ਓਪੋ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

12/27/2019 2:23:19 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੀ ਘਰੇਲੂ ਮਾਰਕੀਟ 'ਚ ਦੋ ਨਵੇਂ ਸਮਾਰਟਫੋਨਸ Oppo Reno 3 ਅਤੇ Oppo Reno 3 Pro ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਸਮਾਰਟਫੋਨ ਡਿਊਲ ਮੋਡ 5ਜੀ ਸਪੋਰਟ ਨਾਲ ਆਉਂਦੇ ਹਨ। ਓਪੋ ਰੈਨੋ 3 MediaTek Dimensity 1000L 5G ਪ੍ਰੋਸੈਸਰ ਨਾਲ ਆਉਣ ਵਾਲਾ ਪਹਿਲਾਂ ਸਮਾਰਟਫੋਨ ਹੈ। ਓਪੋ ਰੈਨੋ 3 ਪ੍ਰੋ ਸਨੈਪਡਰੈਗਨ 765ਜੀ ਪ੍ਰੋਸੈਸਰ ਨਾਲ ਲੈੱਸ ਹੈ। ਚੀਨ 'ਚ ਆਯੋਜਿਤ ਕੀਤੇ ਗਏ ਇਸ ਲਾਂਚਿੰਗ ਈਵੈਂਟ 'ਚ ਕੰਪਨੀ ਨੇ ਵਾਇਰਲੈੱਸ ਈਅਰਬਡਸ ਵੀ ਲਾਂਚ ਕੀਤੇ।

ਓਪੋ ਰੈਨੋ 3 ਦੀ ਕੀਮਤ ਅਤੇ ਉਪਲੱਬਧਤਾ
ਓਪੋ ਰੈਨੋ 3 ਦੀ ਚੀਨ 'ਚ ਸ਼ੁਰੂਆਤੀ ਕੀਮਤ CNY 3,399 ਲਗਭਗ 34,000 ਰੁਪਏ ਹੈ। ਚੀਨ 'ਚ ਇਸ ਫੋਨ ਦੀ ਸੇਲ 31 ਦਸੰਬਰ ਤੋਂ ਸ਼ੁਰੂ ਹੋਵੇਗੀ। ਇਹ ਫੋਨ ਮਿਸਟੀ ਵ੍ਹਾਈਟ, ਮੂਨ ਨਾਈਟ ਬਲੈਕ, ਸਨਰਾਈਜ਼ ਇੰਪ੍ਰੈਸ਼ਨ ਅਤੇ ਬਲੂ ਸਟਾਰੀ ਨਾਈਟ ਕਲਰ ਆਪਸ਼ਨ 'ਚ ਉਪਲੱਬਧ ਹੈ।

PunjabKesari

ਓਪੋ ਰੈਨੋ 3 ਪ੍ਰੋ ਦੀ ਕੀਮਤ ਅਤੇ ਉਪਲੱਬਧਤਾ
ਇਸ ਫੋਨ ਦੀ ਸ਼ੁਰੂਆਤੀ ਕੀਮਤ ਚੀਨ 'ਚ  CNY 3,999 ਭਾਵ ਲਗਭਗ 40,000 ਰੁਪਏ ਹੈ। ਇਸ ਫੋਨ ਦੀ ਸੇਲ ਵੀ 31 ਦਸੰਬਰ ਤੋਂ ਸ਼ੁਰੂ ਹੋਵੇਗੀ। ਇਹ ਫੋਨ ਵੀ ਮਿਸਟੀ ਵ੍ਹਾਈਟ, ਮੂਨ ਨਾਈਟ ਬਲੈਕ, ਸਨਰਾਈਜ਼ ਇੰਪ੍ਰੇਸ਼ਨ ਅਤੇ ਬਲੂ ਸਟਾਰੀ ਨਾਈਟ ਕਲਰ ਆਪਸ਼ਨਸ 'ਚ ਉਪਲੱਬਧ ਹਨ।

PunjabKesari

ਓਪੋ ਰੈਨੋ 3 ਦੇ ਸਪੈਸੀਫਿਕੇਸ਼ਨਸ
ਓਪੋ ਦਾ ਇਹ ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਰਨ ਕਰਦਾ ਹੈ। ਫੋਨ 'ਚ 6.5 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ 1080 x 2400p ਰੈਜੋਲਿਉਸ਼ਨ ਨਾਲ ਆਉਂਦਾ ਹੈ। ਫੋਨ 'ਚ Qualcomm Snapdragon 765G ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 12 ਜੀ.ਬੀ. ਤਕ ਦੀ ਰੈਮ ਦਿੱਤੀ ਗਈ ਹੈ। ਫੋਨ ਦੇ ਰੀਅਰ 'ਚ 4 ਕੈਮਰੇ ਮੌਜੂਦ ਹਨ ਜਿਸ 'ਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,025 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ VOOC ਫਲੈਸ਼ ਚਾਰਜ 4.0 ਨਾਲ ਆਉਂਦੀ ਹੈ।

PunjabKesari

ਓਪੋ ਰੈਨੋ 3 ਦੇ ਸਪੈਸੀਫਿਕੇਸ਼ਨਸ
ਇਸ ਫੋਨ 'ਚ 6.4 ਇੰਚ TUV Rheinland ਸਟਰੀਫਾਈਡ ਡਿਸਪਲੇਅ ਮੌਜੂਦ ਹੈ। ਇਹ ਫੋਨ MediaTek Dimensity 1000L 5G ਚਿਪਸੈੱਟ ਵਾਲਾ ਪਹਿਲਾਂ ਫੋਨ ਹੈ। 12ਜੀ.ਬੀ. ਤਕ ਰੈਮ ਨਾਲ ਆਉਣ ਵਾਲੇ ਇਸ ਫੋਨ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,025 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari


Karan Kumar

Content Editor

Related News