Oppo ਨੇ ਪਾਪ-ਅਪ ਕੈਮਰੇ ਨਾਲ ਲਾਂਚ ਕੀਤਾ ਪਹਿਲਾ ਸਮਾਰਟ ਟੀਵੀ, ਜਾਣੋ ਕੀਮਤ

10/20/2020 2:28:02 PM

ਗੈਜੇਟ ਡੈਸਕ– ਕਾਫੀ ਸਮੇਂ ਤੋਂ ਚਰਚਾ ਸੀ ਕਿ ਓਪੋ ਜਲਦ ਹੀ ਸਮਾਰਟ ਟੀਵੀ ਬਾਜ਼ਾਰ ’ਚ ਐਂਟਰੀ ਕਰਨ ਵਾਲੀ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਕੰਪਨੀ ਨੇ ਆਪਣਾ ਸਮਾਰਟ ਟੀਵੀ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਸਮਾਰਟ ਟੀਵੀ ਸੈਗਮੈਂਟ ’ਚ ਐਂਟਰੀ ਕਰਦੇ ਹੋਏ ਕੰਪਨੀ ਇਕੱਠੋ ਦੋ ਸਮਾਰਟ ਟੀਵੀ OPPO TV S1 ਅਤੇ OPPO TV R1 ਲੈ ਕੇ ਆਈ ਹੈ। ਫਿਲਹਾਲ ਇਨ੍ਹਾਂ ਨੂੰ ਚੀਨ ’ਚ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ OPPO TV S1 ਅਤੇ OPPO TV R1 ਦੇ ਖ਼ਾਸ ਫੀਚਰਜ਼ ਅਤੇ ਕੀਮਤ।

OPPO TV S1 ਅਤੇ OPPO TV R1 ਦੀ ਕੀਮਤ
ਓਪੋ ਸਮਾਰਟ ਟੀਵੀ S1 ਨੂੰ ਚੀਨ ’ਚ 7,999 ਯੁਆਨ (ਕਰੀਬ 87,800 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਉਥੇ ਹੀ ਓਪੋ ਸਮਾਰਟ ਟੀਵੀ R1 ਦੋ ਵੱਖ-ਵੱਖ ਮਾਡਲਾਂ ’ਚ ਉਪਲੱਬਧ ਹੋਵੇਗਾ। ਇਸ ਸਮਾਰਟ ਟੀਵੀ ਦੇ 55 ਇੰਚ ਵਾਲੇ ਮਾਡਲ ਦੀ ਕੀਮਤ 3,299 ਯੁਆਨ (ਕਰੀਬ 36,200 ਰੁਪਏ) ਹੈ। ਜਦਕਿ 65 ਇੰਚ ਵਾਲੇ ਮਾਡਲ ਨੂੰ 4,299 ਯੁਆਨ (ਕਰੀਬ 47,200 ਰੁਪਏ) ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਇਹ ਦੋਵੇਂ ਸਮਾਰਟ ਟੀਵੀ ਲਾਂਚ ਦੇ ਨਾਲ ਹੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਕਰੀ ਲਈ ਉਪਲੱਬਧ ਹੋ ਗਏ ਹਨ। 

PunjabKesari

OPPO TV S1 ਦੀਆਂ ਖੂਬੀਆਂ
65 ਇੰਚ ਸਕਰੀਨ ਵਾਲਾ ਓਪੋ ਟੀਵੀ ਐੱਸ1 ਮਾਡਲ QLED ਪੈਨਲ ਨਾਲ ਹੀ 4ਕੇ ਰੈਜ਼ੋਲਿਊਸ਼ਨ (3840x2160 ਪਿਕਸਲ) ਨਾਲ ਲੈਸ ਹੈ, ਜਿਸ ਵਿਚ ਮੈਕਸੀਮਮ ਬ੍ਰਾਈਟਨੈੱਸ 15090 ਨਿਟਸ ਹੈ। ਇਸ ਟੀਵੀ ਦਾ ਰਿਫ੍ਰੈਸ਼ ਰੇਟ 120 ਹਰਟਜ਼ ਹੈ। ਓਪੋ ਦਾ ਇਹ ਫਲੈਗਸ਼ਿਪ ਟੀਵੀ ਮੀਡੀਆਟੈੱਕ MT9950 ਚਿਪਸੈੱਟ ਨਾਲ ਲੈਸ ਹੈ। ਜਿਸ ਵਿਚ 8.5 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ। ਇਹ ਟੀਵੀ ਕਲਰ ਓ.ਐੱਸ. ਆਪਰੇਟਿੰਗ ਸਿਸਟਮ ਨਾਲ ਲੈਸ ਹੈ ਜੋ ਕਿ ਕਈ ਚੀਨੀ ਸਟਰੀਮਿੰਗ ਪਲੇਟਫਾਰਮਾਂ ਨੂੰ ਸੁਪੋਰਟ ਕਰਦਾ ਹੈ। 

PunjabKesari

ਬਿਹਤਰੀਨ ਸਾਊਂਡ ਕੁਆਲਿਟੀ ਅਤੇ ਪਾਪਅਪ ਕੈਮਰਾ
ਓਪੋ ਦੇ ਇਸ ਟੀਵੀ ’ਚ Dynaudio ਦੇ 85 ਵਾਟ ਦੇ 18 ਸਪੀਕਰ ਲਗਾਏ ਹਨ, ਜਿਸ ਵਿਚ ਕੰਪਨੀ ਬਿਹਤਰੀਨ ਸਾਊਂਡ ਕੁਆਲਿਟੀ ਦਾ ਦਾਅਵਾ ਕਰਦੀ ਹੈ। ਓਪੋ ਟੀਵੀ ਐੱਸ1 ’ਚ ਪਾਪਅਪ ਕੈਮਰਾ ਹੈ, ਜਿਸ ਰਾਹੀਂ ਵੀਡੀਓ ਕਾਲਿੰਗ ਕੀਤੀ ਜਾ ਸਕਦੀ ਹੈ। ਨਾਲ ਹੀ ਵੌਇਸ ਅਸਿਸਟੈਂਟ ਅਤੇ ਪਾਰ-ਫੀਲਡ ਮਾਈਕ੍ਰੋਫੋਨ ਵਰਗੇ ਫੀਚਰਜ਼ ਵੀ ਹਨ। ਓਪੋ ਦੇ ਇਸ ਜ਼ਬਰਦਸਤ ਟੀਵੀ ਦੀਆਂ ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ HDMI 2.1, WiFi 6, NFC, Dolby Vision, Dolby Atmos ਦੇ ਨਾਲ ਹੀ 8K video playback ਸੁਪੋਰਟ ਵੀ ਹੈ। 

OPPO TV R1 ਦੀਆਂ ਖੂਬੀਆਂ
ਓਪੋ ਨੇ R1 ਟੀਵੀ ਸੀਰੀਜ਼ ਦੇ ਦੋ ਮਾਡਲ ਲਾਂਚ ਕੀਤੇ ਹਨ, ਜੋ ਕਿ 55 ਇੰਚ ਅਤੇ 65 ਇੰਚ ਦੇ ਹਨ। MediaTek MTK9652 ਚਿਪਸੈੱਟ ਵਾਲੇ ਇਨ੍ਹਾਂ ਦੋਵਾਂ ਟੀਵੀਆਂ ’ਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਹੈ। ਓਪੋ ਦੇ ਇਹ ਦੋਵੇਂ ਟੀਵੀ 8ਕੇ ਵੀਡੀਓ ਪਲੇਅਬੈਕ ਨੂੰ ਸੁਪੋਰਟ ਕਰਦੇ ਹਨ। ਓਪੋ ਟੀਵੀ ਆਰ1 4ਕੇ ਐੱਲ.ਸੀ.ਡੀ. ਪੈਨਲ ਅਤੇ ਐੱਲ.ਈ.ਡੀ. ਬੈਕਲਾਈਟ ਨਾਲ ਆਉਂਦਾ ਹੈ, ਜਿਨ੍ਹਾਂ ਦਾ ਬਾਡੀ ਅਤੇ ਸਕਰੀਨ ਰੇਸ਼ੀਓ 96 ਫੀਸਦੀ ਹੈ ਅਤੇ ਇਹ 93 ਫੀਸਦੀ DCI PC Color Gamut ਕਵਰ ਕਰਦਾ ਹੈ। 

ਓਪੋ ਦੇ ਇਨ੍ਹਆੰ ਦੋਵਾਂ ਸਮਾਰਟ ਟੀਵੀਆਂ ਦੇ ਬਾਕੀ ਫੀਚਰਜ਼ ’ਚ HDMI 2.1, WiFi 6, Dolby Audio, NFC, ਪਾਪਅਪ ਕੈਮਰਾ ਸਮੇਤ ਹੋਰ ਖੂਬੀਆਂ ਹਨ। ਓਪੋ ਟੀਵੀ ਆਰ1 ਦੇ ਇਨ੍ਹਾਂ ਟੀਵੀਆਂ ’ਚ ਕਲਰ ਓ.ਐੱਸ. ਆਪਰੇਟਿੰਗ ਸਿਸਟਮ ਹੈ। ਨਾਲ ਹੀ ਇਨ੍ਹਾਂ ’ਚ 20 ਵਾਟ ਦੇ ਸਪੀਕਰ ਲੱਗੇ ਹਨ। 


Rakesh

Content Editor

Related News