Oppo Reno 3 Pro ਦੀ ਕੀਮਤ ’ਚ ਹੋਈ ਭਾਰੀ ਕਟੌਤੀ, ਇੰਨਾ ਸਸਤਾ ਹੋਇਆ ਫੋਨ

Thursday, Aug 13, 2020 - 02:14 PM (IST)

Oppo Reno 3 Pro ਦੀ ਕੀਮਤ ’ਚ ਹੋਈ ਭਾਰੀ ਕਟੌਤੀ, ਇੰਨਾ ਸਸਤਾ ਹੋਇਆ ਫੋਨ

ਗੈਜੇਟ ਡੈਸਕ– ਓਪੋ ਰੇਨੋ 3 ਪ੍ਰੋ ਸਮਾਰਟਫੋਨ ਦੀ ਕੀਮਤ ’ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਇਸ ਵਾਰ ਫੋਨ ਦੇ ਦੋਵਾਂ ਮਾਡਲਾਂ ਦੀ ਕੀਮਤ ਸਸਤੀ ਹੋਈ ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਦਕਿ ਫੋਨ ਦਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 3,000 ਰੁਪਏ ਸਸਤਾ ਹੋਇਆ ਹੈ। ਓਪੋ ਰੇਨੋ 3 ਪ੍ਰੋ ਸਮਾਰਟਫੋਨ ਭਾਰਤ ’ਚ ਮਾਰਚ ’ਚ ਲਾਂਚ ਕੀਤਾ ਗਿਆ ਸੀ। ਲਾਂਚਿੰਗ ਦੇ ਸਮੇਂ ਇਸ ਦੇ 128 ਜੀ.ਬੀ. ਮਾਡਲ ਦੀ ਕੀਮਤ 29,999 ਰੁਪਏ ਸੀ ਅਤੇ 256 ਜੀ.ਬੀ. ਵਾਲੇ ਮਾਡਲ ਦੀ ਕੀਮਤ 32,990 ਰੁਪਏ ਸੀ। ਹਾਲਾਂਕਿ, ਲਾਂਚ ਤੋਂ ਬਾਅਦ ਅਪ੍ਰੈਲ ’ਚ ਸਮਾਰਟਫੋਨ ’ਤੇ ਵਧੇ ਜੀ.ਐੱਸ.ਟੀ. ਤੋਂ ਬਾਅਦ ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ ’ਚ ਵਾਧਾ ਕਰਕ ਦਿੱਤਾ ਗਿਆ ਸੀ। 

Oppo Reno 3 Pro ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਤੋਂ ਘੱਟ ਕੇ ਹੁਣ 27,990 ਰੁਪਏ ਹੋ ਗਈ ਹੈ। ਉਥੇ ਹੀ ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 32,990 ਰੁਪਏ ਤੋਂ  ਘੱਟ ਕੇ 29,990 ਰੁਪਏ ਹੋ ਗਈ ਹੈ। 


author

Rakesh

Content Editor

Related News