OPPO ਭਾਰਤ ’ਚ ਜਲਦ ਲਾਂਚ ਕਰੇਗੀ ਨਵਾਂ F19s ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
Monday, Sep 13, 2021 - 02:38 PM (IST)

ਗੈਜੇਟ ਡੈਸਕ– ਓਪੋ ਜਲਦ ਹੀ ਆਪਣੇ ਨਵੇਂ F19s ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਨੂੰ ਹਾਲ ਹੀ ’ਚ ਭਾਰਤੀ ਮਿਆਰੀ ਬਿਊਰੋ (BIS) ਸਰਟੀਫਿਕੇਸ਼ਨ ਮਿਲਿਆ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਇਸ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਫਿਲਹਾਲ ਮਾਡਲ ਨੰਬਰ CPH2223 ਨਾਲ ਰਜਿਸਟਰਡ ਕੀਤਾ ਗਿਆ ਹੈ। OPPO F19s ਨੂੰ ਭਾਰਤ ’ਚ 18,000 ਰੁਪਏ ਦੀ ਕੀਮਤ ਨਾਲ ਲਿਆਇਆ ਜਾ ਰਿਹਾ ਹੈ।
- ਫੀਚਰਜ਼ ਦੀ ਗੱਲ ਕਰੀਏ ਤਾਂ OPPO F19s ’ਚ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਦਿੱਤਾ ਜਾਵੇਗਾ ਅਤੇ ਇਹ ਫੋਨ ਐਂਡਰਾਇਡ 11 ’ਤੇ ਆਧਾਰਿਤ ਕਰਲ ਓ.ਐੱਸ. 11.1 ’ਤੇ ਕੰਮ ਕਰੇਗਾ।
- ਇਸ ਵਿਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ।
- ਇਸ ਨਾਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲੇਗੀ।
- ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ ਜਿਨ੍ਹਾਂ ’ਚੋਂ ਮੇਨ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ।
- ਫੋਨ ’ਚ 5,000mAh ਦੀ ਬੈਟਰੀ ਹੋਵੇਗੀ ਜੋ ਕਿ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।