬੈਟਰੀ ਚਾਰਜ ਕੀਤੀ ਜਾ ਸਕੇਗੀ। 


Related News