Oppo R11 ਤੇ R11 Plus ਦੀ ਕੀਮਤ ਦਾ ਹੋਇਆ ਖੁਲਾਸਾ
Wednesday, Jun 14, 2017 - 12:50 PM (IST)
ਜਲੰਧਰ- ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਓਪੋ ਨੇ ਹਾਲਹੀ 'ਚ ਆਪਣੇ ਆਰ 11 ਅਤੇ ਆਰ 11 ਪਲੱਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਲਾਂਚ ਦੌਰਾਨ ਕੰਪਨੀ ਨੇ ਇਨ੍ਹਾਂ ਦੋਵਾਂ ਫੋਨਜ਼ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਉਥੇ ਹੀ ਹੁਣ ਕੰਪਨੀ ਨੇ ਲਾਂਚ ਤੋਂ ਬਾਅਦ ਇਨ੍ਹਾਂ ਫੋਨਜ਼ ਦੀ ਕੀਮਤ ਦਾ ਖੁਲਾਸਾ ਇਕ ਸਪੈਸ਼ਲ ਮਿਊਜ਼ਿਕਲ ਈਵੈਂਟ 'ਚ ਕੀਤਾ ਹੈ। ਦੋਵੇਂ ਸਮਾਰਟਫੋਨ ਮਿਡ-ਰੇਂਜ ਡਿਵਾਈਸ ਹਨ ਅਤੇ ਫਿਲਹਾਲ ਚੀਨ 'ਚ ਹੀ ਵਿਕਰੀ ਲਈ ਉਪਲੱਬਧ ਰਹਿਣਗੇ। ਗਲੋਬਲੀ ਇਨ੍ਹਾਂ ਫੋਨਜ਼ ਨੂੰ ਕਦੋਂ ਉਪਲੱਬਧ ਕਰਵਾਇਆ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੰਪਨੀ ਨੇ ਫੋਨਜ਼ ਦੀ ਕੀਮਤ ਦੇ ਨਾਲ ਹੀ ਓਪੋ ਆਰ 11 ਦੇ ਸਪੈਸ਼ਲ ਹੀਟ ਰੈੱਡ ਵਰਜ਼ਨ ਦਾ ਵੀ ਐਲਾਨ ਕੀਤਾ ਹੈ।
ਇਨ੍ਹਾਂ ਫੋਨਜ਼ ਦੀ ਕੀਮਤ ਦੀ ਗੱਲ ਕਰੀਏ ਤਾਂ ਓਪੋ ਆਰ 11 ਦੀ ਕੀਮਤ RMB 2,999 (ਕਰੀਬ 28,500 ਰੁਪਏ) ਅਤੇ ਓਪੋ ਆਰ 11 ਪਲੱਸ ਦੀ ਕੀਮਤ RMB 3,699 (ਕਰੀਬ 35,201 ਰੁਪਏ) ਰੱਖੀ ਗਈ ਹੈ। ਇਸ ਤੋਂ ਇਲਾਵਾ ਓਪੋ ਆਰ 11 ਦੇ ਸਪੈਸ਼ਲ ਹੀਟ ਰੈੱਡ ਕਲਰ ਵੇਰੀਅੰਟ ਦੀ ਕੀਮਤ RMB 3,199 (ਕਰੀਬ 32,300 ਰੁਪਏ) ਹੈ। ਤਿੰਨਾਂ ਫੋਨਜ਼ ਨੂੰ ਚੀਨ 'ਚ 16 ਜੂਨ ਤੋਂ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ ਜੋ ਕਿ ਈ-ਕਾਮਰਸ ਪੋਰਟਲਸ ਅਤੇ ਰਿਟੇਲ ਸਟੋਰਾਂ 'ਤੇ ਉਪਲੱਬਧ ਹੋਣਗੇ।
