Oppo ਦਾ ਪਹਿਲਾ ਫੋਲਡੇਬਲ ਸਮਾਰਟਫੋਨ Oppo Find N ਲਾਂਚ, ਜਾਣੋ ਕੀਮਤ ਤੇ ਖੂਬੀਆਂ

Thursday, Dec 16, 2021 - 05:57 PM (IST)

ਗੈਜੇਟ ਡੈਸਕ– ਓਪੋ ਨੇ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ Oppo Find N ਨੂੰ ਲਾਂਚ ਕਰ ਦਿੱਤਾ ਹੈ। Oppo Find N ਦੀ ਲਾਂਚਿੰਗ ਓਪੋ ਦੇ Oppo Inno Day ਈਵੈਂਟ ਦੇ ਦੂਜੇ ਦਿਨ ਚੀਨ ’ਚ ਹੋਈ ਹੈ। Oppo Find N ਦਾ ਮੁਕਾਬਲਾ ਸੈਮਸੰਗ ਗਲੈਕਸੀ ਫੋਲਡ ਨਾਲ ਹੋਵੇਗਾ। ਦਾਅਵਾ ਹੈ ਕਿ Oppo Find N ਦੇ ਦੋਵਾਂ ਸਾਈਟਾਂ ਦੇ ਵਿਚਕਾਰ ਗੈਪ ਬਿਲਕੁਲ ਵੀ ਨਹੀਂ ਹੈ। 

Oppo Find N ਦੀ ਕੀਮਤ
Oppo Find N ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 7,699 ਯੁਆਨ (ਕਰੀਬ 92,00 ਰੁਪਏ) ਹੈ। 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 8,999 ਯੁਆਨ (ਕਰੀਬ 1,07,600 ਰੁਪਏ) ਹੈ। ਫੋਨ ਦੀ ਵਿਕਰੀ ਚੀਨ ’ਚ 23 ਦਸੰਬਰ ਤੋਂ ਹੋਵੇਗੀ। ਫੋਨ ਨੂੰ ਕਾਲੇ, ਬੈਂਗਨੀ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕੇਗਾ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

PunjabKesari

ਇਹ ਵੀ ਪੜ੍ਹੋ– ਜਿਓ ਨੇ ਲਾਂਚ ਕੀਤਾ 1 ਰੁਪਏ ਵਾਲਾ ਨਵਾਂ ਪਲਾਨ, 30 ਦਿਨਾਂ ਤਕ ਮਿਲਣਗੇ ਇਹ ਫਾਇਦੇ

Oppo Find N ਦੇ ਫੀਚਰਜ਼
Oppo Find N ਨੂੰ ਲੈ ਕੇ ਕੰਪਨੀ ਪਿਛਲੇ ਚਾਰ ਸਾਲਾਂ ਤੋਂ ਰਿਸਰਚ ਕਰ ਰਹੀ ਸੀ। ਇਸ ਲਈ 6 ਪ੍ਰੋਟੋਟਾਈਪਸ ਤਿਆਰ ਕੀਤੇ ਗਏ ਸਨ। ਫੋਨ ’ਚ 5.49 ਇੰਚ ਦੀ OLED ਡਿਸਪਲੇਅ ਹੈ। ਡਿਸਪਲੇਅ ਅੰਦਰਲੇ ਪਾਸੇ ਮੁੜਦੀ ਹੈ ਜਿਸ ਨੂੰ ਕੰਪਨੀ ਨੇ Oppo Serene ਡਿਸਪਲੇਅ ਨਾਮ ਦਿੱਤਾ ਹੈ। ਦੂਜੀ ਸਕਰੀਨ 7.1 ਇੰਚ ਦੀ ਹੈ ਯਾਨੀ ਅਨਫੋਲਡ ਹੋਣ ਤੋਂ ਬਾਅਦ ਡਿਸਪਲੇਅ 7.1 ਇੰਚ ਦੀ ਹੋ ਜਾਵੇਗੀ। 

ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ ਅਤੇ ਇਸਦੀ ਬ੍ਰਾਈਟਨੈੱਟ 100 ਨਿਟਸ ਹੈ। ਡਿਸਪਲੇਅ ’ਤੇ ਗੋਰਿੱਲਾ ਗਲਾਸ ਵਿਕਟਸ ਦਾ ਪ੍ਰੋਟੈਕਸ਼ਨ ਹੈ। ਓਪੋ ਦਾ ਦਾਅਵਾ ਹੈ ਕਿ ਇਸਦੀ ਡਿਸਪਲੇਅ ’ਚ 12 ਲੇਅਰਾਂ ਹਨ ਅਤੇ ਇਸ ਵਿਚ ਅਲਟਰਾ ਥਿਨ ਗਲਾਸ (0.03mm) ਦਾ ਇਸਤੇਮਾਲ ਹੋਇਆ ਹੈ। Oppo Find N ’ਚ ਸਨੈਪਡ੍ਰੈਗਨ 888 ਪ੍ਰੋਸੈਸਰ, 12 ਜੀ.ਬੀ. LPDDR5 ਰੈਮ ਅਤੇ 512 ਜੀ.ਬੀ. ਤਕ ਦੀ UFS 3.1 ਸਟੋਰੇਜ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ

PunjabKesari

ਇਹ ਵੀ ਪੜ੍ਹੋ– Vi ਨੇ ਲਾਂਚ ਕੀਤੇ 4 ਨਵੇਂ ਪਲਾਨ, ਸ਼ੁਰੂਆਤੀ ਕੀਮਤ 155 ਰੁਪਏ, ਜਾਣੋ ਫਾਇਦੇ

Oppo Find N ’ਚ ਕੁੱਲ 5 ਕੈਮਰੇ ਹਨ। ਰੀਅਲ ਪੈਨਲ ’ਤੇ ਤਿੰਨ ਕੈਮਰੇ ਹਨ ਜਿਨ੍ਹਾਂ ਨੂੰ ਸੇਰੇਮਿਕ ਲੈੱਨਜ਼ ਪਲੇਟ ਨਾਲ ਪ੍ਰੋਟੈਕਟ ਕੀਤਾ ਗਿਆ ਹੈ। ਇਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਉਥੇ ਹੀ ਦੂਜਾ ਲੈੱਨਜ਼ 16 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 13 ਮੈਗਾਪਿਕਸਲ ਦਾ ਹੈ। ਇਕ ਟੈਲੀਫੋਟੋ ਲੈੱਨਜ਼ ਹੈ ਜਿਸ ਦੇ ਨਾਲ 3x ਜ਼ੂਮ ਹੈ। ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 4500mAh ਦੀ ਬੈਟਰੀ ਹੈ ਜਿਸ ਦੇ ਨਾਲ 33W SuperVOOC ਚਾਰਜਿੰਗ ਦਾ ਸਪੋਰਟ ਹੈ। ਦਾਅਵਾ ਹੈ ਕਿ 70 ਮਿੰਟਾਂ ’ਚ ਬੈਟਰੀ ਪੂਰੀ ਚਾਰਜ ਹੋ ਜਾਵੇਗੀ। ਇਸਦੇ ਨਾਲ 15W AirVOOC ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੈ। ਕੁਨੈਕਟੀਵਿਟੀ ਲਈ 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC, USB ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। 

ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ


Rakesh

Content Editor

Related News