OPPO Find X2 ਸੀਰੀਜ਼ ਲਈ ਰੋਲ ਆਊਟ ਹੋਇਆ Android 11 Beta ''ਤੇ ਆਧਾਰਿਤ ColorOS

Wednesday, Jun 24, 2020 - 12:25 AM (IST)

OPPO Find X2 ਸੀਰੀਜ਼ ਲਈ ਰੋਲ ਆਊਟ ਹੋਇਆ Android 11 Beta ''ਤੇ ਆਧਾਰਿਤ ColorOS

ਗੈਜੇਟ ਡੈਸਕ—ਓਪੋ ਫਾਇੰਡ ਐਸਕ2 ਸੀਰੀਜ਼ ਨੂੰ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। 120Hz ਰਿਫ੍ਰੇਸ਼ ਰੇਟ ਵਾਲੇ ਡਿਸਪਲੇਅ ਫੀਚਰ ਨਾਲ ਆਉਣ ਵਾਲੇ ਇਸ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ ਲਈ ਐਂਡ੍ਰਾਇਡ 11 ਬੀਟਾ ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਹਾਲ ਹੀ 'ਚ ਆਪਣੀ ਐਂਡ੍ਰਾਇਡ 11 ਬੀਟਾ ਨੂੰ ਪਿਕਸਲ ਡਿਵਾਈਸੇਜ ਲਈ ਰੋਲ ਆਊਟ ਕੀਤਾ ਹੈ। ਇਸ ਤੋਂ ਬਾਅਦ ਓਪੋ ਅਤੇ ਸ਼ਾਓਮੀ ਨੇ ਆਪਣੀ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨਸ ਲਈ ਇਸ ਬੀਟਾ ਅਪਡੇਟ ਨੂੰ ਜਲਦ ਰੋਲ ਆਊਟ ਕਰਨ ਦੀ ਗੱਲ ਕੀਤੀ ਸੀ। ਓਪੋ ਨੇ ਫਾਈਨਲੀ ਆਪਣੇ ਫਲੈਗਸ਼ਿਪ ਸਮਾਰਟਫੋਨ ਫਾਇੰਡ ਐਕਸ2 ਸੀਰੀਜ਼ ਲਈ ਇਸ ਬੀਟਾ ਅਪਡੇਟ ਨੂੰ ਰੋਲ ਆਊਟ ਕੀਤਾ ਹੈ।

ਕਲਰ ਓ.ਐੱਸ. ਦੇ ਸੀਨੀਅਰ ਪ੍ਰਿੰਸੀਪਲ ਇੰਜੀਨੀਅਰ ਮਨੋਜ ਕੁਮਾਰ ਨੇ ਕਿਹਾ ਕਿ ਓਪੋ ਕੋਲ ਇਸ ਸਮੇਂ 350 ਮਿਲੀਅਨ ਤੋਂ ਜ਼ਿਆਦਾ ਐਕਟੀਵ ਯੂਜ਼ਰਸਨ ਹਨ ਅਤੇ ਕੰਪਨੀ ਦੀ ਗੂਗਲ ਨਾਲ ਐਕਟੀਵ ਪਾਰਟਨਰਸ਼ਿਪ ਹੈ ਜਿਸ ਦਾ ਇਨ੍ਹਾਂ ਯੂਜ਼ਰਸ ਨੂੰ ਫਾਇਦਾ ਮਿਲੇਗਾ। ਅਸੀਂ ਐਂਡ੍ਰਾਇਡ ਟੀਮ ਨਾਲ ਕਲੋਜਲੀ ਮਿਲ ਕੇ ਕੰਮ ਕਰ ਰਹੇ ਹਾਂ। ਕਲਰ ਓ.ਐੱਸ. ਜਲਦ ਹੀ ਐਂਡ੍ਰਾਇਡ 11 ਬੀਟਾ ਅਪਡੇਟ ਨਾਲ ਸੰਬੰਧਿਤ ਫੀਡਬੈਕ ਲਈ Android ਡਿਵੈੱਲਪਰਸ ਅਤੇ ਐਂਡ ਯੂਜ਼ਰਸ ਲਈ ਫੀਚਰਸ ਨੂੰ ਟੈਸਟ ਕਰੇਗਾ। ਗੂਗਲ ਦੁਆਰਾ ਰਿਲੀਜ਼ ਕੀਤੇ ਗਏ ਲੇਟੈਸਟ Android 11 Beta ਦੇ ਕੁਝ ਫੀਚਰਸ ਪਹਿਲਾਂ ਤੋਂ ਹੀ ਕਲਰ ਓ.ਐੱਸ. 'ਚ ਮੌਜੂਦ ਹੈ, ਜਿਨ੍ਹਾਂ 'ਚ ਸ਼ੈਡਿਊਲ ਸਿਸਟਮ ਵਾਇਡ ਡਾਰਕ ਮੋਡ, ਬਿਲਟ-ਇਨ ਸਕਰੀਨ ਰਿਕਾਰਡਰ ਸ਼ਾਮਲ ਹੈ। ਐਂਡ੍ਰਾਇਡ 11 ਬੀਟਾ ਦੇ ਪਹਿਲੇ ਪ੍ਰੀਵਿਊ 'ਚ ਫਾਇੰਡ ਐਕਸ2 ਸੀਰੀਜ਼ ਨਾਲ ਸਟਾਕ ਐਂਡ੍ਰਾਇਡ ਨਾਲ ਕੁਝ ਫੀਚਰਸ ਸ਼ਾਮਲ ਕੀਤੇ ਜਾਣਗੇ।

ਕਨਵਰਸੇਸ਼ਨ ਸੈਕਸ਼ਨ ਲਈ ਡੈਡੀਕੇਟੇਡ ਨੋਟੀਫਿਕੇਸ਼ਨ ਸ਼ੈਡ ਜੋੜਿਆ ਜਾ ਰਿਹਾ ਹੈ ਜਿਸ ਨੂੰ ਯੂਜ਼ਰਸ ਆਸਾਨੀ ਨਾਲ ਦੇਖ ਸਕਣਗੇ ਅਤੇ ਆਪਣੀ ਚੈਟਸ ਨੂੰ ਪ੍ਰਾਇਰਿਟੀ ਦੇ ਹਿਸਾਬ ਨਾਲ ਸੈਟ ਕਰ ਸਕਣਗੇ।

ਮੈਸੇਜਿੰਗ ਲਈ ਇਸ ਤੋਂ ਇਲਾਵਾ ਨਵੇਂ ਫਲੋਟਿੰਗ ਬਲਬ ਯੂ.ਆਈ. ਫੀਚਰ ਜੋੜਿਆ ਗਿਆ ਹੈ ਜੋ ਯੂਜ਼ਰਸ ਨੂੰ ਫਲੋਟਿੰਗ ਵਿੰਡੋ ਕ੍ਰਿਏਟ ਕਰਨ ਦੀ ਆਜ਼ਾਦੀ ਦੇਵੇਗੀ। ਜਿਸ ਦੇ ਰਾਹੀਂ ਮਲਟੀ-ਟਾਸਕਿੰਗ 'ਚ ਸਹੂਲਤ ਹੋਵੇਗੀ।

ਇਸ ਤੋਂ ਇਲਾਵਾ ਸਭ ਤੋਂ ਅਹਿਮ ਵਨ ਟਾਈਮ ਪਰਮਿਸ਼ਨ ਫੀਚਰ ਨੂੰ ਵੀ ਜੋੜਿਆ ਗਿਆ ਹੈ। ਪ੍ਰਾਈਵੇਸੀ ਲਈ ਪਰਮਿਸ਼ਨ ਆਟੋ ਰਿਸੈਟ ਵਰਗੇ ਫੀਚਰਸ ਨੂੰ ਵੀ ਇੰਟਰੋਡਿਊਸ ਕੀਤਾ ਗਿਆ ਹੈ। ਨਾਲ ਹੀ, ਬੈਕਗ੍ਰਾਊਂਡ ਲੋਕੇਸ਼ਨ ਪ੍ਰਿਫਰੈਂਸੇਜ ਨੂੰ ਜ਼ਿਆਦਾ ਕੰਟਰੋਲ ਕੀਤਾ ਗਿਆ ਹੈ।


author

Karan Kumar

Content Editor

Related News